post

Jasbeer Singh

(Chief Editor)

Patiala News

ਪੰਜਾਬ ਸਰਕਾਰ ਜਿੱਧਰ ਮਰ਼ਜੀ ਭੱਜ ਲਵੇ ਚੋਣਾਂ ਤਾਂ ਕਰਵਾਉਣੀਆਂ ਹੀ ਪੈਣੀਆਂ : ਰੇਖਾ ਅਗਰਵਾਲ

post-img

ਮਾਮਲਾ : ਨਗਰ ਨਿਗਮ ਚੋਣਾਂ ਦਾ ਪੰਜਾਬ ਸਰਕਾਰ ਜਿੱਧਰ ਮਰ਼ਜੀ ਭੱਜ ਲਵੇ ਚੋਣਾਂ ਤਾਂ ਕਰਵਾਉਣੀਆਂ ਹੀ ਪੈਣੀਆਂ : ਰੇਖਾ ਅਗਰਵਾਲ ਪਟਿਆਲਾ, 11 ਨਵੰਬਰ () : ਪੰਜਾਬ ਵਿਚ ਨਗਰ ਨਿਗਮ ਚੋਣਾਂ ਕਰਵਾਏ ਜਾਣ ਨੂੰ ਲੈ ਕੇ ਲਗਾਤਾਰ ਕੰਨੀ ਕਤਰਾ ਰਹੀ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵਰ੍ਹਦਿਆਂ ਜਿ਼ਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੀ ਪ੍ਰਧਾਨ ਰੇਖਾ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਧਰ ਮਰਜ਼ੀ ਭੱਜ ਲਵੇ ਚੋਣਾਂ ਤਾਂ ਕਰਵਾਉਣੀਆਂ ਹੀ ਪੈਣਗੀਆਂ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਪੰਜਾਬ ਐਂ ਡ ਹਰਿਆਣਾ ਹਾਈਕੋਰਟ ਵਲੋਂ 10 ਦਿਨਾ ਤੱਕ ਨਗਰ ਨਿਗਮ, ਨਗਰ ਕੌਂਸਲ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਲਈ ਪੰਜਾਬ ਸਰਕਾਰ ਨੰ ੂ ਦਿੱਤੇ ਸਮੇਂ ਵਿਚ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚੀ ਪੰਜਾਬ ਸਰਕਾਰ ਨੂੰ ਮਾਨਯੋਗ ਸੁਪਰੀਮ ਕੋਰਟ ਵਲੋਂ 8 ਹਫਤਿਆਂ ਦੇ ਦਿੱਤੇ ਗਏ ਸਮੇਂ ਤੇ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਪੰਜਾਬ ਸਰਕਾਰ ਭਾਵੇਂ ਉਲਟੀ ਲਟਕ ਜਾਵੇ, ਭਾਵੇਂ ਜਿੱਧਰ ਮਰ਼ਜੀ ਗੇੜੇ ਕੱਢ ਲਵੇ ਪਰ ਉਹ ਚੋਣਾਂ ਕਰਵਾਉਣ ਤੋਂ ਨਹੀਂ ਭੱਜ ਸਕਦੀ। ਰੇਖਾ ਅਗਰਵਾਲ ਨੇਕਿਹਾ ਕਿ ਲਗਾਤਾਰ ਨਗਰ ਨਿਗਮ ਚੋਣਾਂ ਕਰਵਾਉਣ ਤੋਂ ਭੱਜਦੀ ਆ ਰਹੀ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਪਤਾ ਹੈ ਕਿ ਉਹ ਕਿੰਨੇ ਪਾਣੀ ਹੈ ਤੇ ਉਸਨੇ ਕਿੰਨਾਂ ਕੁ ਆਮ ਆਦਮੀ ਦਾ ਧਿਆਨ ਰੱਖਿਆ ਹੈ, ਜਿਸ ਕਰਕੇ ਹੀ ਵਿਧਾਨ ਸਭਾ ਚੋਣਾ ਤੋਂ ਬਾਅਦ ਲਗਾਤਾਰ ਪਹਿਲਾਂ ਪੰਚਾਇਤੀ ਚੋਣਾਂ ਤੇ ਹੁਣ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਤੋਂ ਪਾਸਾ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਹਰੇਕ ਉਮੀਦਵਾਰ ਨਗਰ ਨਿਗਮ ਚੋਣਾਂ ਵਿਚ ਡਟ ਕੇ ਖੜ੍ਹੇਗਾ ਵੀ ਤੇ ਵੱਡੇਫਰਕ ਨਾਲ ਜਿੱਤੇਗਾ ਵੀ ।

Related Post