post

Jasbeer Singh

(Chief Editor)

Punjab

ਪੰਜਾਬ ਪੁਲਸ ਨੇ ਜਲੰਧਰ ਧਮਾਕਾ ਮਾਮਲੇ ਵਿਚ ਕੀਤਾ ਹੈ ਹੁਣ ਤੱਕ 17 ਨੂੰ ਗ੍ਰਿਫ਼ਤਾਰ

post-img

ਪੰਜਾਬ ਪੁਲਸ ਨੇ ਜਲੰਧਰ ਧਮਾਕਾ ਮਾਮਲੇ ਵਿਚ ਕੀਤਾ ਹੈ ਹੁਣ ਤੱਕ 17 ਨੂੰ ਗ੍ਰਿਫ਼ਤਾਰ ਜਲੰਧਰ, 14 ਮਈ 2026 : ਪੰਜਾਬ ਦੇ ਸ਼ਹਿਰ ਜਲੰਧਰ ਵਿਖੇ ਕੁੱਝ ਦਿਨ ਪਹਿਲਾਂ ਹੋਏ ਆਈ. ਈ. ਡੀ. ਬਲਾਸਟ ਮਾਮਲੇ ਵਿਚ ਪੰਜਾਬ ਪੁਲਸ ਨੇ ਹੁਣ ਤੱਕ 17 ਦੇ ਕਰੀਬ ਮੁਲਜਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਨਹੀਂ ਕੀਤਾ ਪਕੜੇ ਗਏ ਵਿਅਕਤੀਆਂ ਨਾਮ ਜਨਤਕ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਬੀ. ਐੱਸ. ਐੱਫ. ਹੈੱਡਕੁਆਰਟਰ ਦੇ ਸਾਹਮਣੇ 5 ਮਈ ਦੀ ਰਾਤ ਨੂੰ ਹੋਏ ਆਈ. ਈ. ਡੀ. ਬਲਾਸਟ ਮਾਮਲੇ ਵਿਚ ਪੁਲਸ ਅਤੇ ਖੁਫੀਆ ਏਜੰਸੀਆਂ ਨੇ ਜਿਨ੍ਹਾਂ ਦੇ 17 ਦੇ ਕਰੀਬ ਮੁੱਖ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਸਬੰਧੀ ਪੁਲਸ ਨੇ ਮੁਲਜ਼ਮਾਂ ਦਾ ਨਾਮ, ਪਤਾ ਅਤੇ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ । ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਜਲੰਧਰ ਅਤੇ ਅੰਮ੍ਰਿਤਸਰ ’ਚ ਹੋਏ ਧਮਾਕਿਆਂ ਦੇ ਪਿੱਛੇ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਦਾ ਹੱਥ ਹੈ । ਇਸ ਮਾਮਲੇ ਦੇ ਤਾਰ ਆਈ.ਐੱਸ.ਆਈ. ਨਾਲ ਜੁੜੇ ਹੋਏ ਹਨ । ਜਦਕਿ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਵੀ ਇਨ੍ਹਾਂ ਧਮਾਕਿਆਂ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦੀ ਗੱਲ ਆਖ ਚੁੱਕੇ ਹਨ । ਪੁਲਸ ਨੇ ਬੁੱਧਵਾਰ ਨੂੰ ਕੀਤੀ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਸੂਤਰਾਂ ਅਨੁਸਾਰ ਆਈ. ਐੱਸ. ਆਈ. ਦੇ ਇਸ਼ਾਰੇ ਇਹ ਵੱਡੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਦੀ ਸਾਜਿਸ਼ ਸੀ। ਉਥੇ ਹੀ ਜਲੰਧਰ ਅਤੇ ਅੰਮ੍ਰਿਤਸਰ ’ਚ ਹੋਏ ਧਮਾਕੇ ਮਾਮਲਿਆਂ ਵਿਚ ਪੰਜਾਬ ਵਿਚ ਵੱਡੀ ਸਰਚ ਮੁਹਿੰਮ ਚਲਾਈ ਗਈ। ਬੁੱਧਵਾਰ ਦੇਰ ਰਾਤ ਤੱਕ ਜਲੰਧਰ ਪੁਲਿਸ ਦੀਆਂ ਕਈ ਟੀਮਾਂ ਨੇ ਨਕੋਦਰ, ਕਪੂਰਥਲਾ, ਨਵਾਂਸ਼ਹਿਰ, ਅੰਮ੍ਰਿਤਸਰ, ਤਰਨਤਾਰਨ ਅਤੇ ਹੁਸ਼ਿਆਰਪੁਰ ਦੇ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਚਲਾਈ । ਇਸ ਮੁਹਿੰਮ ਦੌਰਾਨ ਪੁਲਸ ਨੇ ਸ਼ੱਕੀਆਂ ਤੋਂ ਪੁੱਛਗਿੱਛ ਵੀ ਕੀਤੀ । ਹਿਰਾਸਤ ਵਿਚ ਲਏ ਗਏ ਜਿ਼ਆਦਾਤਰ ਨੌਜਵਾਨ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਨਾਲ ਸੋਸ਼ਲ ਮੀਡੀਆ ਰਾਹੀਂ ਟੱਚ ਵਿਚ ਸਨ ਅਤੇ ਇਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ । ਪੁਲਸ ਟੀਮਾਂ ਮੁਲਜਮਾਂ ਦੇ ਬਿਲਕੁੱਲ ਨੇੜੇ ਹਨ : ਪੁਲਸ ਕਮਿਸ਼ਨਰ ਅੰਮ੍ਰਿਤਸਰ ਅਤੇ ਜਲੰਧਰ ਵਿਚ ਧਮਾਕਿਆਂ ’ਚ ਪਾਕਿਸਤਾਨ ਦੀ ਆਈ. ਐੱਸ. ਆਈ. ਏਜੰਸੀ ਨੇ ਖਾਲਿਸਤਾਨੀ ਨੈੱਟਵਰਕ ਰਾਹੀਂ ਕਰਵਾਏ ਸਨ । ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਟੀਮਾਂ ਜਾਂਚ ਵਿਚ ਜੁਟੀਆਂ ਹੋਈਆਂ ਹਨ ਅਤੇ ਉਹ ਮੁਲਜ਼ਮਾਂ ਦੇ ਬਿਲਕੁਲ ਨੇੜੇ ਹਨ । ਨਵਾਂਸ਼ਹਿਰ ਤੋਂ ਵੀ 3 ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ। ਜ਼ਿਕਰਯੋਗ ਹੈ ਇਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਤਲਾਸ਼ੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਥੋਂ ਲਖਵਿੰਦਰ (39), ਦਵਿੰਦਰ ਅਤੇ ਲਵਪ੍ਰੀਤ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਪੂਰੇ ਮਾਮਲੇ ਨੂੰ ਕਲੀਅਰ ਕਰ ਦਿੱਤਾ ਜਾਵੇਗਾ।

Related Post

Instagram