
ਪੰਜਾਬ ਪੁਲਸ ਪੈਨਸ਼ਨਰਜ ਵੈਲਫੇਅਰ ਐਸੋ. ਜਿਲਾ ਪਟਿਆਲਾ ਦੀ ਮਹੀਨਾਵਾਰ ਮੀਟਿੰਗ ਆਯੋਜਿਤ
- by Jasbeer Singh
- December 5, 2024

ਪੰਜਾਬ ਪੁਲਸ ਪੈਨਸ਼ਨਰਜ ਵੈਲਫੇਅਰ ਐਸੋ. ਜਿਲਾ ਪਟਿਆਲਾ ਦੀ ਮਹੀਨਾਵਾਰ ਮੀਟਿੰਗ ਆਯੋਜਿਤ ਪਟਿਆਲਾ : ਪੰਜਾਬ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋ. ਜਿਲਾ ਪਟਿਆਲਾ ਵੱਲੋਂ ਮਹੀਨਾਵਾਰ ਮੀਟਿੰਗ ਸੁਖਵਿੰਦਰ ਸਿੰਘ ਪ੍ਰਧਾਨ, ਉਕਤ ਐਸੋ. ਪੰਜਾਬ ਐਸੋਸੀਏਸ਼ਨ ਦੇ ਮੁੱਖ ਦਫਤਰ ਪਟਿਆਲਾ ਵਿਖੇ ਹੋਈ ਇਸ ਮੌਕੇ ਤੇ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਕਿ ਤਨਖਾਹੀ ਪੈਨਸ਼ਨ ਰਵੀਜ਼ਨ ਦਾ ਬਕਾਇਆ ਦਿੱਤਾ ਜਾਵੇ, ਡੀ. ਏ ਦਾ ਬਕਾਇਆ ਦਿੱਤਾ ਜਾਵੇ, ਮਿਤੀ 01.01.2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰ ਦੀ ਪੈਨਸ਼ਨ 2.59 ਫੈਕਟਰ ਨਾਲ ਰਵਾਇਜ਼ ਕੀਤੀ ਜਾਵੇ, 11 ਪ੍ਰਤੀਸ਼ਤ ਡੀ.ਏ, ਤੁਰੰਤ ਦਿੱਤਾ ਜਾਵੇ, ਪੁਲਿਸ ਪੈਨਸ਼ਨਰ ਨੂੰ ਤੇਰਵੀ ਤਨਖਾਹ ਤੇ ਪੈਨਸ਼ਨਰੀ ਲਾਭ ਦਿੱਤਾ ਜਾਵੇ ਆਦਿ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਉਕਤ ਮੰਗਾਂ ਨੂੰ ਸਰਕਾਰ ਬਿਨ੍ਹਾਂ ਦੇਰੀ ਲਾਗੂ ਕਰੇ। ਇਸ ਤੋਂ ਇਲਾਵਾ ਥਾਣਾ ਭਿਖੀ ਦੇ ਮੁੱਖ ਅਫਸਰ ਜਿਲ੍ਹਾਂ ਮਾਨਸਾ ਦੇ ਗੁਰਬੀਰ ਸਿੰਘ ਦੀ, ਭਾਰਤੀ ਕਿਸਾਨ ਯੂਨੀਅਨ ਨਾਲ ਸਬੰਧਿਤ ਹੁਲੜਬਾਜਾਂ, ਬਦਮਾਸ਼ਾ ਵੱਲੋਂ ਮਿਤੀ 04.12.24 ਨੂੰ ਮਾਰ ਦੇਣ ਦੀ ਨੀਯਤ ਨਾਲ ਬੁਰੀ ਤਰ੍ਹਾਂ ਕੀਤੀ ਗਈ ਕੁਟਮਾਰ ਦੀ ਸਖਤ ਨਖੇਧੀ ਕੀਤੀ ਅਤੇ ਸਰਕਾਰ ਪਾਸੋ/ਪ੍ਰਸ਼ਾਸਨ ਪਾਸੋ ਪੁਰਜੋਰ ਮੰਗ ਕੀਤੀ ਗਈ ਕਿ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ। ਇਸ ਮੌਕੇ ਤੇ ਪ੍ਰੇਮ ਚੰਦ ਪੰਜੋਲਾ, ਸੀਨੀਅਰ ਮੀਤ ਪ੍ਰਧਾਨ ਪਟਿਆਲਾ ਅਤੇ ਅਮਰਜੀਤ ਸਿੰਘ ਗਿੱਲ ਜਨ ਸਕੱਤਰ ਪਟਿਆਲਾ ਹਾਜਰ ਸਨ ।