
ਪੰਜਾਬ ਪ੍ਰਦੇਸ਼ ਵਾਰ ਮੰਡਲ ਪ੍ਰਧਾਨ ਰਾਕੇਸ਼ ਗੁਪਤਾ ਨੇ ਦਿੱਤੀ ਵਪਾਰੀਆਂ ਨੂੰ ਗਰਮੀ ਦੀਆਂ ਛੁੱਟੀਆਂ 'ਚ ਦੁਕਾਨਾਂ ਬੰਦ ਰੱਖ
- by Jasbeer Singh
- June 28, 2025

ਪੰਜਾਬ ਪ੍ਰਦੇਸ਼ ਵਾਰ ਮੰਡਲ ਪ੍ਰਧਾਨ ਰਾਕੇਸ਼ ਗੁਪਤਾ ਨੇ ਦਿੱਤੀ ਵਪਾਰੀਆਂ ਨੂੰ ਗਰਮੀ ਦੀਆਂ ਛੁੱਟੀਆਂ 'ਚ ਦੁਕਾਨਾਂ ਬੰਦ ਰੱਖਣ ਤੇ ਵਧਾਈ ਪਟਿਆਲਾ, 28 ਜੂਨ : ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਰਾਕੇਸ਼ ਗੁਪਤਾ ਨੇ ਗਰਮੀ ਦੀਆਂ ਛੁੱਟੀਆਂ ਦੌਰਾਨ ਵਪਾਰੀਆਂ ਵੱਲੋਂ ਦੁਕਾਨਾਂ ਬੰਦ ਰੱਖਣ ਦੇ ਚਲਦਿਆਂ ਉਹਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਪਾਰੀ ਵਰਗ ਇੱਕ ਅਜਿਹਾ ਵਰਗ ਹੈ ਜਿਸ ਨੂੰ ਕਦੇ ਕੋਈ ਵੀ ਛੁੱਟੀ ਨਹੀਂ ਹੁੰਦੀ ਅਤੇ ਉਸ ਨੂੰ ਰੋਜ਼ਾਨਾ ਹੀ 12 ਤੋਂ 13 ਘੰਟੇ ਕੰਮ ਕਰਨਾ ਪੈਂਦਾ ਹੈ, ਜਿਸ ਦੇ ਚਲਦਿਆਂ ਵਪਾਰੀ ਵੱਲੋਂ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਸਮਾਂ ਬੜੀ ਮੁਸ਼ਕਿਲ ਨਾਲ ਹੀ ਦਿੱਤਾ ਜਾਂਦਾ ਹੈ। ਪ੍ਰਧਾਨ ਰਾਕੇਸ਼ ਗੁਪਤਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਹਰ ਵਿਅਕਤੀ ਕਿਸੇ ਨਾ ਕਿਸੇ ਟੈਨਸ਼ਨ ਨਾਲ ਘਿਰਿਆ ਹੋਇਆ ਜਿਸ ਕਾਰਨ ਉਸਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਵੱਡੇ ਪੱਧਰ ਤੇ ਆਰਾਮ ਦੀ ਲੋੜ ਪੈਂਦੀ ਹੈ। ਪਰ ਇਹ ਆਰਾਮ ਉਸ ਨੂੰ ਨਹੀਂ ਮਿਲ ਪਾਉਂਦਾ। ਉਹਨਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਹੀ ਇਹ ਸ਼ੁਰੂ ਹੋਇਆ ਹੈ ਕਿ ਵਪਾਰੀਆਂ ਵੱਲੋਂ ਗਰਮੀਆਂ ਦੇ ਦਿਨਾਂ ਵਿੱਚ ਕੁਝ ਦਿਨਾਂ ਲਈ ਛੁੱਟੀਆਂ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਵਪਾਰਕ ਭਾਈਚਾਰਕ ਅਤੇ ਏਕਤਾ ਵਿੱਚ ਵਾਧਾ ਹੋਇਆ ਹੈ, ਜੋ ਇੱਕ ਬਹੁਤ ਹੀ ਸ਼ਲਾਯੋਗ ਕਦਮ ਹੈ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਰਾਕੇਸ਼ ਗੁਪਤਾ ਨੇ ਸਮੁੱਚੇ ਵਪਾਰ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਜੂਨ ਮਹੀਨੇ ਵਿੱਚ ਪੈਣ ਵਾਲੀ ਗਰਮੀ ਦੇ ਚਲਦਿਆਂ ਕੁਝ ਦਿਨਾਂ ਲਈ ਛੁੱਟੀਆਂ ਜਰੂਰ ਕਰਿਆ ਕਰਨ। ਅਖੀਰ ਵਿੱਚ ਪ੍ਰਧਾਨ ਰਕੇਸ਼ ਗੁਪਤਾ ਨੇ ਕਿਹਾ ਕਿ ਛੇਤੀ ਹੀ ਐਸੋਸੀਏਸ਼ਨ ਵਿੱਚ ਅਹੁਦੇਦਾਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਤਾਂ ਜੋ ਵਪਾਰੀ ਅਤੇ ਵਪਾਰ ਮੰਡਲ ਦੋਵੇਂ ਹੋਰ ਮਜਬੂਤ ਹੋ ਸਕਣ।