post

Jasbeer Singh

(Chief Editor)

Patiala News

ਪੰਜਾਬ ਦੇ ਵੱਡੇ ਉਦਯੋਗਪਤੀ ਜੀਐਸਏ ਇੰਡਸਟਰੀਜ ਦੇ ਐਮ. ਡੀ. ਜਤਿੰਦਰ ਪਾਲ ਸਿੰਘ ਨੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਦ

post-img

ਪੰਜਾਬ ਦੇ ਵੱਡੇ ਉਦਯੋਗਪਤੀ ਜੀਐਸਏ ਇੰਡਸਟਰੀਜ ਦੇ ਐਮ. ਡੀ. ਜਤਿੰਦਰ ਪਾਲ ਸਿੰਘ ਨੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਦਾ ਕੀਤਾ ਸਨਮਾਨ - ਸ਼ਹਿਰ ਦਾ ਕਰਵਾਇਆ ਜਾਵੇਗਾ ਚਹੁੰ ਪਖੀ ਵਿਕਾਸ : ਹਰਿੰਦਹ ਕੋਹਲੀ ਪਟਿਆਲਾ : ਪੰਜਾਬ ਦੇ ਵੱਡੇ ਇੰਡਸਟਰਲੀਅਸਟ ਜੀਐਸਏ ਇੰਡਸਟਰੀ ਦੇ ਐਮਡੀ ਜਤਿੰਦਰ ਪਾਲ ਸਿੰਘ ਨੇ ਨਵ ਨਿਯੁਕਤ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨਾਲ ਉਨ੍ਹਾ ਦੇ ਦਫ਼ਤਰ ਜਾਕੇ ਮੁਲਾਕਾਤ ਕੀਤੀ ਅਤੇ ਉਨ੍ਹਾ ਦਾ ਸਨਮਾਨ ਕੀਤਾ । ਇਸ ਮੌਕੇ ਜਤਿੰਦਰ ਪਾਲ ਸਿੰਘ ਨੇ ਕਿਹਾ ਕਿ ਹਰਿੰਦਰ ਕੋਹਲੀ ਜਮੀਨ ਨਾਲ ਜੂੜੇ ਨੇਤਾ ਹਨ ਅਤੇ ਹਮੇਸ਼ਾ ਲੋਕਾਂ ਦੇ ਦੁਖ ਸੁਖ ਵਿਚ ਸਭ ਤੋ ਅਗੇ ਖੜੇ ਹੁੰਦੇ ਹਨ, ਅਜਿਹੇ ਲੀਡਰ ਨੂੰ ਇਕ ਵੱਡੀ ਜਿੰਮੇਵਾਰੀ ਦੇ ਕੇ ਆਮ ਆਦਮੀ ਪਾਰਟੀ ਨੇ ਇਹ ਸੰਦੇਸ ਦਿੱਤਾ ਹੈ ਕਿ ਪਾਰਟੀ ਹਮੇਸ਼ਾ ਕੰਮ ਕਰਨ ਵਾਲਿਆਂ ਦੀ ਕਦਰ ਕਰਦੀ ਹੈ । ਉਨ੍ਹਾਂ ਕਿਹਾ ਕਿ ਅੱਜ ਜਦੋ ਯੁਵਾ ਰਾਜਨੀਤੀ ਵਿਚ ਆਉਣ ਵਿਚ ਇਨੀ ਜਿਆਦਾ ਦਿਲਚਸਪਤੀ ਨਹੀ ਦਿਖਾ ਰਹੇ ਹਨ ਤਾਂ ਅਜਿਹੇ ਵਿਚ ਹਰਿੰਦਰ ਕੋਹਲੀ ਵਰਗੇ ਨੇਤਾ ਨੌਜਵਾਨਾਂ ਦੇ ਲਈ ਪ੍ਰੇਰਨਾ ਸਰੋਤ ਬਦ ਸਕਦੇ ਹਨ । ਉਨ੍ਹਾ ਉਮੀਦ ਜਾਹਿਰ ਕੀਤੀ ਕਿ ਪਹਿਲਾਂ ਵੀ ਡਿਪਟੀ ਮੇਅਰ ਅਤੇ ਜਿਲਾ ਪ੍ਰਧਾਨ ਦੇ ਅਹੁਦੇ 'ਤੇ ਰਹਿ ਕੇ ਵੱਡਾ ਤਜੁਰਬਾ ਹਾਸਲ ਕਰਨ ਵਾਲੇ ਹਰਿੰਦਰ ਕੋਹਲੀ ਦੇ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਸੰਭਾਲਣ ਦੇ ਬਾਅਦ ਯਕੀਨਨ ਸਹਿਰ ਦੀ ਡਿਵੈਲਪਮੈਂਟ ਵਿਚ ਤੇਜੀ ਆਵੇਗੀ । ਇਸ ਮੌਕੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਉਨ੍ਹਾ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਹਰ ਕਾਰਜ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕਰਨਗੇ ਅਤੇ ਸ਼ਹਿਰ ਦਾ ਚਹੁੰ ਪਖੀ ਵਿਕਾਸ ਕਰਵਾਇਆ ਜਾਵੇਗਾ । ਇਸ ਮੌਕੇ ਉਨ੍ਹਾ ਦੇ ਨਾਲ ਰਾਕੇਸ ਗੁਪਤਾ ਤੇ ਇੰਡਸਟਰੀ ਦੇ ਹੋਰ ਅਹੁਦੇਦਾਰ ਮੌਜੂਦ ਸਨ ।

Related Post