ਪੰਜਾਬ ਦੀਆਂ ਧੀਆਂ ਜਾਣਗੀਆਂ ਏਸ਼ੀਅਨ ਗੇਮਜ਼ ਲਈ ਆਸਟ੍ਰੇਲੀਆ ਚੰਡੀਗੜ੍ਹ, 10 ਦਸੰਬਰ 2025 : ਆਸਟ੍ਰੇਲੀਆ ਵਿਖੇ ਤਿਆਰੀ ਕਰਨ ਲਈ ਪੰਜਾਬ ਦੀਆਂ ਤਿੰਨ ਧੀਆਂ ਏਸ਼ੀਅਨ ਗੇਮਜ਼ ਲਈ ਜਾਣਗੀਆਂ। ਕੌਣ ਹਨ ਇਹ ਖਿਡਾਰਨਾਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੀਆਂ ਜਿਹੜੀਆਂ ਤਿੰਨ ਧੀਆਂ ਏਸ਼ੀਅਨ ਗੇਮਜ਼ ਲਈ ਆਸਟ੍ਰੇਲੀਆ ਜਾਣਗੀਆਂ ਵਿਚ ਗੁਰੂਬਾਣੀ ਕੌਰ, ਦਿਲਜੋਤ ਕੌਰ, ਪੂਨਮ ਕੌਰ ਸ਼ਾਮਲ ਹਨ। ਉਕਤ ਧੀਆਂ ਰੋਇੰਗ ਦੀਆਂ ਪਲੇਅਰ ਹਨ ਅਤੇ ਇਹ ਗੀਲੋਗ ਸ਼ਹਿਰ ਆਸਟ੍ਰੇਲੀਆ `ਚ ਛੇ ਹਫਤੇ ਦੇ ਕੈਂਪ ਲਈ ਜਾ ਰਹੀਆਂ ਹਨ। ਪੰਜਾਬ ਐਮੀਚਿਊਰ ਰੋਇੰਗ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦਿੱਤੀਆਂ ਵਧਾਈਆਂ ਖਿਡਾਰਨਾਂ ਦੇ ਏਸ਼ੀਅਨ ਗੇਮਜ਼ ਦੀ ਤਿਆਰੀ ਲਈ ਸਿਲੈਕਸ਼ਨ ਹੋਣ ਤੇ ਪੰਜਾਬ ਐਮੀਚਿਊਰ ਰੋਇੰਗ ਐਸੋਸੀਏਸ਼ਨ ਦੀ ਪ੍ਰਧਾਨ ਮਨਿੰਦਰ ਕੌਰ ਵਿਰਕ, ਜਨਰਲ ਸਕੱਤਰ ਜਸਬੀਰ ਸਿੰਘ ਗਿੱਲ, ਮੀਤ ਪ੍ਰਧਾਨ ਮਨਪ੍ਰੀਤ ਸਿੰਘ, ਮੀਤ ਪ੍ਰਧਾਨ ਗੁਰਸਾਗਰ ਸਿੰਘ ਨਕਈ, ਗੁਰਮੇਲ ਸਿੰਘ, ਹਰਵਿੰਦਰ ਸਿੰਘ, ਬਲਜੀਤ ਸਿੰਘ, ਜਸਬੀਰ ਕੌਰ ਗੁਰਮੀਤ ਸਿੰਘ, ਪ੍ਰਦੀਪ ਸਿੰਘ ਅਤੇ ਸੁਰਜੀਤ ਸਿੰਘ ਨੇ ਇਨ੍ਹਾਂ ਨੂੰ ਵਧਾਈਆਂ ਦਿੱਤੀਆਂ।
