post

Jasbeer Singh

(Chief Editor)

National

ਟੀ. ਵੀ. ਕਲਾਕਾਰ ਜੀਸ਼ਾਨ ਖਾਨ ਮੁੰਬਈ `ਚ ਕਾਰ ਹਾਦਸੇ `ਚ ਵਾਲ-ਵਾਲ ਬਚੇ

post-img

ਟੀ. ਵੀ. ਕਲਾਕਾਰ ਜੀਸ਼ਾਨ ਖਾਨ ਮੁੰਬਈ `ਚ ਕਾਰ ਹਾਦਸੇ `ਚ ਵਾਲ-ਵਾਲ ਬਚੇ ਮੁੰਬਈ, 10 ਦਸੰਬਰ 2025 : ਟੈਲੀਵੀਜ਼ਨ ਕਲਾਕਾਰ ਅਤੇ ਬਿੱਗ ਬੌਸ-ਓ. ਟੀ. ਟੀ. ਦੇ ਸਾਬਕਾ ਪ੍ਰਤੀਯੋਗੀ ਜੀਸ਼ਾਨ ਖਾਨ ਮੁੰਬਈ `ਚ ਉਸ ਸਮੇਂ ਵਾਲ-ਵਾਲ ਬਚ ਗਏ, ਜਦੋਂ ਉਨ੍ਹਾਂ ਦੀ ਕਾਰ ਇਕ ਹੋਰ ਯਾਤਰੀ ਵਾਹਨ ਨਾਲ ਟਕਰਾਅ ਗਈ। ਇਕ ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਘਰ ਪਰਤਦੇ ਵੇਲੇ ਵਾਪਰਿਆ ਹਾਦਸਾ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਖਾਨ ਜਿੰਮ `ਚੋਂ ਘਰ ਪਰਤ ਰਹੇ ਸਨ। ਉਨ੍ਹਾਂ ਦੱਸਿਆ ਕਿ ਵਰਸੋਵਾ `ਚ ਹੋਏ ਹਾਦਸੇ ਸਮੇਂ ਜੀਸ਼ਾਨ ਦਾ ਡਰਾਈਵਰ ਗੱਡੀ ਚਲਾ ਰਿਹਾ ਸੀ । ਵਰਸੋਵਾ ਪੁਲਸ ਥਾਣੇ ਦੇ ਅਧਿਕਾਰੀ ਅਨੁਸਾਰ ਹਾਦਸੇ `ਚ ਕੋਈ ਜ਼ਖਮੀ ਨਹੀਂ ਹੋਇਆ, ਹਾਲਾਂਕਿ ਦੋਵੇਂ ਵਾਹਨਾਂ ਨੂੰ ਨੁਕਸਾਨ ਪੁੱਜਾ ਹੈ।

Related Post

Instagram