

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਆਯਜਿਤ ਪਟਿਆਲਾ, 12 ਜੁਲਾਈ ( ):- ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਮਹਿਕਮਾ ਲੋਕ ਨਿਰਮਾਣ ਵਿਭਾਗ ਭ ਤੇ ਮ ਉਸਾਰੀ ਸਰਕਲ ਨੰ. 2 ਦੇ ਨਿਗਰਾਨ ਇੰਜੀਨੀਅਰ ਬਲਕੇਸ਼ ਸ਼ਰਮਾ ਨਾਲ ਉਨ੍ਹਾਂ ਦੇ ਸੱਦੇ ਤੇ ਉਨ੍ਹਾਂ ਦੇ ਦਫਤਰ ਵਿਖੇ ਹੋਈ। ਉਨ੍ਹਾਂ ਨਾਲ ਕਾਰਜਕਾਰੀ ਇੰਜੀਨੀਅਰ ਜਸਵੀਰ ਸਿੰਘ, ਸੁਪਰਡੰਟ ਜਸਵੀਰ ਕੌਰ ਅਤੇ ਸਹਾਇਕ ਸੰਜੀਵ ਕੁਮਾਰ ਆਦਿ ਅਮਲਾ ਸ਼ਾਮਿਲ ਹੋਇਆ। ਜਥੇਬੰਦੀ ਵੱਲੋਂ ਸ.ਹਰੀ ਸਿੰਘ ਟੌਹੜਾ, ਸਤਪਾਲ ਸਿੰਘ ਖਾਨਪੁਰ, ਸੁੱਚਾ ਸਿੰਘ ਰੈਲੋ, ਇੰਦਰ ਸਿੰਘ, ਨਰੇਸ਼ ਲੱਖੋਮਾਜਰਾ ਅਤੇ ਕਰਨੈਲ ਸਿੰਘ ਆਦਿ ਜਥੇਬੰਦੀ ਦੇ ਸ਼ਾਮਿਲ ਹੋਏ। ਨਿਗਰਾਨ ਇੰਜੀਨੀਅਰ ਵੱਲੋਂ ਫੈਸਲਾ ਕੀਤਾ ਗਿਆ ਕਿ ਸਰਕਲ ਪੱਧਰ ਤੇ ਸੀਨੀਆਰਤਾ ਸੂਚੀ 15 ਦਿਨ੍ਹਾਂ ਦੇ ਅੰਦਰ ਮੁਕੰਮਲ ਅਤੇ ਸਰਕੂਲੇਟ ਕਰਵਾਈ ਜਾਵੇਗੀ। ਜਿਹੜੇ ਕਰਮਚਾਰੀ ਫੀਲਡ ਵਿੱਚ ਰਿਟਾਇਰ ਹੋਏ ਹਨ ਜਿਵੇ ਕਿ ਵਰਕ ਮੁਨਸ਼ੀ, ਮਿਸਤਰੀ ਆਦਿ ਰਿਟਾਇਰ ਹੋਏ ਕਰਮਚਾਰੀਆਂ ਦੀ ਕੈਟਾਗਿਰੀਆ ਵਿਰੁੱਧ ਖਾਲੀ ਪਈਆਂ ਆਸਾਮੀਆਂ ਤੇ ਬਣਦੀਆਂ ਤਰੱਕੀਆਂ ਦੇ ਦਿੱਤੀਆਂ ਜਾਣਗੀਆਂ। ਜਿੰਨ੍ਹਾ ਕਰਮਚਾਰੀਆਂ ਨੇ ਰਿਟਾਇਰ ਹੋਣਾ ਹੈ ਉਨ੍ਹਾਂ ਦੇ ਕੇਸ ਮੁਕੰਮਲ ਕਰਵਾ ਕੇ ਏ.ਜੀ ਦਫਤਰ ਨੂੰ ਭੇਜੇ ਜਾਣਗੇ। ਰੋਡ ਇੰਸਪੈਕਟਰ ਦੀਆਂ ਜੋ ਆਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਆਸਾਮੀਆਂ ਦਾ ਇਮਤਿਹਾਨ ਲੈ ਕੇ ਬਣਦੀਆਂ ਤਰੱਕੀਆਂ ਦਿਵਾਈਆਂ ਜਾਣਗੀਆਂ। ਜਿਹੜੇ ਕਰਮਚਾਰੀ ਦਰਜਾ-4 ਕਲਰਕ ਲੱਗਣ ਦੀਆਂ ਯੋਗਤਾਵਾਂ ਪੂਰੀਆਂ ਕਰਦੇ ਹਨ। ਉਨ੍ਹਾਂ ਦੇ ਕੇਸ ਮੁਕੰਮਲ ਕਰਕੇ ਮੁੱਖ ਇੰਜੀਨੀਅਰ ਦੇ ਦਫਤਰ ਭੇਜੇ ਜਾਣਗੇ ਆਦਿ ਮੰਗਾ ਪ੍ਰਵਾਨ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ।
Related Post
Popular News
Hot Categories
Subscribe To Our Newsletter
No spam, notifications only about new products, updates.