
ਐਸ. ਡੀ. ਐਸ. ਈ. ਸੀਨੀ. ਸੰਕੈ. ਸਕੂਲ ਦੇ 630 ਵਿਦਿਆਰਥੀਆਂ ਦੀ ਅੱਖਾ ਦੀ ਕੀਤੀ ਗਈ ਮੁੁਫ਼ਤ ਨਜ਼ਰ ਦੀ ਜਾਂਚ -
- by Jasbeer Singh
- July 12, 2024

ਐਸ. ਡੀ. ਐਸ. ਈ. ਸੀਨੀ. ਸੰਕੈ. ਸਕੂਲ ਦੇ 630 ਵਿਦਿਆਰਥੀਆਂ ਦੀ ਅੱਖਾ ਦੀ ਕੀਤੀ ਗਈ ਮੁੁਫ਼ਤ ਨਜ਼ਰ ਦੀ ਜਾਂਚ ਆਪਥਾਲਮਿਕ ਅਫਸਰ ਸਤੀਸ਼ ਕੁੁਮਾਰ ਅਤੇ ਸ਼ਕਤੀ ਪੰਨਾ ਨੇ ਕਮਜੋਰ ਨਜ਼ਰ ਵਾਲੇ ਬੱਚਿਆਂ ਨੂੰ ਫਰੀ ਐਨਕਾਂ ਦੇਣ ਲਈ ਕੀਤੀ ਸਿਫਾਰਿਸ਼ ਪਟਿਆਲਾ :- ਐਸ.ਡੀ.ਐਸ.ਈ.ਸੀਨਿਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਸਿਵਲ ਸਰਜਨ ਪਟਿਆਲਾ ਡਾ. ਸੰਜੇ ਗੋਇਲ ਅਤੇ ਜਿਲ੍ਹਾਂ ਪ੍ਰੋੋਗਰਾਮ ਅਫਸਰ ਡਾਂ. ਐਸ.ਜੇ. ਸਿੰਘ ਦੀ ਸਰਪ੍ਰਸਤੀ ਹੇਠ ਸਕੂਲ ਦੇ 630 ਵਿਦਿਆਰਥੀਆਂ ਦੀ ਅੱਖਾਂ ਦੀ ਮੁੁਫਤ ਨਜ਼ਰ ਜਾਂਚ ਕੀਤੀ ਗਈ। ਇਹ ਜਾਂਚ ਆਪਥਲਮਿਕ ਅਫਸਰ ਸਤੀਸ਼ ਕੁੁਮਾਰ ਅਤੇ ਸ਼ਕਤੀ ਖੰਨਾ ਵੱਲੋਂ ਬਹੁੁਤ ਹੀ ਵਿਗਿਆਨਕ ਢੰਗਾਂ ਨਾਲ ਕੀਤੀ ਗਈ। ਇਸ ਮੌਕੇ ਤੇ ਐਸ. ਡੀ. ਐਸ. ਈ. ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਰਿਪੁੁਦਮਨ ਸਿੰਘ ਨੇ ਦੱਸਿਆ ਕਿ ਇਸ ਸਕੂਲ ਦੀ ਮਾਤ ਸੰਸਥਾ ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਸ਼੍ਰੀ ਲਾਲ ਚੰਦ ਜਿੰਦਲ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਵਿਜੇ ਮੋਹਨ ਗੁਪਤਾ,ਮਹਾਮੰਤਰੀ ਸ਼੍ਰੀ ਅਨਿਲ ਗੁੁਪਤਾ ਦੀ ਯੋਗ ਰਹਿਨੁੁਮਾਈ ਵਿੱਚ ਸਕੂਲੀ ਬੱਚਿਆਂ ਦੇ ਸਰਵਪੱਖੀ ਵਿਕਾਸ ਤੇ ਪੂਰਾ-ਪੂਰਾ ਜੋਰ ਦਿੱਤਾ ਜਾਂਦਾ ਹੈ। ਸਕੂਲ ਦੇ ਮੈਨੇਜਰ ਸ਼੍ਰੀ ਨਰੇਸ਼ ਕੁੁਮਾਰ ਜੈਨ ਦੇ ਯੋਗ ਮਾਰਗਦਰਸ਼ਨ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਸਿਹਤ ਵੀ ਚੰਗੀ ਰਹੇ ਇਸ ਲਈ ਸਕੂਲ ਵਿੱਚ ਮੁਫਤ ਮੈਡਿਕਲ ਚੈਕ ਅਪ ਕੈਂਪ ਵੀ ਲਗਾਏ ਜਾਂਦੇ ਹਨ। ਪੰਜਾਬ ਸਿਹਤ ਵਿਭਾਗ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਾਂਝ ਉਪਰਾਲੇ ਸਦਕਾਂ ਜਿੱਥੇ 630 ਵਿਦਿਆਰਥੀਆਂ ਦੀ ਨਿਗਾਹ ਦੀ ਮੁਫਤ ਜਾਂਚ ਕੀਤੀ ਗਈ ਉੱਥੇ ਹੀ ਜਿਨ੍ਹਾਂ 52 ਵਿਦਿਆਰਥੀਆਂ ਦੀ ਨਜਰ ਕਮਜੋਰ ਹੈ ਉਹਨਾਂ ਦੇ ਮੁਫਤ ਐਨਕਾਂ ਲਗਾਉਣ ਦੀ ਘੋਸ਼ਣਾ ਵੀ ਆਪਥਾਲਮਿਕ ਅਫਸਰ ਸ਼੍ਰੀ ਸਤੀਸ਼ ਕੁਮਾਰ ਅਤੇ ਸ਼੍ਰੀ ਸ਼ਕਤੀ ਖੰਨਾਂ ਰਾਹੀ ਸਿਹਤ ਵਿਭਾਗ ਪੰਜਾਬ ਵਲੋ ਕੀਤੀ ਗਈ ਹੈ। ਕੈਂਪ ਵਿੱਚ ਕੋ-ਆਰਡੀਨੇਟਰ ਦੀ ਭੂਮਿਕਾ ਸਕੂਲ ਦੇ ਐਸ.ਐਸ.ਮਾਸਟਰ ਅਨਿਲ ਭਾਰਤੀ ਨੇ ਬਾਖੁਬੀ ਨਿਭਾਈ।