post

Jasbeer Singh

(Chief Editor)

Patiala News

ਪੰਜਾਬ ਸਟੇਟ ਕਰਮਚਾਰੀ ਦਲ ਕੀਤਾ ਚੀਫ ਇੰਜੀਨੀਅਰ ਜਸਵੀਰ ਸਿੰਘ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਸਨਮਾਨ ਸਮਰੋਹ

post-img

ਪੰਜਾਬ ਸਟੇਟ ਕਰਮਚਾਰੀ ਦਲ ਕੀਤਾ ਚੀਫ ਇੰਜੀਨੀਅਰ ਜਸਵੀਰ ਸਿੰਘ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਸਨਮਾਨ ਸਮਰੋਹ ਪਟਿਆਲਾ , 14 ਨਵੰਬਰ : ਪੰਜਾਬ ਸਟੇਟ ਕਰਮਚਾਰੀ ਦਲ ਵੱਲੋਂ ਚੀਫ ਇੰਜੀਨੀਅਰ ਜਸਵੀਰ ਸਿੰਘ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਸਨਮਾਨ ਸਮਰੋਹ ਜਥੇਬੰਦੀ ਦੇ ਮੁੱਖ ਦਫਤਰ ਪਟਿਆਲਾ ਵਿਖੇ ਕੀਤਾ ਗਿਆ । ਉਨ੍ਹਾਂ ਵੱਲੋਂ ਵਿਭਾਗ ਵਿੱਚ ਦਿੱਤੀਆਂ ਗਈਆਂ ਸੇਵਾਵਾਂ ਜਿਵੇ ਕਿ ਸ਼੍ਰੀ ਫਤਿਹਗੜ੍ਹ ਵਿੱਚ ਸੁਰੱਖਿਅਤ ਪਾਣੀ ਦੇ ਪ੍ਰਬੰਧ ਅਤੇ ਸੈਨੀਟੇਸ਼ਨ ਦੇ ਪ੍ਰਬੰਧ ਕਰਵਾਏ ਗਏ । ਉਨ੍ਹਾਂ ਪ੍ਰਬੰਧਾਂ ਦੇ ਬਦਲੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਮੁੱਖ ਇੰਜੀਨੀਅਰ ਜਸਵੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ । ਇਸ ਘੜੀ ਵਿੱਚ ਜਥੇਬੰਦੀ ਮੁੱਖ ਇੰਜੀਨੀਅਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ । ਇਸ ਮੌਕੇ ਬੋਲਦਿਆ ਸੂਬਾਈ ਪ੍ਰਧਾਨ ਹਰੀ ਸਿੰਘ ਨੇ ਦੱਸਿਆ ਕਿ ਜਥੇਬੰਦੀ ਜਿਥੇ ਮੁਲਾਜਮਾ ਦੀਆਂ ਮੰਗਾ ਲਈ ਸੰਘਰਸ਼ਸੀਲ ਹੈ, ਉਥੇ ਹੀ ਜਥੇਬੰਦੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਜੋ ਚੰਗੇ ਕੰਮ ਕੀਤੇ ਜਾਂਦੇ ਹਨ । ਉਨ੍ਹਾਂ ਨੂੰ ਵੀ ਸਨਮਾਨਿਤ ਕਰਦੀ ਹੈ । ਇਸ ਮੌਕੇ ਟੌਹੜਾ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਮੰਗਾਂ ਦਾ ਜ਼ਿਕਰ ਵੀ ਕੀਤਾ ਅਤੇ ਆਖਿਆ ਕਿ ਜੋ ਮੰਗਾਂ ਮੁਲਾਜਮਾ ਦੀਆਂ ਅਧੂਰੀਆਂ ਪਈਆਂ ਹਨ। ਉਨ੍ਹਾਂ ਮੰਗਾਂ ਦੀ ਪੂਰਤੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਪੂਰਨ ਕਰਨ।ਇਸ ਮੌਕੇ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਤਕਰੀਬਨ 32 ਸਾਲਾ ਦੀ ਸੇਵਾ ਦੌਰਾਨ ਵਿਭਾਗ ਦਾ ਪੂਰਾ ਨਾਂ ਬਣਾਇਆ । ਉਨ੍ਹਾਂ ਨੇ ਮੰਡੋਲੀ ਰਾਜਪੁਰਾ ਪਲਾਂਟ ਦੇ 312 ਪਿੰਡਾ ਨੂੰ ਸ਼ੁੱਧ ਪਾਣੀ ਦੀ ਸਪਲਾਈ ਜਾਰੀ ਕਰਵਾਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਿਭਾਗੀ ਕਾਰਜਾਂ ਨੂੰ ਸਫਲ ਬਣਾਉਣ ਲਈ ਪੰਜਾਬ ਸਟੇਟ ਕਰਮਚਾਰੀ ਦਲ ਦੀ ਜਥੇਬੰਦੀ ਨੇ ਹਮੇਸ਼ਾ ਸਾਥ ਦਿੱਤਾ । ਇਸ ਮੌਕੇ ਕੁਲਬੀਰ ਸਿੰਘ ਸੈਦਖੇੜੀ, ਰਾਕੇਸ਼ ਬਾਤਿਸ਼, ਸਤਪਾਲ ਸਿੰਘ ਖਾਨਪੁਰ, ਰਾਮਾ ਗਰਗ ਨਾਭਾ, ਗੁਰਵਿੰਦਰ ਸਿੰਘ ਸਮਾਣਾ, ਕਰਨੈਲ ਸਿੰਘ ਰਾਈ, ਅਵਤਾਰ ਸਿੰਘ ਰਾਜਪੁਰਾ, ਗਰਨਾਮ ਸਿੰਘ ਚੇਅਰਮੈਨ, ਬੰਤ ਸਿੰਘ, ਬਾਵਾ ਸਿੰਘ, ਗੁਰਮੇਲ ਸਿੰਘ ਧਾਲੀਵਾਲ, ਰਾਜੇਸ਼ ਮਨੀ, ਕੇਵਲ ਕ੍ਰਿਸ਼ਨ, ਤਰਸ ਲਾਲ, ਕੋਮਲ ਪ੍ਰਧਾਨ, ਬਲਦੇਵ ਵਿਰਕ ਆਦਿ ਆਗੂਆ ਨੇ ਆਪਣੇ ਵਿਚਾਰ ਸਾਂਝੇ ਕਰਦਿਆ ਆਖਿਆ ਕਿ ਮੁੱਖ ਇੰਜੀਨੀਅਰ ਵੱਲੋਂ ਕੀਤੇ ਗਏ ਕੰਮ ਸ਼ਲਾਘਾਯੋਗ ਹਨ ।

Related Post