
ਪੰਜਾਬ ਸਟੇਟ ਕਰਮਚਾਰੀ ਦਲ ਦੀ ਇਕੱਤਰਤਾ ਸਿਹਤ ਸੇਵਾਵਾਂ ਦੇ ਦਫਤਰ ਵਿਖੇ ਹੋਈ
- by Jasbeer Singh
- December 20, 2024

ਪੰਜਾਬ ਸਟੇਟ ਕਰਮਚਾਰੀ ਦਲ ਦੀ ਇਕੱਤਰਤਾ ਸਿਹਤ ਸੇਵਾਵਾਂ ਦੇ ਦਫਤਰ ਵਿਖੇ ਹੋਈ ਪਟਿਆਲ਼ਾ : ਪੰਜਾਬ ਸਟੇਟ ਕਰਮਚਾਰੀ ਦਲ ਦੀ ਇਕੱਤਰਤਾ ਸਿਹਤ ਸੇਵਾਵਾਂ ਦੇ ਦਫਤਰ ਵਿਖੇ ਹੋਈ । ਇਸ ਮੌਕੇ ਸੂਬਾਈ ਦਲ ਦੇ ਪ੍ਰਧਾਨ ਹਰੀ ਸਿੰਘ ਟੌਹੜਾ ਨੇ ਆਖਿਆ ਕਿ ਬਾਬਾ ਸਾਹਿਬ ਡਾ. ਅੰਬਦੇਕਰ ਜੋ ਕਿ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਸਨ । ਉਨ੍ਹਾਂ ਖਿਲਾਫ ਕਿਸੇ ਕਿਸਮ ਦੀ ਟਿੱਪਣੀ ਕਰਨੀ ਬਹੁਤ ਮੰਦੀ ਗੱਲ ਹੈ ਕਿਉਂਕਿ ਉਹ ਇੱਕ ਸਤਿਕਾਰਯੋਗ ਸਖਸੀਅਤ ਸਨ । ਉਨ੍ਹਾਂ ਸਮਿਆਂ ਵਿੱਚ ਸੰਵਿਧਾਨ ਨੂੰ ਤਿਆਰ ਕਰਨਾ ਬਹੁਤ ਵੱਡੀ ਗੱਲ ਸੀ ਅਤੇ ਬਹੁਤ ਸਾਰੀਆ ਸਹੂਲਤਾਂ ਗਰੀਬ ਵਰਗ ਅਤੇ ਮੁਲਾਜਮਾਂ ਲਈ ਟਰੇਡ ਯੂਨੀਅਨ ਰਾਈਟਸ ਦੇਣੇ ਉਹ ਵੀ ਸੰਵਿਧਾਨ ਵਿੱਚ ਦਰਜ ਹਨ, ਜੋ ਕਿ ਬਾਬਾ ਸਾਹਿਬ ਦੀ ਦੇਣ ਹੈ । ਟੌਹੜਾ ਨੇ ਮੁਲਾਜਮ ਮੰਗਾਂ ਦਾ ਜਿਕਰ ਕਰਦਿਆ ਦੱਸਿਆ ਕਿ ਮੁਲਾਜਮਾਂ ਦੀਆਂ ਮੰਗਾਂ ਜੋ ਲੰਬੇ ਸਮੇਂ ਤੋਂ ਲਮਕ ਅਵਸਥਾ ਵਿੱਚ ਪਈਆਂ ਹਨ । ਉਨ੍ਹਾਂ ਦੀ ਪੂਰਤੀ ਲਈ ਸਰਕਾਰ ਕਿਸੇ ਕਿਸਮ ਦੀ ਪਹਿਲ ਕਦਮੀ ਨਹੀ ਕਰ ਰਹੀ । ਸਰਕਾਰ ਨੂੰ ਚਾਹੀਦਾ ਹੈ ਕਿ ਮੁਲਾਜਮ ਮੰਗਾਂ ਦੀ ਪੂਰਤੀ ਕਰੇ। ਪੰਜਾਬ ਸਰਕਾਰ ਨੇ ਜੋ ਘੱਟੋ-ਘੱਟ ਉਜਰਤਾ ਵਿੱਚ 63 ਰੁਪਏ ਵਾਧਾ ਕੀਤਾ ਹੈ । ਇਹ ਗਰੀਬ ਵਰਗ ਨਾਲ ਬੇਇਨਸਾਫੀ ਹੈ।ਵਿਭਾਗਾ ਵਿੱਚ ਪੁਨਰਗਠਨ ਦਾ ਬਹਾਨਾ ਬਣਾ ਕੇ ਜੋ ਆਸਾਮੀਆਂ ਵਿਭਾਗਾ ਵਿੱਚ ਖਤਮ ਕੀਤੀਆਂ ਗਈਆਂ ਹਨ। ਉਸ ਕਾਰਨ ਠੇਕੇਦਾਰੀ ਪ੍ਰਣਾਲੀ ਜਿਆਦਾ ਵਧ ਰਹੀ ਹੈ, ਜਿਸ ਕਾਰਨ ਗਰੀਬ ਲੋਕਾ ਦਾ ਸੋਸਣ ਹੋ ਰਿਹਾ ਹੈ । ਇਸ ਮੌਕੇ ਹੋਰਨਾ ਤੋਂ ਇਲਾਵਾ ਰਾਕੇਸ਼ ਬਾਤਿਸ਼ ਸਕੱਤਰ, ਕਰਨੈਲ ਸਿੰਘ ਰਾਈ ਜੰਗਲਾਤ ਵਿਭਾਗ ਪ੍ਰਧਾਨ, ਜੋਗਰਾਜ ਸਿੰਘ ਸਿਹਤ ਸੇਵਾਵਾ, ਸਤਪਾਲ ਸਿੰਘ ਖਾਨਪੁਰ ਆਦਿ ਨੇ ਵੀ ਆਪਣੇ ਵਿਚਾਰ ਸਾਂਝਿਆ ਕਰਦਿਆ ਆਖਿਆ ਕਿ ਵਿਭਾਗਾ ਦੇ ਅਧਿਕਾਰੀ ਸਵਰਗਵਾਸ ਹੋਏ ਕਰਮਚਾਰੀਆਂ ਦੇ ਵਾਰਿਸਾ ਨੂੰ ਨੌਕਰੀਆਂ ਬਿਨ੍ਹੇ ਅੜਿਕੇ ਦੇਣ ਅਤੇ ਜੋ ਮੰਗਾਂ ਸਰਕਾਰ ਵੱਲੋਂ ਪ੍ਰਵਾਨ ਕੀਤੀਆਂ ਹੋਈਆਂ ਹਨ ਉਹ ਵੀ ਤੁਰੰਤ ਲਾਗੂ ਕਰਨ ।