ਪੰਜਾਬ ਰਾਜ ਵਿਕਾਸ ਕਰ 'ਚ ਰਜਿਸਟ੍ਰੇਸ਼ਨ ਕਰਵਾ ਕੇ ਬਣਦੀ ਫ਼ੀਸ ਭਰਨ 'ਤੇ ਜ਼ੋਰ
- by Jasbeer Singh
- November 22, 2024
ਪੰਜਾਬ ਰਾਜ ਵਿਕਾਸ ਕਰ 'ਚ ਰਜਿਸਟ੍ਰੇਸ਼ਨ ਕਰਵਾ ਕੇ ਬਣਦੀ ਫ਼ੀਸ ਭਰਨ 'ਤੇ ਜ਼ੋਰ -ਰਾਜ ਕਰ ਦੇ ਉਪ ਕਮਿਸ਼ਨਰ ਵੱਲੋਂ ਬਾਰ ਐਸੋਸੀਏਸ਼ਨ ਤੇ ਸ਼ਹਿਰ ਦੇ ਵਪਾਰੀਆਂ ਨਾਲ ਮੀਟਿੰਗ ਪਟਿਆਲਾ, 22 ਨਵੰਬਰ : ਜੀ. ਐੱਸ. ਟੀ. ਵਿਭਾਗ ਦੇ ਪਟਿਆਲਾ ਮੰਡਲ, ਪਟਿਆਲਾ ਦੇ ਮੁਖੀ ਉਪ ਕਮਿਸ਼ਨਰ ਰਾਜ ਕਰ ਰਮਨਪ੍ਰੀਤ ਕੌਰ ਨੇ ਬਾਰ ਐਸੋਸੀਏਸ਼ਨ ਅਤੇ ਸ਼ਹਿਰ ਦੇ ਵਪਾਰੀਆਂ ਨਾਲ ਮੀਟਿੰਗ ਕਰਕੇ ਪੰਜਾਬ ਰਾਜ ਡਿਵੈਲਪਮੈਂਟ ਟੈਕਸ ਵਿੱਚ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਅਤੇ ਬਣਦੀ ਫੀਸ ਭਰਨ 'ਤੇ ਜ਼ੋਰ ਦਿੱਤਾ ਹੈ । ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਕਮਿਸ਼ਨਰ ਸਟੇਟ ਟੈਕਸ ਕੰਨੂ ਗਰਗ ਵੀ ਮੌਜੂਦ ਸਨ । ਡੀ. ਸੀ. ਐਸ. ਟੀ. ਰਮਨਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਵਿੱਚ ਆਪਣੀ ਰਸਿਟ੍ਰੇਸ਼ਨ ਕਰਵਾਈ ਜਾਵੇ ਅਤੇ ਮਹੀਨਾਵਾਰ ਬਣਦੀ 200 ਰੁਪਏ ਫੀਸ ਅਦਾ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਈ ਜਾਵੇ । ਉਨ੍ਹਾਂ ਦੱਸਿਆ ਕਿ ਸਰਕਾਰੀ, ਗ਼ੈਰ-ਸਰਕਾਰੀ ਨੌਕਰੀ ਕਰਦੇ ਨਾਗਰਿਕ, ਵਪਾਰੀ, ਮੈਨੂਫੈਕਚਰਿੰਗ ਯੂਨਿਟ ਤੇ ਠੇਕੇਦਾਰ ਆਦਿ ਸਭ ਉਪਰ ਇਹ ਕਾਨੂੰਨ ਲਾਗੂ ਹੁੰਦਾ ਹੈ । ਸਹਾਇਕ ਕਮਿਸ਼ਨਰ ਸਟੇਟ ਟੈਕਸ ਕੰਨੂ ਗਰਗ ਨੇ ਸਭਨਾਂ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਪੋਰਟਲ ਉਪਰ ਰਜਿਸਟ੍ਰੇਸ਼ਨ ਕਰਵਾਈ ਜਾਵੇ ਤਾਂ ਕਿ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਵਿੱਚ ਬਣਦੀ ਫੀਸ ਭਰੀ ਜਾ ਸਕੇ । ਉਨ੍ਹਾਂ ਨੇ ਸਾਰੇ ਵਪਾਰੀਆਂ ਤੇ ਬਾਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਬਾਕੀ ਸਾਰੇ ਵਪਾਰੀਆਂ ਨੂੰ ਵੀ ਜਾਗਰੂਕ ਕਰਨ ਤਾਂ ਕਿ ਉਨ੍ਹਾਂ ਨੂੰ ਭਵਿੱਖ ਵਿਚ ਕਿਸੇ ਔਂਕੜ ਦਾ ਸਾਹਮਣਾ ਨਾ ਕਰਨਾਂ ਪਵੇ ।
Related Post
Popular News
Hot Categories
Subscribe To Our Newsletter
No spam, notifications only about new products, updates.