post

Jasbeer Singh

(Chief Editor)

Patiala News

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਦੇਵੀਗੜ ਤੇ ਰੋਹੜ ਜਗੀਰ ਦੀ ਡਿੰਗੂ ਡਿੰਗੂ ਕਰਦੀ ਇਮਾਰਤ

post-img

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਦੇਵੀਗੜ ਤੇ ਰੋਹੜ ਜਗੀਰ ਦੀ ਡਿੰਗੂ ਡਿੰਗੂ ਕਰਦੀ ਇਮਾਰਤ -ਬਾਰਸ਼ ਦੇ ਸਮੇਂ ਦਫਤਰਾਂ ਵਿੱਚ ਭਰ ਜਾਂਦਾ ਹੈ ਪਾਣੀ -ਪਿੱਪਲ ਦੀਆਂ ਜੜਾਂ ਦਫਤਰ ਦੀਆਂ ਕੰਧਾਂ ਨੰੂ ਪਾੜ ਕੇ ਜਾ ਚੁੱਕੀਆਂ ਹਨ ਅੰਦਰ ਤੱਕ ਦੇਵੀਗੜ੍ਹ, 5 ਜੁਲਾਈ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਬ ਡਵੀਜ਼ਨ ਦੇਵੀਗੜ ਅਤੇ ਰੋਹੜ ਜਗੀਰ ਦੇ ਦਫਤਰ ਦੀ ਹਾਲਤ ਇੰਨੀ ਬਦਤਰ ਹੋ ਗਈ ਹੈ ਕਿ ਦੋਨੋਂ ਦਫਤਰਾਂ ਦੀ ਬਿਲਡਿੰਗ ਕਿਸੇ ਵੀ ਸਮੇਂ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਬਾਰਸ਼ ਦੇ ਦਿਨਾਂ ’ਚ ਤਾਂ ਇਹ ਹਾਲਾਤ ਹੋ ਜਾਂਦੇ ਹਨ ਕਿ ਸਾਰੇ ਦਫਤਰ ਦੀਆਂ ਛੱਤਾਂ ਚੋਣ ਲੱਗ ਜਾਂਦੀਆਂ ਹਨ ਅਤੇ ਦਫਤਰ ਵਿੱਚ ਖੜਿਆ ਤੱਕ ਵੀ ਨਹੀਂ ਜਾ ਸਕਦਾ। ਦੋਨੋਂ ਦਫਤਰਾਂ ਦੇ ਮੁਲਾਜਮ ਹਰ ਸਮੇਂ ਆਪਣੀ ਜਿੰਦਗੀ ਮੌਤ ਦੇ ਸਾਏ ਹੇਠ ਗੁਜਾਰਨ ਲਈ ਮਜਬੂਰ ਹਨ। ਕਿਸੇ ਵੀ ਉੱਚ ਅਧਿਕਾਰੀ ਅਤੇ ਮੈਨੇਜਮੈਂਟ ਵੱਲੋਂ ਅਜੇ ਤੱਕ ਇਹਨਾਂ ਦਫਤਰਾਂ ਦੀ ਸਾਰ ਤੱਕ ਨਹੀਂ ਲਈ ਗਈ। ਬਾਰਸ਼ ਦੇ ਸਮੇਂ ਮੀਂਹ ਦਾ ਪਾਣੀ ਦੋਨੋਂ ਦਫਤਰਾਂ ਵਿੱਚ ਕੰਧਾਂ ਵਿੱਚ ਪਈਆਂ ਤਰੇੜਾਂ ਰਾਹੀਂ ਅੰਦਰ ਆ ਜਾਂਦਾ ਹੈ ਅਤੇ ਦਫਤਰ ਪਾਣੀ ਨਾਲ ਭਰ ਜਾਂਦਾ ਹੈ। ਸਾਫ ਸਫਾਈ ਦਾ ਇੰਨਾ ਮਾੜਾ ਹਾਲ ਹੈ ਕਿ ਪਖਾਨਿਆਂ ਵਿੱਚ ਬਾਹਰੀ ਜੀਵ ਜੰਤੂ (ਸੱਪ) ਆਮ ਹੀ ਘੰੁਮਦੇ ਨਜ਼ਰ ਆਉਂਦੇ ਹਨ। ਜਿਸ ਕਾਰਣ ਦਫਤਰ ਵਿੱਚ ਹਰ ਸਮੇਂ ਅਣਸੁਖਾਵੀਂ ਘਟਨਾ ਵਾਪਰਨ ਦਾ ਮੁਲਾਜਮਾਂ ਵਿੱਚ ਡਰ ਦਾ ਮਾਹੋਲ ਬਣਿਆ ਰਹਿੰਦਾ ਹੈ। ਇਸ ਦਫਤਰ ਦਾ ਇੰਨਾ ਮਾੜਾ ਹਾਲ ਹੈ ਕਿ ਪਿੱਪਲ ਦੀਆਂ ਜੜਾਂ ਤੱਕ ਦਫਤਰ ਦੀਆਂ ਕੰਧਾਂ ਨੰੂ ਪਾੜ ਕੇ ਅੰਦਰ ਆ ਗਈਆਂ ਹਨ, ਜਿਸ ਕਾਰਣ ਦਫਤਰ ਦੀਆਂ ਕੰਧਾਂ ਵਿੱਚ ਬਹੁਤ ਜਿਆਦਾ ਤਰੇੜਾਂ ਪੈ ਗਈਆਂ ਹਨ ਅਤੇ ਇਹ ਕੰਧਾਂ ਕਿਸੇ ਵੀ ਸਮੇਂ ਡਿੱਗ ਸਕਦੀਆਂ ਹਨ। ਉੱਚ ਅਧਿਕਾਰੀਆਂ ਅਤੇ ਮੈਨਜਮੈਂਟ ਵੱਲੋਂ ਇਹਨਾਂ ਦੋਵੇਂ ਦਫਤਰਾਂ ਦੀ ਬਿਲਡਿੰਗ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਇਹਨਾਂ ਦਫਤਰਾਂ ਦੇ ਮੁਲਾਜਮ ਆਪਣੀ ਡਿਊਟੀ ਨਿਡਰ ਹੋ ਕੇ ਨਿਭਾਅ ਸਕਣ ਅਤੇ ਉਹਨਾਂ ਦੇ ਮਨਾਂ ਵਿੱਚ ਹਰ ਸਮੇਂ ਕਿਸੇ ਵੀ ਸਮੇਂ ਹਾਦਸਾ ਵਾਪਰਨ ਦਾ ਖਿਆਲ ਨਿਕਲ ਸਕੇ ਅਤੇ ਕਿਸੇ ਵੀ ਸਮੇਂ ਅਣਸੁਖਾਵੀਂ ਵਾਪਰਨ ਵਾਲੀ ਘਟਨਾ ਨੰੂ ਸਮੇਂ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ। ਇਸ ਸਬੰਧੀ ਜਦੋਂ ਇਨਾਂ ਦਫਤਰਾਂ ਨਾਲ ਸਬੰਧਤ ਅਧਿਕਾਰੀ ਗੁਰਪ੍ਰੀਤ ਤੋਂ ਜਾਨਣਾ ਚਾਹਿਆ ਤਾਂ ਉਨਾਂ ਕਿਹਾ ਕਿ ਇਸ ਇਮਾਰਤ ਦੀ ਮਾੜੀ ਹਾਲਤ ਬਾਰੇ ਸਾਨੂੰ ਕੋਈ ਲਿਖਤੀ ਰੂਪ ਵਿੱਚ ਨਹੀਂ ਆਇਆ। ਜਦੋਂ ਵੀ ਕੋਈ ਇਸ ਇਮਾਰਤ ਬਾਰੇ ਲਿਖਿਆ ਜਾਵੇਗਾ ਤਾਂ ਇਸ ਬਾਰੇ ਸਬੰਧਤ ਵਿਭਾਗ ਗੌਰ ਕਰੇਗਾ।

Related Post