post

Jasbeer Singh

(Chief Editor)

Patiala News

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਮੁੱਖ ਇੰਜੀਨੀਅਰ ਸਿੰਚਾਈ ਨਾਲ ਆਯੋਜਿਤ

post-img

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਮੁੱਖ ਇੰਜੀਨੀਅਰ ਸਿੰਚਾਈ ਨਾਲ ਆਯੋਜਿਤ ਪਟਿਆਲਾ, 18 ਜੁਲਾਈ ( ) : ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਮੁੱਖ ਇੰਜੀਨੀਅਰ ਸਿੰਚਾਈ ਵਿਭਾਗ ਹਰਦੀਪ ਸਿੰਘ ਮੇਂਹਦੀਦੱਤੇ ਨਾਲ ਉਨ੍ਹਾਂ ਦੇ ਸੱਦੇ ਤੇ ਉਨ੍ਹਾਂ ਦੇ ਦਫਤਰ ਵਿਖੇ ਹੋਈ। ਉਨ੍ਹਾਂ ਨਾਲ ਨਿਗਰਾਨ ਇੰਜੀਨੀਅ ਸ਼੍ਰੀ ਰਾਜਿੰਦਰ ਘਈ, ਕਾਰਜਕਾਰੀ ਇੰਜੀਨੀਅਰ ਸ਼੍ਰੀ ਵਾਸੂਦੇਵ ਸੱਚਦੇਵਾ, ਕਾਰਜਕਾਰੀ ਇੰਜੀਨੀਅਰ ਸ਼੍ਰੀ ਸਾਹਿਬ, ਨਿੱਜੀ ਸਕੱਤਰ ਟਿਊਬਲ ਸ਼੍ਰੀ ਬੇਅੰਤ ਸਿੰਘ, ਸੁਪਰਡੰਟ ਬਲਵਿੰਦਰ ਸਿੰਘ, ਬਜਟ ਸ਼ਾਖਾ ਸ਼੍ਰੀ ਸੁਖਵਿੰਦਰ ਸਿੰਘ, ਸ਼੍ਰੀ ਅਮਿਤ ਕੋਹਲੀ ਮੈਡੀਕਲ ਸ਼ਾਖਾ, ਸ਼੍ਰੀਮਤੀ ਹਰਪ੍ਰੀਤ ਕੌਰ ਪੈਨਸ਼ਨ ਸ਼ਾਖਾ, ਸ਼੍ਰੀ ਕਮਲ ਕੁਮਾਰ, ਸ਼੍ਰੀ ਨੀਰਜ ਕੁਮਾਰ ਜੀ.ਪੀ. ਫੰਡ, ਮਨਦੀਪ ਸਿੰਘ ਆਦਿ ਅਮਲਾ ਸ਼ਾਮਿਲ ਹੋਇਆ। ਜਥੇਬੰਦੀ ਵੱਲੋਂ ਸ. ਹਰੀ ਸਿੰਘ ਟੌਹੜਾ, ਗਿਆਨ ਸਿੰਘ ਘਨੌਲੀ, ਸਵਰਣ ਸਿੰਘ, ਉਮ ਪ੍ਰਕਾਸ਼, ਹਰਜਿੰਦਰ ਸਿੰਘ ਉਪਲ, ਸੁਰੇਸ਼ ਕੁਮਾਰ ਆਦਿ ਆਗੂ ਸ਼ਾਮਿਲ ਹੋਏ। ਮੁੱਖ ਇੰਜੀਨੀਅਰ ਵੱਲੋਂ ਫੈਸਲਾ ਕੀਤਾ ਗਿਆ ਕਿ ਜਿਹੜੇ ਕਰਮਚਾਰੀ ਦਿਹਾੜੀਦਾਰ, ਵਰਕਚਾਰਜ, ਆਉਟਸੋਰਸਿੰਗ ਰੈਗੂਲਰ ਹੋਣ ਤੋਂ ਰਹਿੰਦੇ ਹਨ। ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਕੇਸ ਸਰਕਾਰ ਨੂੰ 15 ਦਿਨ੍ਹਾਂ ਦੇ ਅੰਦਰ ਭੇਜੇ ਜਾਣਗੇ। ਜਿਹੜੇ ਕਰਮਚਾਰੀ ਰਿਟਾਇਰ ਹੋਏ ਹਨ । ਉਨ੍ਹਾਂ ਖਾਲੀ ਪਈਆਂ ਆਸਾਮੀਆਂ ਵਿਰੁੱਧ ਤਰੱਕੀਆਂ ਦਿੱਤੀਆਂ ਜਾਣਗੀਆ। ਮਕੈਨੀਕਲ ਮੰਡਲ ਦੇ ਕਰਮਚਾਰੀਆਂ ਨੂੰ ਸੀਨੀਆਰਤਾ ਦੇ ਆਧਾਰ ਤੇ ਖਾਲੀ ਪਈਆਂ ਆਸਾਮੀਆਂ ਵਿਰੁੱਧ ਬਣਦੀਆਂ ਤਰੱਕੀਆਂ ਦਿੱਤੀਆਂ ਜਾਣਗੀਆਂ। ਜਿਹੜੇ ਕਰਮਚਾਰੀ ਸਵਰਗਵਾਸ ਹੋ ਚੁੱਕੇ ਹਨ। ਉਨ੍ਹਾਂ ਦੇ ਵਾਰਿਸਾ ਨੂੰ ਪਹਿਲ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਾਣਗੀਆਂ। ਜਿਹੜੇ ਕਰਮਚਾਰੀ ਸਿੰਚਾਈ ਵਿਭਾਗ ਦੇ ਟਿਊਬਲ ਸਰਕਲ ਪੰਜਾਬ ਸਟੇਟ ਟਿਊਬਵੈੱਲ ਵਿੱਚ ਗਏ ਹਨ। ਉਨ੍ਹਾਂ ਦੇ ਜੀ.ਪੀ ਫੰਡ ਦੀ ਅਦਾਇਗੀ ਅਤੇ ਸਵਰਗਵਾਸ ਹੋਏ ਕਰਮਚਾਰੀਆਂ ਦੇ ਵਾਰਿਸਾ ਨੂੰ ਪੈਨਸ਼ਨ ਦਿੱਤੀ ਜਾਵੇਗੀ। ਜਿਹੜੇ ਕਰਮਚਾਰੀ ਐਸ.ਵਾਈ.ਐਲ ਨਹਿਰ ਪ੍ਰੋਜੈਕਟ ਵਿੱਚੋਂ ਦੂਸਰੇ ਵਿਭਾਗ ਵਿੱਚ ਗਏ ਹਨ। ਉਨ੍ਹਾਂ ਦਾ ਸੀ.ਪੀ.ਐੱਫ ਕੱਟਿਆ ਜਾਂਦਾ ਸੀ। ਸੀ.ਪੀ.ਐੱਫ ਦੇ ਖਾਤੇ ਵਿੱਚ ਪੈਸੇ ਜਮ੍ਹਾ ਕਰਵਾ ਕੇ ਰੈਗਲੂਰ ਫੈਮਲੀ ਪੈਨਸ਼ਨ ਲਗਾਈ ਜਾਵੇਗੀ। ਫੀਲਡ ਦੇ ਕਰਮਚਾਰੀਆਂ ਨੂੰ ਕੋਟੇ ਅਨੁਸਾਰ ਜੀ.ਏ ਦੀਆਂ ਖਾਲੀ ਪਈਆਂ ਆਸਾਮੀਆਂ ਵਿਰੁੱਧ ਤਰੱਕੀਆਂ ਦਿੱਤੀਆਂ ਜਾਣਗੀਆ ਆਦਿ ਮੰਗਾਂ ਨੂੰ ਪ੍ਰਵਾਨ ਕਰਨ ਦਾ ਵਿਸ਼ਵਾਸ ਦਵਾਇਆ।

Related Post