

ਪੰਜਾਬ ਸਟੇਟ ਕਰਮਚਾਰੀ ਦਲ ਜਿਲ੍ਹਾ ਪਟਿਆਲਾ ਦੀ ਇਕਤੱਰਤਾ ਆਯੋਜਿਤ ਪਟਿਆਲਾ, 11 ਜੁਲਾਈ : ਪੰਜਾਬ ਦੇ ਮੁਲਾਜ਼ਮਾਂ ਦੇ ਹਿੱਤਾਂ ਦੀ ਲੰਬੇ ਅਰਸੇ ਤੋਂ ਲੜਾਈ ਲੜ ਰਹੀ ਨੁਮਾਇੰਦਾ ਜਥੇਬੰਦੀ ਪੰਜਾਬ ਸਟੇਟ ਕਰਮਚਾਰੀ ਦਲ ਜਿਲ੍ਹਾ ਪਟਿਆਲਾ ਦੀ ਇਕਤੱਰਤਾ ਨਿਹਾਲ ਬਾਗ ਸਥਿਤ ਜਥੇਬੰਦੀ ਦੇ ਮੁੱਖ ਦਫਤਰ ਪਟਿਆਲਾ ਵਿਖੇ ਸੂਬਾ ਪ੍ਰਧਾਨ ਸ. ਹਰੀ ਸਿੰਘ ਟੌਹੜਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਜਿਲ੍ਹੇ ਭਰ ਤੋਂ ਜਥੇਬੰਦੀ ਦੇ ਅਹੁਦੇਦਾਰ ਅਤੇ ਵੱਖ-ਵੱਖ ਯੂਨੀਅਨ ਨਾਲ ਸਬੰਧਿਤ ਅਹੁਦੇਦਾਰ ਵੀ ਇਸ ਇਕਤੱਰਤਾ ਵਿੱਚ ਸ਼ਾਮਿਲ ਹੋਏ। ਇਸ ਮੌਕੇ ਸ. ਹਰੀ ਸਿੰਘ ਟੌਹੜਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜੋਰ ਦੇ ਕੇ ਆਖਿਆ ਕਿ ਉਹ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਆਪਣੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਗਏ ਵਾਅਦੇ ਅਨੁਸਾਰ ਕਰਨ। ਅਜੇ ਤੱਕ 2016 ਤੋਂ ਪਹਿਲਾ ਰਿਟਾਇਰ ਹੋਏ ਕਰਮਚਾਰੀਆ ਨੂੰ 2.45 ਦੇ ਫਾਰਮੂਲੇ ਅਨੁਸਾਰ ਪੈਨਸ਼ਨ ਦਿੱਤੀ ਜਾ ਰਹੀ ਹੈ। ਜਦਕਿ ਮੌਜੂਦਾ ਅਤੇ 2016 ਤੋਂ ਬਾਅਦ ਕਰਮਚਾਰੀਆਂ ਨੂੰ 2.54 ਦੇ ਅਨੁਸਾਰ ਪੈਨਸ਼ਨ ਦਿੱਤੀ ਜਾ ਰਹੀ ਹੈ। ਸਰਕਾਰ ਇਸ ਵਿਤਕਰੇ ਨੂੰ ਦੂਰ ਕਰੇ। ਵੱਖ-ਵੱਖ ਵਿਭਾਗਾ ਤੇ ਬੋਰਡਾਂ ਵਿੱਚ ਆਉਟਸੋਰਿਸ, ਵਰਕਚਾਰਜ , ਠੇਕੇ ਆਧਾਰਿਤ ਲੱਗੇ ਕਰਮਚਾਰੀਆਂ ਦੀ ਸੇਵਾਵਾ ਨੂੰ ਬਿਨ੍ਹਾਂ ਸ਼ਰਤ ਰੈਗੂਲਰ ਕਰੇ। ਸ. ਟੌਹੜਾ ਨੇ ਮੀਟਿੰਗ ਦੌਰਾਨ ਸਰਕਾਰ ਨੂੰ ਇਹ ਵੀ ਆਖਿਆ ਕਿ ਪੇ- ਕਮਿਸ਼ਨ ਦੀਆਂ ਰਹਿੰਦੀਆਂ ਤਰੁੱਟੀਆਂ ਦੂਰ ਕੀਤੀਆ ਜਾਣ ਅਤੇ ਡੀ.ਏ ਦੀਆਂ ਡਿਊ ਹੋਈਆਂ ਕਿਸ਼ਤਾ ਤੁਰੰਤ ਨਕਦ ਰੂਪ ਵਿੱਚ ਰੀਲੀਜ ਕੀਤੀਆਂ ਜਾਣ। ਮਾਣਯੋਗ ਹਾਈਕੋਰਟ ਵਿੱਚ ਰਿਟਾਇਰ ਕਰਮਚਾਰੀਆਂ ਵੱਲੋਂ ਪਾਈਆਂ ਗਈਆਂ ਅਪੀਲਾਂ ਦੇ ਸਬੰਧ ਹੋਏ ਫੈਸਲੇ ਅਨੁਸਾਰ ਪੈਨਸ਼ਨ ਕੰਮਿਊਟ ਦੇ ਘੱਟ ਕੀਤੇ ਗਏ ਸਮੇਂ ਨੂੰ ਸਮੂਹ ਰਿਟਾਇਰ ਕਰਮਚਾਰੀਆਂ ਤੇ ਲਾਗੂ ਕੀਤਾ ਜਾਵੇ। ਇਸ ਤੋਂ ਇਲਾਵਾ ਮੀਟਿੰਗ ਵਿੱਚ ਰਾਕੇਸ਼ ਬਾਤਿਸ, ਕਰਨੈਲ ਸਿੰਘ ਪ੍ਰਧਾਨ, ਸਤਪਾਲ ਸਿੰਘ ਖਾਨਪੁਰ, ਨਰੇਸ਼ ਲੱਖੋਮਾਜਰਾ, ਅਵਤਾਰ ਰਾਜਪੁਰਾ, ਕੋਮਲ ਪ੍ਰਦੂਸਣ ਬੋਰਡ, ਕਰਨੈਲ ਸਿੰਘ ਰਾਈਂ, ਰਾਮਾ ਗਰਗ ਨਾਭਾ, ਕਰਨੈਲ ਸਿੰਘ ਸਮਾਣਾ, ਅਵਤਾਰ ਸਿੰਘ ਅਮਲੋਹ, ਗੁਰਮੀਤ ਮਹੁੰਮਦ ਘਨੌਰ, ਹਰਪ੍ਰੀਤ ਸਿੰਘ ਆਯੂਰਵੈਦਿਕ ਫਾਰਮੇਸੀ, ਬੰਤ ਸਿੰਘ ਦੌਲਤਪੁਰ, ਆਦਿ ਆਗੂਆ ਨੇ ਆਪਣੇ- ਵਿਚਾਰ ਸਾਂਝੇ ਕੀਤੇ।