
ਘਨੌਰ ਨੂੰ ਇੱਕ ਮਾਡਲ ਹਲਕਾ ਬਣਾਉਣ ਲਈ ਜੰਗੀ ਪੱਧਰ ‘ਤੇ ਯਤਨ ਕੀਤੇ ਜਾਣਗੇ : ਵਿਧਾਇਕ ਗੁਰਲਾਲ ਘਨੌਰ
- by Jasbeer Singh
- April 28, 2025

ਘਨੌਰ ਨੂੰ ਇੱਕ ਮਾਡਲ ਹਲਕਾ ਬਣਾਉਣ ਲਈ ਜੰਗੀ ਪੱਧਰ ‘ਤੇ ਯਤਨ ਕੀਤੇ ਜਾਣਗੇ : ਵਿਧਾਇਕ ਗੁਰਲਾਲ ਘਨੌਰ - ਰਾਸ਼ਟਰੀ ਪੰਚਾਇਤੀ ਰਾਜ ਦਿਵਸ ਤੇ ਗ੍ਰਾਮ ਪੰਚਾਇਤ ਮੋਹੀ ਕਲਾ ਨੂੰ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਹੋਣ ਤੇ ਘਨੌਰ ਲਈ ਮਾਣ ਘਨੌਰ, 28 ਅਪ੍ਰੈਲ : ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਉਹ ਹਲਕਾ ਘਨੌਰ ਨੂੰ ਪੰਜਾਬ ਦਾ ਮਾਡਲ ਹਲਕਾ ਬਣਾਉਣ ਲਈ ਉਹ ਸਦਾ ਤੱਤਪਰ ਰਹਿਣਗੇ। ਆਪਣੇ ਗ੍ਰਹਿ ਵਿਖੇ ਹਲਕਾ ਘਨੌਰ ਦੇ ਬਲਾਕ ਸ਼ੰਭੂ ਕਲਾਂ ਵਿੱਚ ਪੈਂਦੇ ਪਿੰਡ ਮੋਹੀ ਕਲਾ ਦੀ ਗ੍ਰਾਮ ਪੰਚਾਇਤ ਨੂੰ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਤੇ ਪਾਣੀ ਭਰਪੂਰ ਪੰਚਾਇਤ ਥੀਮ ਹੇਠ ਮਿਲੇ ਪ੍ਰਸੰਸਾ ਪੱਤਰ ਨੂੰ ਸੋਪਦੇ ਹੋਏ ਕਿਹਾ ਕਿ ਹਲਕਾ ਘਨੌਰ ਨੂੰ ਵਿਕਾਸ ਕਾਰਜਾਂ ਅਤੇ ਖੇਡਾਂ ਪੱਖੋਂ ਸਮੇਂ ਦੇ ਹਾਣੀ ਬਣਾਉਣਾ ਉਨ੍ਹਾਂ ਦੇ ਤਰਜੀਹ ਖੇਤਰ ਹਨ । ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਉਹ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ ਧੰਨਵਾਦ ਕਰਦੇ ਜਿਨ੍ਹਾਂ ਨੇ ਹਲਕੇ ਵਿਚ ਵਿਕਾਸ ਕਾਰਜਾਂ ਲਈ ਸਮੇ-ਸਮੇ ਤੇ ਡਿਮਾਂਡ ਮੁਤਾਬਕ ਵੱਡੇ ਫੰਡ ਜਾਰੀ ਕਰਕੇ ਹਲਕਾ ਘਨੌਰ ਦੇ ਬਹੁਤਾਤ ਪ੍ਰਾਜੈਕਟਾਂ ’ਤੇ ਧਿਆਨ ਕੇਂਦਰਿਤ ਕਰਦਿਆਂ ਪਿੰਡਾ ਚ ਖੇਡ ਸਟੇਡੀਅਮ, ਮੁਹੱਲਾ ਕਲਿਨਿਕ, ਸਰਕਾਰੀ ਸਕੂਲਾਂ ਚ ਵਿਕਾਸ ਕਾਰਜ, ਮਿਆਰੀ ਸਿੱਖਿਆ, ਸੜਕਾਂ, ਸੀਵਰੇਜ, ਗੰਦੇ ਪਾਣੀ ਦੀ ਨਿਕਾਸੀ,ਪੀਣ ਯੋਗ ਪਾਣੀ ਦੀ ਲਗਾਤਾਰ ਸਪਲਾਈ, ਜਲ ਸੰਭਾਲ ਅਤੇ ਸਿਹਤਮੰਦ ਵਾਤਾਵਰਣ ਸਥਾਪਤ ਕਰਨ ਲਈ ਉੱਤਮ ਉਪਰਾਲੇ ਕੀਤੇ ਹਨ।ਗੁਰਲਾਲ ਘਨੌਰ ਨੇ ਦੱਸਿਆ ਕਿ ਹਲਕੇ ਵਿੱਚ ਸੜਕਾਂ ਦੀ ਮਰੰਮਤ, ਪਾਣੀ ਦੀ ਸਹੂਲਤ, ਵਿਦਿਅਕ ਸੰਸਥਾਵਾਂ ਦੀ ਸੁਧਾਰ ਅਤੇ ਸਿਹਤ ਸਹੂਲਤਾਂ ਨੂੰ ਬਹਿਤਰ ਬਣਾਉਣ ਵਾਸਤੇ ਕਈ ਨਵੇਂ ਪ੍ਰਾਜੈਕਟ ਚਾਲੂ ਵੀ ਕੀਤੇ ਗਏ ਹਨ । ਉਨ੍ਹਾਂ ਨੇ ਕਿਹਾ ਕਿ ਹਲਕੇ ਦੇ ਹਰੇਕ ਪਿੰਡ ਅਤੇ ਸ਼ਹਿਰੀ ਖੇਤਰ ਨੂੰ ਵਿਕਾਸ ਦੇ ਮੁੱਖ ਧੂਰੇ ਨਾਲ ਜੋੜ ਕੇ ਹਲਕਾ ਵਾਸੀਆਂ ਨੂੰ ਮੁਢੱਲੀਆਂ ਬੂਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਗਿਆ ਹੈ । ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਹਲਕਾ ਘਨੌਰ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਉਹ ਆਪਣੇ ਹਲਕੇ ਦੀ ਤਰੱਕੀ ਲਈ ਯਤਨਸ਼ੀਲ ਹਨ ਅਤੇ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ । ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਭਲਾਈ ਅਤੇ ਹਲਕੇ ਦੀ ਉੱਨਤੀ ਹੀ ਉਨ੍ਹਾਂ ਦੀ ਪਹਿਲੀ ਤਰਜੀਹ ਹੈ । ਉਨ੍ਹਾਂ ਹਲਕਾ ਘਨੌਰ ਵਾਸੀਆਂ ਨੂੰ ਵਿਕਾਸ ਕਾਰਜਾਂ ਵਿਚ ਭਾਗੀਦਾਰੀ ਲਈ ਉਤਸ਼ਾਹਤ ਵੀ ਕੀਤਾ । ਉਨ੍ਹਾਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਪਿੰਡ ਵਾਸੀਆਂ ਦੀ ਭਾਗੀਦਾਰੀ ਰਾਹੀਂ ਆਪਣੇ ਘਰ ਅਤੇ ਪਿੰਡਾਂ ਨੂੰ ਸਾਫ-ਸੁਥਰਾ ਬਣਾ ਕੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ । ਹੋਰਨਾਂ ਤੋਂ ਇਲਾਵਾ ਸਰਪੰਚ ਇੰਦਰਜੀਤ ਸਿੰਘ ਸਿਆਲੂ, ਗੁਰਤਾਜ ਸੰਧੂ,ਬਲਾਕ ਪ੍ਰਧਾਨ ਲਖਵੀਰ ਗੁਜਰ ਵੀ ਵਿਸ਼ੇਸ਼ ਤੌਰ ਮੌਜੂਦ ਸਨ । ਇਸ ਮੌਕੇ ਸਰਪੰਚ ਰਣਬੀਰ ਕੌਰ ਮੋਹੀ ਕਲਾ, ਬਲਬੀਰ ਸਿੰਘ ਨੰਬਰਦਾਰ, ਗੁਰਬਚਨ ਸਿੰਘ ਪੰਚ, ਲਖਵਿੰਦਰ ਕੌਰ ਪੰਚ, ਪ੍ਰਕਾਸ਼ ਕੌਰ ਪੰਚ, ਜਸਵੀਰ ਕੌਰ ਪੰਚ, ਪਰਵਿੰਦਰ ਸਿੰਘ ਪੰਚ, ਰਾਜਵਿੰਦਰ ਕੌਰ ਪੰਚ, ਸੁਖਵੰਤ ਕੌਰ ਪੰਚ ਸਮੇਤ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਮੌਕੇ ਪਾਣੀ ਭਰਪੂਰ ਪੰਚਾਇਤ ਥੀਮ ਹੇਠ ਮਿਲੇ ਪ੍ਰਸੰਸਾ-ਪੱਤਰ ਤੇ ਮੁਬਾਰਕਾਂ ਦਿੱਤੀਆਂ । ਰਾਸ਼ਟਰੀ ਪੰਚਾਇਤੀ ਰਾਜ ਦਿਵਸ 24 ਅਪ੍ਰੈਲ, 2025 ਦੇ ਮੌਕੇ ਤੇ ਪੰਚਾਇਤ ਪ੍ਰਗਤੀ ਸੂਚਕਾਂਕ ਦੇ ਅੰਕਾਂ ਦੇ ਆਧਾਰ ’ਤੇ ਸਮੂਹ ਸਥਾਈ ਵਿਕਾਸ ਟੀਚਿਆਂ ਵਿੱਚੋਂ ਥੀਮ ਪਾਣੀ ਭਰਪੂਰ ਪੰਚਾਇਤ ਤੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵੱਜੋਂ ਗ੍ਰਾਮ ਪੰਚਾਇਤ ਮੋਹੀ ਕਲਾਂ ’ਤੇ ਪੰਜਾਬ ਬਲਾਕ ਸ਼ੰਭੂ ਕਲਾਂ ਜ਼ਿਲ੍ਹਾ ਪਟਿਆਲਾ ਨੂੰ ਸ਼ਾਨਦਾਰ ਕਾਰਗੁਜ਼ਾਰੀ ਲਈ ਪ੍ਰਸੰਸਾ-ਪੱਤਰ ਜਾਰੀ ਕੀਤਾ ਜਾਂਦਾ ਹੈ।ਇਹ ਪ੍ਰਸੰਸਾ ਪੱਤਰ ਹਰਮਨਦੀਪ ਸਿੰਘ ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਅਤੇ ਉਮਾ ਸ਼ੰਕਰ ਗੁਪਤਾ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ।