ਅਫੀਮ ਦੇ ਪੈਕੇਟ ਦਿਸਣ ਤੇ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੀ ਕੀਤੀ ਸਿ਼ਕਾਇਤ
- by Jasbeer Singh
- January 22, 2026
ਅਫੀਮ ਦੇ ਪੈਕੇਟ ਦਿਸਣ ਤੇ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੀ ਕੀਤੀ ਸਿ਼ਕਾਇਤ ਚੰਡੀਗੜ੍ਹ, 22 ਜਨਵਰੀ 2026 : ਪੰਜਾਬੀ ਗਾਇਕ ਪ੍ਰੇਮ ਢਿੱਲੋਂ ਜਿਨ੍ਹਾਂ ਨੂੰ ਚੰਡੀਗੜ੍ਹ ਦੇ ਇਕ ਕਾਰ ਸ਼ੋਅਰੂਮ ਵਿਚ ਅਫੀਮ ਦੇ ਪੈਕੇਟ ਨਾਲ ੇਦੇਖਿਆ ਗਿਆ ਸੀ ਦੇ ਚਲਦਿਆਂ ਸਿ਼ਕਾਇਤ ਦਰਜ ਕਰਵਾਈ ਗਈ ਹੈ। ਕਿਸ ਕੋਲ ਕੀਤੀ ਗਈ ਹੈ ਸਿ਼ਕਾਇਤ ਚੰਡੀਗੜ੍ਹ ਦੇ ਡਾਇਰੈਕਟਰ ਜਨਰਲ ਆਫ ਪੁਲਸ ਤੇ ਸੀਨੀਅਰ ਸੁਪਰਡੈਂਟ ਆਫ ਪੁਲਸ ਦੇ ਕੋਲ ਸਿ਼ਕਾਇਤ ਦਰਜ ਕਰਵਾਈ ਗਈ ਹੈ ਜੋ ਕਿ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਨੇ ਖੁਦ ਹੀ ਅਫੀਮ ਦੇ ਪੈਕੇਟ ਨਾਲ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕੀਤੀ ਹੈ ਦੇ ਚਲਦਿਆਂ ਕਾਰਵਾਈ ਕਰਦਿਆਂ ਕੇਸ ਦਰਜ ਕੀਤਾ ਜਾਵੇ । ਸੰਗਠਨ ਨੇ ਕੇਸ ਦਰਜ ਕਰਨ ਦੇ ਨਾਲ-ਨਾਲ ਗ੍ਰਿਫ਼ਤਾਰ ਕਰਨ ਦੀ ਵੀ ਕੀਤੀ ਮੰਗ ਗਾਇਕ ਢਿੱਲੋਂ ਵਿਰੁੱਧ ਜੋ ਅਫੀਮ ਦੇ ਪੈਕੇਟ ਨਾਲ ਵੀਡੀਓ ਸਾਂਝੀ ਕਰਨ ਦਾ ਦੋਸ਼ ਲੱਗਿਆ ਹੈ ਦੇ ਵਿਚ ਸਿ਼ਕਾਇਤ ਕਰਨ ਵਾਲੇ ਸੰਗਠਨ ਨੇ ਸਿ਼ਕਾਇਤ ਵਿਚ ਸਿਰਫ਼ ਇਹੋ ਮੰਗ ਨਹੀਂ ਕੀਤੀ ਕਿ ਗਾਇਕ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ ਬਲਕਿ ਇਸ ਮਾਮੇ ਵਿਚ ਉਸਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕੀਤੀ ਗਈ ਹੈ। ਸੰਗਠਨ ਵਲੋਂ ਸਿ਼ਕਾਇਤ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ 24 ਘੰਟਿਆਂ ਦੇ ਅੰਦਰ ਉਸ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਨਗੇ ।
