post

Jasbeer Singh

(Chief Editor)

Punjab

ਏ. ਐਸ. ਆਈ. ਦੇ ਨਾਲ ਝਗੜਾ ਕਰਕੇ ਵਿਅਕਤੀ ਨੇ ਉਤਾਰੀ ਪੱਗ

post-img

ਏ. ਐਸ. ਆਈ. ਦੇ ਨਾਲ ਝਗੜਾ ਕਰਕੇ ਵਿਅਕਤੀ ਨੇ ਉਤਾਰੀ ਪੱਗ ਚੰਡੀਗੜ੍ਹ, 11 ਮਾਰਚ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਇਕ ਵਿਅਕਤੀ ਵਲੋਂ ਏ. ਐਸ. ਆਈ. ਰੈਂਕ ਦੇ ਅਧਿਕਾਰੀ ਦੇ ਥੱਪੜ ਮਾਰ ਕੇ ਪੱਗ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 23 ਵਿਖੇ ਜੋ ਇਕ ਏ. ਐਸ. ਆਈ. ਰੈਂਕ ਦੇ ਅਧਿਕਾਰੀ ਦੇ ਇਕ ਵਿਅਕਤੀ ਵਲੋਂ ਥੱਪੜ ਮਾਰਨ ਦਾ ਘਟਨਾਕ੍ਰਮ ਸਾਹਮਣੇ ਆਇਆ ਹੈ ਮੁਤਾਬਕ ਬੁੱਧਵਾਰ ਨੂੰ ਚੰਡੀਗੜ੍ਹ ਦੇ ਸੈਕਟਰ-23 ਸਥਿਤ ਸਟੇਟ ਬੈਂਕ ਆਫ਼ ਇੰਡੀਆ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇੱਕ ਵਿਅਕਤੀ ਏ. ਟੀ. ਐਮ. ਮਸ਼ੀਨ ਖਰਾਬ ਹੋਣ ਕਾਰਨ ਸੁਰੱਖਿਆ ਗਾਰਡਾਂ ਅਤੇ ਬੈਂਕ ਸਟਾਫ਼ ਨਾਲ ਝਗੜਾ ਕਰਨ ਲੱਗ ਗਿਆ । ਜਿਸਦੀ ਸੂਚਨਾ ਮਿਲਣ `ਤੇ ਜਦੋਂ ਪੁਲਸ ਮੌਕੇ `ਤੇ ਪਹੁੰਚੀ ਤਾਂ ਉਸ ਵਿਅਕਤੀ ਨੂੰ ਸ਼ਾਂਤ ਕਰਨ ਅਤੇ ਬਾਹਰ ਕੱਢਣ ਦੀ ਕੋਸਿ਼ਸ਼ ਕੀਤੀ ਜਾ ਰਹੀ ਸੀ ਤਾਂ ਉਸ ਨੇ ਸਹਾਇਕ ਸਬ-ਇੰਸਪੈਕਟਰ ਨਾਲ ਝਗੜਾ ਕੀਤਾ ਅਤੇ ਉਸ ਨੂੰ ਥੱਪੜ ਮਾਰ ਦਿੱਤਾ, ਜਿਸ ਕਾਰਨ ਉਸ ਦੀ ਪੱਗ ਉਤਰ ਗਈ । ਕੋਣ ਹੈ ਇਹ ਵਿਅਕਤੀ ਜਿਸ ਵਿਅਕਤੀ ਵਲੋਂ ਪਹਿਲਾਂ ਬੈਂਕ ਦੇ ਸੁਰੱਖਿਆ ਕਰਮਚਾਰੀਆਂ ਨਾਲ ਝਗੜਾ ਕੀਤਾ ਗਿਆ ਅਤੇ ਫਿਰ ਬਾਅਦ ਵਿਚ ਮੌਕੇ ਤੇ ਪਹੁੰਚੀ ਪੁਲਸ ੁਨਾਲ ਵੀ ਝਗੜਾ ਕਰਦੇ ਵੇਲੇ ਪੁਲਸ ਅਧਿਕਾਰੀ ਦੇ ਥੱਪੜ ਤੱਕ ਜੜ ਦਿੱਤਾ ਗਿਆ ਦੀ ਪਛਾਣ ਸੈਕਟਰ 24 ਨਿਵਾਸੀ ਅਵਤਾਰ ਸਿੰਘ ਵਜੋਂ ਹੋਈ ਹੈ। ਉਕਤ ਵਿਅਕਤੀ ਨੂੰ ਰਾਹਗੀਰਾਂ ਅਤੇ ਪੁਲਸ ਅਧਿਕਾਰੀਆਂ ਵਲੋਂ ਕਾਬੂ ਕਰ ਲਿਆ ਗਿਆ। ਉਕਤ ਵਿਅਕਤੀ ਅਵਤਾਰ ਸਿੰਘ ਜਿਸਨੇ ਉਕਤ ਸਾਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਮਾਨਸਿਕ ਬਿਮਾਰੀ ਤੋਂ ਪੀੜਤ ਨਿਕਲਿਆ, ਜਿਸਦੇ ਚਲਦਿਆਂ ਉਹ ਇਲਾਜ ਕਰਵਾ ਰਿਹਾ ਹੈ । ਪ੍ਰਾਪਤ ਸੂਚਨਾ ਮੁਤਾਬਕ ਅਵਤਾਰ ਸਿੰਘ ਦੇ ਭਰਾ ਵੱਲੋਂ ਜਦੋਂ ਮੁਆਫ਼ੀ ਮੰਗ ਲਈ ਗਈ ਤਾਂ ਪੁਲਸ ਨੇ ਮਾਮਲਾ ਦਰਜ ਨਹੀਂ ਕੀਤਾ ।

Related Post

Instagram