
ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਮੋਨਿਕਾ ਚਾਵਲਾ ਨੇ ਡੀਨ, ਵਿਦਿਆਰਥੀ ਭਲਾਈ ਦਾ ਅਹੁਦਾ ਸੰਭਾਲਿਆ
- by Jasbeer Singh
- July 19, 2024

ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਮੋਨਿਕਾ ਚਾਵਲਾ ਨੇ ਡੀਨ, ਵਿਦਿਆਰਥੀ ਭਲਾਈ ਦਾ ਅਹੁਦਾ ਸੰਭਾਲਿਆ ਪਟਿਆਲਾ, 19 ਜੁਲਾਈ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡਾ. ਮੋਨਿਕਾ ਚਾਵਲਾ ਨੂੰ ਡੀਨ, ਵਿਦਿਆਰਥੀ ਭਲਾਈ ਵਜੋਂ ਤਾਇਨਾਤ ਕੀਤਾ ਗਿਆ ਹੈ।ਡਾ. ਮੋਨਿਕਾ ਚਾਵਲਾ ਨੇ ਕਾਰਜਕਾਰੀ ਰਜਿਸਟਰਾਰ ਪ੍ਰੋ. ਅਸ਼ੋਕ ਤਿਵਾੜੀ ਅਤੇ ਹੋਰ ਯੂਨੀਵਰਸਿਟੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਆਪਣਾ ਅਹੁਦਾ ਸੰਭਾਲ ਲਿਆ। ਜ਼ਿਕਰਯੋਗ ਹੈ ਕਿ ਡਾ. ਮੋਨਿਕਾ ਚਾਵਲਾ ਪੰਜਾਬੀ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਿਖੇ ਪ੍ਰੋਫ਼ੈਸਰ ਵਜੋਂ ਕਾਰਜਸ਼ੀਲ ਹਨ । ਪ੍ਰੋ. ਅਸ਼ੋਕ ਤਿਵਾੜੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਮੀਦ ਪ੍ਰਗਟਾਈ ਕਿ ਉਹ ਡੀਨ ਵਿਦਿਆਰਥੀ ਭਲਾਈ ਵਜੋਂ ਵਿਚਰਦਿਆਂ ਅਦਾਰੇ ਅਤੇ ਵਿਦਿਆਰਥੀਆਂ ਦਰਮਿਆਨ ਚੰਗੇ ਸੰਵਾਦ ਦਾ ਰਿਸ਼ਤਾ ਕਾਇਮ ਕਰਨਗੇ । ਇਸ ਮੌਕੇ ਹਾਜ਼ਰ ਪਰੋਵੋਸਟ ਡਾ. ਇੰਦਰਜੀਤ ਸਿੰਘ ਅਤੇ ਹੋਰ ਅਧਿਕਾਰੀਆਂ ਵੱਲੋਂ ਵੀ ਡਾ. ਮੋਨਿਕਾ ਨੂੰ ਵਧਾਈ ਦਿੰਦਿਆਂ ਯੋਗ ਅਗਵਾਈ ਦੀ ਉਮੀਦ ਪ੍ਰਗਟਾਈ ਗਈ ।