
ਪੰਜਾਬੀ ਯੂਨੀਵਰਸਿਟੀ ਗੈਰ ਅਧਿਆਪਨ ਕਰਮਚਾਰੀਆਂ ਦੇ ਰੁਕੇ ਹੋਏ ਕੰਮਾਂ ਸਬੰਧੀ ਵਾਇਸ ਚਾਂਸਲਰ ਨਾਲ ਮੁਲਾਕਾਤ ਕੀਤੀ
- by Jasbeer Singh
- February 24, 2025

ਪੰਜਾਬੀ ਯੂਨੀਵਰਸਿਟੀ ਗੈਰ ਅਧਿਆਪਨ ਕਰਮਚਾਰੀਆਂ ਦੇ ਰੁਕੇ ਹੋਏ ਕੰਮਾਂ ਸਬੰਧੀ ਵਾਇਸ ਚਾਂਸਲਰ ਨਾਲ ਮੁਲਾਕਾਤ ਕੀਤੀ ਸਕੱਤਰੇਤ ਪੇਅ,ਵਰਕਚਾਰਜ ਤੋਂ ਰੈਗੂਲਰ, ਗੈਰ ਅਧਿਆਪਨ ਸੰਘ ਦੀਆਂ ਚੋਣਾਂ ਤੁਰੰਤ ਕਰਵਾਉਣ ਲਈ ਦਿੱਤਾ ਮੰਗ ਪੱਤਰ : ਰਾਜਿੰਦਰ ਸਿੰਘ ਬਾਗੜੀਆਂ ਪਟਿਆਲਾ : ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਕਾਫੀ ਲੰਮੇ ਸਮੇਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਛੇ ਮਹੀਨਿਆਂ ਲਈ ਪ੍ਰੋ ਕਰਮਜੀਤ ਸਿੰਘ ਨੂੰ ਬਤੌਰ ਵਾਇਸ ਚਾਂਸਲਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ । ਜ਼ਿਕਰਯੋਗ ਹੈ ਕਿ ਪ੍ਰੋ. ਕਰਮਜੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਰੈਗੂਲਰ ਵਾਇਸ ਚਾਂਸਲਰ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਹਨ । ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਪਹੁੰਚ ਕੇ ਅਹੁਦਾ ਸੰਭਾਲਣ ਤੋਂ ਬਾਅਦ ਵਾਇਸ ਚਾਂਸਲਰ ਵਲੋਂ ਵੱਖ ਵੱਖ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ ਗਈ । ਇਸ ਮੌਕੇ ਗੈਰ-ਅਧਿਆਪਨ ਕਰਮਚਾਰੀ ਸੰਘ ਦੇ ਆਗੂ ਰਾਜਿੰਦਰ ਸਿੰਘ ਬਾਗੜੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੇ ਵਾਇਸ ਚਾਂਸਲਰ ਦੇ ਯੂਨੀਵਰਸਿਟੀ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ । ਰਾਜਿੰਦਰ ਸਿੰਘ ਬਾਗੜੀਆਂ ਅਤੇ ਪ੍ਰਕਾਸ਼ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਨਯੋਗ ਵਾਇਸ ਚਾਂਸਲਰ ਨਾਲ ਗੈਰ ਅਧਿਆਪਨ ਕਰਮਚਾਰੀਆਂ ਦੇ ਪਿਛਲੇ ਲੰਮੇ ਸਮੇਂ ਤੋਂ ਰੁਕੇ ਹੋਏ ਕੰਮਾਂ ਸਬੰਧੀ ਗੱਲਬਾਤ ਕੀਤੀ ਗਈ ਹੈ, ਜਿਸ ਵਿੱਚ ਆਗੂਆਂ ਵਲੋਂ ਸਕੱਤਰੇਤ ਪੇਅ ਲਾਗੂ ਕਰਵਾਉਣ ਦੀ ਮੰਗ ਤੇ ਜ਼ੋਰ ਦਿੱਤਾ ਗਿਆ । ਸਕੱਤਰੇਤ ਪੇਅ ਸਬੰਧੀ ਮਾਨਯੋਗ ਹਾਈਕੋਰਟ ਨੇ ਵੀ ਫੈਸਲਾ ਕਰਮਚਾਰੀਆਂ ਦੇ ਹੱਕ ਵਿੱਚ ਕੀਤਾ ਹੋਇਆ ਹੈ । ਵਰਕਚਾਰਜ ਕਰਮਚਾਰੀਆਂ ਸਬੰਧੀ ਏਜੰਡਾ ਸਿੰਡੀਕੇਟ ਵਿਚ ਲਿਜਾ ਕੇ ਰੈਗੂਲਰ ਕਰਨ ਦੀ ਅਹਿਮ ਮੰਗ ਵਾਇਸ ਚਾਂਸਲਰ ਦੇ ਧਿਆਨ ਹੇਠ ਲਿਆਂਦੀ ਗਈ, ਜਿਸ ਤੇ ਜਲਦ ਫੈਸਲਾ ਕਰਨ ਲਈ ਅਪੀਲ ਕੀਤੀ । ਆਗੂਆਂ ਨੇ ਵਾਇਸ ਚਾਂਸਲਰ ਦੇ ਧਿਆਨ ਹੇਠ ਲਿਆਉਂਦੇ ਹੋਏ ਗੈਰ ਅਧਿਆਪਨ ਕਰਮਚਾਰੀ ਸੰਘ ਦੀਆਂ ਚੋਣਾਂ ਜਲਦ ਕਰਵਾਉਣ ਲਈ ਆਵਾਜ਼ ਬੁਲੰਦ ਕੀਤੀ । ਜ਼ਿਕਰਯੋਗ ਹੈ ਕਿ ਗੈਰ ਅਧਿਆਪਨ ਸੰਘ ਵਲੋਂ ਕਰਵਾਏ ਗਏ ਜਰਨਲ ਇਜਲਾਸ ਤੋਂ ਬਾਅਦ ਮਾਨਯੋਗ ਰਜਿਸਟਰਾਰ ਵਲੋਂ ਚੋਣ ਕਮਿਸ਼ਨਰ ਨਿਯੁਕਤ ਕਰ ਕੇ ਚੋਣਾਂ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਸਨ ਪ੍ਰੰਤੂ ਕਿਸੇ ਮੁਅੱਤਲ ਕਰਮਚਾਰੀ ਦੇ ਚੋਣ ਲੜਨ ਜਾ ਨਾ ਲੜਨ ਸਬੰਧੀ ਫੈਸਲਾ ਨਾਂ ਹੋਣ ਕਾਰਨ ਚੋਣਾਂ ਕਰਵਾਉਣ ਉਤੇ ਰੋਕ ਲਗਾ ਦਿੱਤੀ ਗਈ ਹੈ। ਆਗੂਆਂ ਨੇ ਕਿਹਾ ਕਿ ਕਿਸੇ ਵੀ ਕਾਰਨ ਗੈਰ ਅਧਿਆਪਨ ਸੰਘ ਦੀਆਂ ਚੋਣਾਂ ਵਿੱਚ ਵਿਘਨ ਨਾ ਪਾਇਆ ਜਾਵੇ। ਗੈਰ ਅਧਿਆਪਨ ਕਰਮਚਾਰੀ ਚੋਣਾਂ ਮਿਥੇ ਸਮੇਂ ਵਿੱਚ ਹੀ ਕਰਵਾਇਆ ਜਾਣ । ਮਾਨਯੋਗ ਵਾਇਸ ਚਾਂਸਲਰ ਪ੍ਰੋ ਕਰਮਜੀਤ ਸਿੰਘ ਵਲੋਂ ਕਰਮਚਾਰੀ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਹ ਜਲਦ ਇਨ੍ਹਾਂ ਮੰਗਾਂ ਦੇ ਹੱਲ ਸਬੰਧੀ ਯਤਨ ਕਰਨਗੇ । ਇਸ ਮੌਕੇ ਰਾਜਿੰਦਰ ਸਿੰਘ ਬਾਗੜੀਆਂ, ਪ੍ਰਕਾਸ਼ ਸਿੰਘ ਧਾਲੀਵਾਲ, ਅਮਰਜੀਤ ਕੌਰ, ਗੁਰਪ੍ਰੀਤ ਸਿੰਘ ਜੋਨੀ, ਤੇਜਿੰਦਰ ਸਿੰਘ, ਨਵਦੀਪ ਸਿੰਘ, ਉਂਕਾਰ ਸਿੰਘ ਬਾਦਲ, ਸੁਖਵਿੰਦਰ ਸਿੰਘ ਸੁੱਖੀ, ਜਗਤਾਰ ਸਿੰਘ, ਮੁਹੰਮਦ ਜ਼ਹੀਰ,ਪਰਮਜੀਤ ਸਿੰਘ, ਗੁਰਿੰਦਰ ਜਲਾਲਾਬਾਦ, ਸੁਖਜੀਤ ਸਿੰਘ ,ਕਰਨੈਲ ਸਿੰਘ, ਗੁਰਪਿਆਰ ਸਿੰਘ, ਲੱਖੀ ਰਾਮ, ਕੰਵਲਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਰਮਚਾਰੀ ਸ਼ਾਮਲ ਹੋਏ ।
Related Post
Popular News
Hot Categories
Subscribe To Our Newsletter
No spam, notifications only about new products, updates.