
ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਈਕੋ ਕਲੱਬ ਦੇ ਪ੍ਰੋਗਰਾਮ ਅਫ਼ਸਰਾਂ ਲਈ ਕਰਵਾਈ ਓਰੀਐਂਟੇਸ਼ਨ ਵਰਕਸ਼ਾ
- by Jasbeer Singh
- October 7, 2024

ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਈਕੋ ਕਲੱਬ ਦੇ ਪ੍ਰੋਗਰਾਮ ਅਫ਼ਸਰਾਂ ਲਈ ਕਰਵਾਈ ਓਰੀਐਂਟੇਸ਼ਨ ਵਰਕਸ਼ਾਪ -ਤਕਰੀਬਨ 100 ਕਾਲਜਾਂ ਤੋਂ ਪ੍ਰੋਗਰਾਮ ਅਫ਼ਸਰਾਂ ਨੇ ਕੀਤੀ ਸ਼ਿਰਕਤ ਪਟਿਆਲਾ,7 ਅਕਤੂਬਰ : ਪੰਜਾਬੀ ਯੂਨੀਵਰਸਿਟੀ ਵਿਖੇ ਐੱਨ. ਐੱਸ. ਐੱਸ.ਵਿਭਾਗ ਵੱਲੋਂ ਪੰਜਾਬ ਸਟੇਟ ਐਡ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲਜੀ ਦੇ ਸਹਿਯੋਗ ਨਾਲ਼ 'ਵਾਤਾਵਰਣ ਜਾਗਰੂਕਤਾ' ਤਹਿਤ ਈਕੋ ਕਲੱਬ ਦੇ ਪ੍ਰੋਗਰਾਮ ਅਫ਼ਸਰਾਂ ਲਈ ਓਰੀਐਂਟੇਸ਼ਨ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਲਗਭਗ 100 ਕਾਲਜਾਂ ਦੇ ਪ੍ਰੋਗਰਾਮ ਅਫ਼ਸਰਾਂ ਨੇ ਭਾਗ ਲਿਆ। ਪ੍ਰੋਗਰਾਮ ਕੋਆਰਡੀਨੇਟਰ ਡਾ. ਅਨਹਦ ਸਿੰਘ ਗਿਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਪੰਜਾਬੀ ਯੂਨੀਵਰਸਿਟੀ ਨਾਲ਼ ਜੁੜੇ ਦਸ ਜ਼ਿਲਿ੍ਹਆਂ ਦੇ ਪ੍ਰੋਗਰਾਮ ਅਫ਼ਸਰਾਂ ਨੇ ਭਾਗ ਲਿਆ। ਉਨ੍ਹਾਂ ਸਵਾਗਤੀ ਸ਼ਬਦਾਂ ਦੌਰਾਨ ਪ੍ਰੋਗਰਾਮ ਦੇ ਉਦੇਸ਼ ਅਤੇ ਰੂਪ ਰੇਖਾ ਬਾਰੇ ਗੱਲ ਕੀਤੀ । ਇੰਜ. ਰਾਜੀਵ ਗੋਇਲ,ਚੀਫ਼ ਇੰਜੀਨੀਅਰ ਪੀ.ਪੀ.ਸੀ.ਬੀ. ਵੱਲੋਂ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ ਗਈ। ਉਨ੍ਹਾਂ ਆਪਣੇ ਸੰਬੋਧਨ ਵਿੱਚ ਮਿਸ਼ਨ ਲਾਈਫ਼ ਦੇ ਵਿਸ਼ੇ ਉੱਤੇ ਵਿਸਥਾਰ ਸਹਿਤ ਚਾਨਣਾ ਪਾਇਆ । ਪ੍ਰੋਗਰਾਮ ਦਾ ਉਦਘਾਟਨੀ ਭਾਸ਼ਣ ਪੰਜਾਬ ਸਟੇਟ ਐਂਡ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲਜੀ ਤੋਂ ਜੁਆਇੰਟ ਡਾਇਰੈਕਟਰ ਡਾ. ਕੇ. ਐੱਸ. ਬਾਠ ਵੱਲੋਂ ਦਿੱਤਾ ਗਿਆ। ਭਾਸ਼ਣ ਦੌਰਾਨ ਉਨ੍ਹਾਂ ਵਾਤਾਵਰਣ ਦੀ ਕਦਰ ਕਰਨ ਅਤੇ ਇਸ ਸਾਂਭ ਸੰਭਾਲ ਕਰਨ ਲਈ ਸਾਰਿਆਂ ਨੂੰ ਜਾਗਰੂਕ ਕੀਤਾ। ਵਿਭਾਗ ਵੱਲੋਂ ਸਾਲ 2023-24 ਦੌਰਾਨ ਕੀਤੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਡਾ. ਕੇ. ਐੱਸ. ਬਾਠ, ਡਾ. ਅਨਹਦ ਸਿੰਘ ਗਿੱਲ, ਡਾ. ਮਮਤਾ ਸ਼ਰਮਾ, ਡਾ. ਮੰਦਾਕਨੀ ਠਾਕੁਰ, ਸ਼੍ਰੀ ਰਾਜੀਵ ਗੋਇਲ ਅਤੇ ਇੰਜ. ਪੀਊਸ਼ ਜਿੰਦਲ ਵੱਲੋਂ ਐਕਟੀਵਿਟੀ ਰਿਪੋਰਟ ਰਿਲੀਜ਼ ਕੀਤੀ ਗਈ। ਪ੍ਰੋਗਰਾਮ ਵਿੱਚ ਪਹੁੰਚੇ ਸਮੂਹ ਪਤਵੰਤੇ ਸਜੱਣਾਂ ਅਤੇ ਪ੍ਰੋਗਰਾਮ ਅਫਸਰਾਂ ਵੱਲੋ ਮਿਸ਼ਨ ਲਾਈਫ ਦੀ ਸੁੰਹ ਚੁੱਕੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਕੇ. ਐੱਸ. ਬਾਠ ਡਾ. ਮਮਤਾ ਸ਼ਰਮਾ ਅਤੇ ਡਾ. ਮੰਦਾਕਨੀ ਠਾਕੁਰ ਵੱਲੋਂ 'ਗਰੀਨ ਪਲਾਂਟ' ਨੂੰ ਪਾਣੀ ਦੇਣ ਨਾਲ਼ ਹੋਈ । ਉਦਘਾਟਨੀ ਸੈਸ਼ਨ ਉਪਰੰਤ ਉਲੀਕੇ ਗਏ ਟੈਕਨੀਕਲ ਸ਼ੈਸ਼ਨ ਦੌਰਾਨ ਡਾ. ਕੇ. ਐੱਸ. ਬਾਠ ਵੱਲੋਂ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਤੇ ਇਸ ਦੇ ਵੱਖ-ਵੱਖ ਪੱਕਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ । ਐੱਚ. ਐੱਮ. ਵੀ. ਜਲੰਧਰ ਤੋਂ ਪੌਦਾ ਵਿਗਿਆਨ ਵਿਭਾਗ ਦੇ ਮੁਖੀ ਡਾ. ਅੰਜਨਾ ਭਾਟੀਆ ਵੱਲੋਂ ਵਾਤਾਵਰਣ ਸਿੱਖਿਆ ਦੇ ਵੱਖ-ਵੱਖ ਭਾਗਾਂ ਉੱਤੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਈਕੋ ਕਲਬ ਦੀਆਂ ਰਿਪੋਰਟਾਂ ਡਾਉਨਲੋਡ ਕਰਨ ਵਿਚ ਆਉਣ ਵਾਲੀਆਂ ਦਿੱਕਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਮਨੋਵਿਗਿਆਨ ਵਿਭਾਗ ਤੋਂ ਡਾ. ਮਮਤਾ ਸ਼ਰਮਾ ਨੇ ਅਫ਼ਸਰਾਂ ਨੂੰ ਪਿਛਲੇ ਸਾਲ ਆਈਆਂ ਦਿੱਕਤਾਂ ਨੂੰ ਦੂਰ ਕਰਨ ਲਈ ਵਿਚਾਰ ਪੇਸ਼ ਕੀਤੇ । ਪ੍ਰੋਗਰਾਮ ਦੇ ਅੰਤ ਵਿਚ ਸਰਵੋਤਮ ਕਾਲਜਾਂ ਨੂੰ ਸਰਟੀਫਿਕੇਟ ਦਿੱਤੇ ਗਏ । ਸਿਵਲ ਇੰਜਨੀਅਰਿੰਗ ਤੋਂ ਪ੍ਰੋਗਰਾਮ ਅਫ਼ਸਰ ਡਾ. ਸੁਨੀਤਾ ਵੱਲੋਂ ਸਮੁੱਚੇ ਪ੍ਰੋਗਰਾਮ ਦਾ ਸੁਚਾਰੂ ਢੰਗ ਨਾਲ ਸੰਚਾਲਨ ਕੀਤਾ ।