ਪੰਜਾਬੀ ਯੂਨੀਵਰਸਿਟੀ ਵਿਖੇ ਕਰਟਿਨ ਯੂਨੀਵਰਸਿਟੀ ਪਰਥ ਦੇ ਸਹਿਯੋਗ ਨਾਲ਼ ਚੱਲ ਰਹੀ ਕਾਨਫ਼ਰੰਸ ਦੇ ਦੂਜੇ ਪੰਜ ਆਫਲਾਈਨ ਅਤੇ ਪੰ
- by Jasbeer Singh
- November 28, 2024
ਪੰਜਾਬੀ ਯੂਨੀਵਰਸਿਟੀ ਵਿਖੇ ਕਰਟਿਨ ਯੂਨੀਵਰਸਿਟੀ ਪਰਥ ਦੇ ਸਹਿਯੋਗ ਨਾਲ਼ ਚੱਲ ਰਹੀ ਕਾਨਫ਼ਰੰਸ ਦੇ ਦੂਜੇ ਪੰਜ ਆਫਲਾਈਨ ਅਤੇ ਪੰਜ ਆਨਲਾਈਨ ਅਕਾਦਮਿਕ ਸੈਸ਼ਨ ਕਰਵਾਏ -ਆਸਟ੍ਰੇਲੀਆ ਤੋਂ ਆਏ ਅਕਾਦਮੀਸ਼ਨਾਂ ਨੇ ਦਿੱਤੇ ਅਹਿਮ ਭਾਸ਼ਣ ਪਟਿਆਲਾ, 28 ਨਵੰਬਰ : ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਵੱਲੋਂ ਆਸਟਰੇਲੀਆ ਦੀ ਕਰਟਿਨ ਯੂਨੀਵਰਸਿਟੀ, ਪਰਥ ਦੇ ਸਹਿਯੋਗ ਨਾਲ਼ ਕਰਵਾਈ ਜਾ ਰਹੀ ਅੰਤਰ-ਰਾਸ਼ਟਰੀ ਕਾਨਫ਼ਰੰਸ ਦੇ ਦੂਜੇ ਦਿਨ ਸਮਾਨਾਂਤਰ ਪੰਜ ਵਰਕਸ਼ਾਪਾਂ ਚੱਲੀਆਂ ਜਿੱਥੇ ਵੱਖ-ਵੱਖ ਬੁਲਾਰਿਆਂ ਵੱਲੋਂ ਆਪਣੇ ਖੋਜ ਪੇਪਰਾਂ ਰਾਹੀਂ ਅਹਿਮ ਵਿਚਾਰ ਪ੍ਰਗਟਾਏ ਗਏ । ਵਿਭਾਗ ਮੁਖੀ ਡਾ. ਜਗਪ੍ਰੀਤ ਕੌਰ ਨੇ ਦੱਸਿਆ ਕਿ ਵਿਗਿਆਨ, ਗਣਿਤ, ਤਕਨਾਲੋਜੀ ਅਤੇ ਸਿੱਖਿਆ ਦੇ ਵਿਸ਼ੇ ਉੱਤੇ ਕਰਵਾਈ ਗਈ ਜਾ ਰਹੀ ਇਸ ਕਾਨਫ਼ਰੰਸ ਦੇ ਦੂਜੇ ਦਿਨ ਦੀ ਸ਼ੁਰੂਆਤ '21ਵੀਂ ਸਦੀ ਵਿੱਚ ਗਲੋਬਲ ਸਸਟੇਨੇਬਿਲਟੀ ਐਜੂਕੇਸ਼ਨ ਅਤੇ ਵਿਚਾਰ' ਸਿਰਲੇਖ ਵਾਲੇ ਖੋਜ ਪੱਤਰ ਨਾਲ਼ ਹੋਈ, ਜਿਸ ਨੂੰ ਪ੍ਰੋ. ਕਰਟਿਨ ਯੂਨੀਵਰਸਿਟੀ, ਪਰਥ ਵਿਖੇ ਸਸਟੇਨੇਬਲ ਇੰਜੀਨੀਅਰਿੰਗ ਗਰੁੱਪ ਦੇ ਡਾਇਰੈਕਟਰ ਪ੍ਰੋ. ਮਿਸ਼ੇਲ ਜੌਨਸ ਵੱਲੋਂ ਪੇਸ਼ ਕੀਤਾ ਗਿਆ। ਉਨ੍ਹਾਂ ਆਪਣੇ ਇਸ ਖੋਜ ਪੱਤਰ ਰਾਹੀਂ ਵਿਸ਼ਵ ਪੱਧਰ 'ਤੇ ਵਿਦਿਅਕ ਢਾਂਚੇ ਵਿੱਚ ਕੁਦਰਤ ਪ੍ਰਤੀ ਦੋਸਤਾਨਾ ਪਹੁੰਚ ਦੇ ਵਧ ਰਹੇ ਮਹੱਤਵ ਅਤੇ ਅਹਿਮੀਅਤ ਬਾਰੇ ਜਾਣਕਾਰੀ ਸਾਂਝੀ ਕੀਤੀ । ਇਸ ਭਾਸ਼ਣ ਉਪਰੰਤ ਪਰਥ ਤੋਂ ਆਏ ਕੰਸਲਟੈਂਟ ਇੰਜੀਨੀਅਰ ਬਿਲ ਕੌਲ ਨੇ ਅਹਿਮ ਭਾਸ਼ਣ ਦਿੱਤਾ । ਉਨ੍ਹਾਂ ਇੰਜਨੀਅਰਿੰਗ ਦ੍ਰਿਸ਼ਟੀਕੋਣ ਤੋਂ ਵਿਗਿਆਨ, ਗਣਿਤ, ਤਕਨਾਲੋਜੀ ਅਤੇ ਸਿੱਖਿਆ ਦੇ ਖੇਤਰ ਵਿੱਚ ਲੋੜੀਂਦੇ ਉਸਾਰੂ ਉਦੇਸ਼ਾਂ ਅਤੇ ਇਨ੍ਹਾਂ ਨੂੰ ਪ੍ਰਾਪਤ ਕਰਨ ਦੀਆਂ ਵਿਧੀਆਂ ਬਾਰੇ ਗੱਲ ਕੀਤੀ । ਇਸ ਮੌਕੇ ਡੀਨ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸੈਣੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ । ਕਾਨਫ਼ਰੰਸ ਦੇ ਦੂਜੇ ਦਿਨ ਪੰਜ ਆਫਲਾਈਨ ਅਤੇ ਪੰਜ ਆਨਲਾਈਨ ਅਕਾਦਮਿਕ ਸੈਸ਼ਨਾਂ ਵਿੱਚ ਕੁੱਲ 100 ਪੇਸ਼ਕਾਰੀਆਂ ਹੋਈਆਂ । ਪ੍ਰੋ ਰੇਚਲ ਸ਼ੈਫੀਲਡ ਅਤੇ ਮਾਈਕਲ ਗ੍ਰੈਫਿਨ ਨੇ ਰਚਨਾਤਮਕ ਕੰਪਿਊਟਿੰਗ ਨਾਲ ਜੁੜੇ ਵਿਸ਼ੇ ਉੱਤੇ ਵਰਕਸ਼ਾਪ ਦੀ ਅਗਵਾਈ ਕੀਤੀ ਜਦੋਂ ਕਿ ਡਾ. ਜੋਤੀ ਕੌਰ ਦਾ ਸੈਸ਼ਨ ਸਕੂਲੀ ਵਿਦਿਆਰਥੀਆਂ ਨੂੰ ਕੁਆਂਟਮ ਸਾਇੰਸ ਤੋਂ ਜਾਣੂ ਕਰਵਾਉਣ 'ਤੇ ਕੇਂਦਰਿਤ ਸੀ । ਸਤਵਿੰਦਰ ਕੌਰ ਨੇ ਅਕਾਦਮਿਕ ਪ੍ਰਕਾਸ਼ਨ ਬਾਰੇ ਜਾਣਕਾਰੀ ਪ੍ਰਦਾਨ ਕਰਨ ਬਾਰੇ ਜਾਣਕਾਰੀ ਪ੍ਰਦਾਨ ਕਰਦਿਆਂ ਭਾਗੀਦਾਰਾਂ ਨੂੰ ਵਿਦਵਤਾ ਭਰਪੂਰ ਰਚਨਾਵਾਂ ਪ੍ਰਕਾਸ਼ਿਤ ਕਰਨ ਦੀ ਪ੍ਰਕਿਰਿਆ ਬਾਰੇ ਦੱਸਿਆ । ਡਾ. ਪਾਲ ਬ੍ਰਾਊਨ ਨੇ ਸਿੱਖਣ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਅਲਜਬਰਾ ਸਿਖਾਉਣ ਲਈ ਸਫਲ ਤਕਨੀਕਾਂ 'ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਤੋਂ ਇਲਾਵਾ ਪ੍ਰੋ.ਯਾਪਰਾਗਾਸਰਾਜ਼ਨ ਵੱਲੋਂ ਕਰਵਾਈ ਗਈ ਆਨਲਾਈਨ ਵਰਕਸ਼ਾਪ ਅਕਾਦਮਿਕ ਲੀਡਰਸ਼ਿਪ ਦੇ ਜ਼ਰੂਰੀ ਹੁਨਰਾਂ ਅਤੇ ਚੁਣੌਤੀਆਂ ਉੱਤੇ ਕੇਂਦਰਿਤ ਰਹੀ । ਦੂਜੇ ਦਿਨ ਦੀ ਸਮਾਪਤੀ ਕਲਾ ਭਵਨ ਵਿਖੇ ਸੱਭਿਆਚਾਰਕ ਸ਼ਾਮ ਨਾਲ ਹੋਈ, ਜਿੱਥੇ ਪੰਜਾਬੀ ਯੂਨੀਵਰਸਿਟੀ ਅਤੇ ਸਿੱਖਿਆ ਵਿਭਾਗ ਅਤੇ ਕਮਿਊਨਿਟੀ ਸਰਵਿਸ ਦੇ ਵਿਦਿਆਰਥੀਆਂ ਨੇ ਵੱਖ-ਵੱਖ ਭਾਰਤੀ ਰਾਜਾਂ ਦੀ ਨੁਮਾਇੰਦਗੀ ਕਰਦੇ ਵੱਖ-ਵੱਖ ਲੋਕ ਨਾਚਾਂ ਦਾ ਪ੍ਰਦਰਸ਼ਨ ਕੀਤਾ । ਸ਼ਾਮ ਦੇ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਯੁਵਕ ਭਲਾਈ ਦੇ ਡਾਇਰੈਕਟਰ ਡਾ. ਵਰਿੰਦਰ ਕੌਸ਼ਿਕ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਲਈ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ।
Related Post
Popular News
Hot Categories
Subscribe To Our Newsletter
No spam, notifications only about new products, updates.