ਪੰਜਾਬੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਨੇ ਕਰਵਾਇਆ ਵਿਸ਼ੇਸ਼ ਭਾਸ਼ਣ
- by Jasbeer Singh
- November 28, 2024
ਪੰਜਾਬੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਨੇ ਕਰਵਾਇਆ ਵਿਸ਼ੇਸ਼ ਭਾਸ਼ਣ ਪਟਿਆਲਾ, 28 ਨਵੰਬਰ : ਪੰਜਾਬੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵਿਖੇ 'ਉੱਤਰ ਆਧੁਨਿਕਤਾ ਅਤੇ ਹਿੰਦੀ ਸਾਹਿਤ' ਵਿਸ਼ੇ ਉੱਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ । ਇਹ ਭਾਸ਼ਣ ਕੋਚੀ ਵਿਸ਼ਵਦਿਆਲਿਆ ਦੇ ਹਿੰਦੀ ਵਿਭਾਗ ਤੋਂ ਪ੍ਰੋਫ਼ੈਸਰ ਡਾ. ਐੱਨ. ਮੋਹਨ ਨੇ ਦਿੱਤਾ । ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿਹਾ ਕਿ ਆਧੁਨਿਕ ਸਾਹਿਤ ਹਾਸ਼ੀਆਗਤ ਸਮਾਜ ਦੀ ਪਹਿਚਾਣ ਦਾ ਸਾਹਿਤ ਹੈ । ਉਨ੍ਹਾਂ ਐੱਲ. ਜੀ. ਬੀ. ਟੀ. ਭਾਈਚਾਰੇ, ਆਦਿਵਾਸੀ ਅਤੇ ਹੋਰ ਵਰਗਾਂ ਦੇ ਪ੍ਰਸੰਗ ਵਿੱਚ ਉੱਤਰ ਆਧੁਨਿਕ ਸਾਹਿਤ ਦੀ ਵਿਸ਼ਿਸ਼ਟਤਾ ਨੂੰ ਉਜਾਗਰ ਕੀਤਾ । ਇਸ ਮੌਕੇ ਹਿੰਦੀ ਵਿਭਾਗ ਦੇ ਸੇਵਾ-ਨਵਿਰਤ ਅਧਿਆਪਕ ਡਾ. ਰਵੀ ਕੁਮਾਰ ਅਨੂ ਵੀ ਹਾਜ਼ਰ ਰਹੇ । ਪ੍ਰੋਗਰਾਮ ਦੇ ਅੰਤ ਉੱਤੇ ਵਿਭਾਗ ਮੁਖੀ ਡਾ. ਨੀਤੂ ਕੌਸ਼ਲ ਨੇ ਸਭ ਦਾ ਧੰਨਵਾਦ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਹਿੰਦੀ ਵਿਭਾਗ ਤੋਂ ਡਾ. ਰਵੀਦੱਤ ਕਸ਼ਿਸ਼ ਅਤੇ ਡਾ. ਰਜਨੀ ਪ੍ਰਤਾਪ ਵੀ ਹਾਜ਼ਰ ਰਹੇ ।
Related Post
Popular News
Hot Categories
Subscribe To Our Newsletter
No spam, notifications only about new products, updates.