
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖ਼ੇ ਸੇਵਾਦਾਰ (ਫਿਕਸ ),ਸਫਾਈ ਸੇਵਕ (ਡੇਲੀਵੇਜਿਸ),ਸਕਿਉਰਿਟੀ ਗਾਰਡਸ (ਫਿਕ ਸ ), ਕੁੱਕ,
- by Jasbeer Singh
- May 17, 2025

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖ਼ੇ ਸੇਵਾਦਾਰ (ਫਿਕਸ ),ਸਫਾਈ ਸੇਵਕ (ਡੇਲੀਵੇਜਿਸ),ਸਕਿਉਰਿਟੀ ਗਾਰਡਸ (ਫਿਕ ਸ ), ਕੁੱਕ, ਮਸਾਲਾਚੀ, ਲਿਫਟ ਮੈਨ, ਮਾਲੀਆਂ ਵਲੋਂ ਚੌਥੇ ਦਿਨ ਵੀ ਧਰਨਾ ਜ਼ਾਰੀ ਪਟਿਆਲਾ, 17 ਮਈ : ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖ਼ੇ ਸੇਵਾਦਾਰ (ਫਿਕਸ ),ਸਫਾਈ ਸੇਵਕ (ਡੇਲੀਵੇਜਿਸ),ਸਕਿਉਰਿਟੀ ਗਾਰਡਸ (ਫਿਕ ਸ ), ਕੁੱਕ, ਮਸਾਲਾਚੀ, ਲਿਫਟ ਮੈਨ, ਮਾਲੀਆਂ ਵਲੋਂ ਚੌਥੇ ਦਿਨ ਵੀ ਧਰਨਾ ਜ਼ਾਰੀ ਹੈ ਇਹਨਾਂ ਕਰਮਚਾਰੀਆਂ ਵਲੋਂ ਆਪਣੀ ਸਮਾਂ ਸੀਮਾ ਪੂਰੀ ਹੋਣ ਤੇ ਪ੍ਰਸ਼ਾਸਨ ਕੋਲ ਪਿਛਲੇ 3 ਮਹੀਨੇ ਤੋਂ ਰੈਗੂਲਰ ਹੋਣ ਦੀ ਮੰਗ ਦਿੱਤੀ ਜਾ ਰਹੀ ਹੈ ਪਰ ਪ੍ਰਸ਼ਾਸਨ ਵੱਲੋਂ ਹੁਣ ਤੱਕ ਕੋਈ ਵੀ ਸੁਣਵਾਈ ਨਹੀਂ ਕਿੱਤੀ ਜਾ ਰਹੀ। ਇਸ ਗੱਲ ਨੂੰ ਲੈ ਕੇ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜੇਕਰ ਕਰਮਚਾਰੀਆਂ ਦੀ ਇਸ ਜਾਇਜ਼ ਮੰਗ ਨੂੰ ਜਲਦੀ ਤੋਂ ਜਲਦੀ ਹੱਲ ਨਾ ਕਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕਿੱਤਾ ਜਾਏਗਾ ਤੇ ਇਹ ਧਰਨਾ ਉਦੋਂ ਤੱਕ ਜ਼ਾਰੀ ਰਹੇਗਾ ਜਦੋਂ ਤੱਕ ਉਹਨਾਂ ਦੀਆਂ ਮੰਗਾ ਪੂਰੀਆਂ ਨਹੀਂ ਹੋ ਜਾਂਦੀਆਂ ਜਿਸ ਦੀ ਜਿੰਮੇਵਾਰੀ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੋਵੇਗੀ ਇਸ ਮੌਕੇ ਰਾਮ ਲਾਲ, ਅਜੇ ਅਰੋੜਾ, ਰਜੇਸ਼ ਗੱਗੂ ,ਸੰਦੀਪ ਕੁਮਾਰ, ਕੁਲਦੀਪ ਸਿੰਘ ,ਪੁਸ਼ਪਿੰਦਰ ਸਿੰਘ ,ਇਕਬਾਲ ਚੰਦ ,ਬਿਕਰਮਜੀਤ ਐੱਸ. ਪੀ.,ਗੁਰਤੇਜ ਸਿੰਘ ,ਜਤਿੰਦਰ ਕਾਲਾ,ਹੈਪੀ, ਸੁਰਜੀਤ ਬਠਿੰਡਾ, ਗੁਰਮੀਤ, ਅਮਨਦੀਪ, ਨੂਰਖੇਰੀਆਂ ਲੋਕੇਸ਼ ਅਤੇ ਜਥੇਬੰਦੀਆਂ ਦੇ ਸੀਨੀਅਰ ਆਗੂ ਵੀ ਮੌਜੂਦ ਰਹੇ ।