ਕੈਨੇਡਾ ਵਿਖੇ ਦਿਨ ਦਿਹਾੜੇ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਕੈਨੇਡਾ, 6 ਮਈ 2026 : ਕੈਨੇਡਾ ਦੇ ਸ਼ਹਿਰ ਸਰੀ ਵਿਖੇ ਅੱਜ ਇਕ ਦਫ਼ਤਰ ਦੇ ਅੰਦਰ ਵੜ ਕੇ ਦਿਨ ਦਿਹਾੜੇ ਇਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਇੱਕ ਦਫ਼ਤਰ ਵਿੱਚ ਕੰਮ ਕਰਨ ਵਾਲੇ ਇੱਕ ਪੰਜਾਬੀ ਨੌਜਵਾਨ ਦਾ ਜੋ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦਾ ਨਾਮ ਬੇਸ਼ਕ ਪੁਲਸ ਵਲੋਂ ਜਾਰੀ ਨਹੀਂ ਕੀਤਾ ਗਿਆ ਹੈ ਪਰ ਜਿਨ੍ਹਾਂ ਵਿਅਕਤੀਆਂ ਵਲੋਂ ਹਮਲਾ ਕਰਕੇ ਮੌਤ ਦੇ ਘਾਟ ਨੌਜਵਾਨ ਨੂੰ ਉਤਾਰਿਆ ਗਿਆ ਹੈ ਦਾ ਨਾਮ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਾਰੀ ਕੀਤੀ ਪੋਸਟ ਵਿਚ ਜ਼ਰੂਰ ਦੱਸਿਆ ਗਿਆ ਹੈ। ਗੋਲੀਬਾਰੀ ਦੀ ਘਟਨਾ ਵਾਪਰਨ ਤੇ ਘਬਰਾਏ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ। ਕਤਲ ਕਰਨ ਵਾਲਿਆਂ ਨੇ ਲਈ ਜਿੰਮੇਵਾਰੀ ਜਿਨ੍ਹਾਂ ਵਿਅਕਤੀਆਂ ਵਲੋ਼ ਸਰੀ ਵਿਖੇ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਵਲੋਂ ਇਸਦੀ ਜਿੰਮੇਵਾਰੀ ਲਈ ਗਈ ਹੈ। ਗੈਂਗਸਟਰ ਰੋਹਿਤ ਗੋਦਾਰਾ ਅਤੇ ਪਵਨ ਸ਼ੌਕੀਨ ਨੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਕਤਲ ਦੀ ਜਿ਼ੰਮੇਵਾਰੀ ਲੈਂਦਿਆਂ ਆਪਣੀ ਪੋਸਟ ਵਿੱਚ ਰੋਹਿਤ ਗੋਦਾਰਾ ਨੇ ਮ੍ਰਿਤਕ ਦੀ ਪਛਾਣ ਸੈਮ ਕੈਨੇਡਾ ਵਜੋਂ ਕੀਤੀ ਹੈ । ਉਸ ਨੇ ਕਿਹਾ ਕਿ ਸੈਮ ਸਾਡੇ ਵਿਰੋਧੀਆਂ ਦਾ ਮੁੱਖ ਹੈਂਡਲਰ ਸੀ ਅਤੇ ਸਾਡੇ ਵਿਰੁੱਧ ਸਾਜ਼ਿਸ਼ ਰਚ ਰਿਹਾ ਸੀ । ਹੋਰ ਕੀ ਕੀ ਆਖਿਆ ਰੋਹਿਤ ਗੋਦਾਰਾ ਨੇ ਰੋਹਿਤ ਗੋਦਾਰਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਹ ਵੀ ਦੋਸ਼ ਲਗਾਇਆ ਕਿ ਸੈਮ ਇੱਕ ਵੱਡਾ ਕ੍ਰਿਕਟ ਮੈਚ ਫਿਕਸਿੰਗ ਅਤੇ ਗੈਰ-ਕਾਨੂੰਨੀ ਸੱਟੇਬਾਜ਼ੀ ਸਿੰਡੀਕੇਟ ਚਲਾਉਂਦਾ ਸੀ ਤੇ ਇਹ ਪੈਸਾ ਲਾਰੈਂਸ ਗੈਂਗ ਦੇ ਖਿ਼ਲਾਫ਼ ਵਰਤਿਆ ਜਾਂਦਾ ਸੀ। ਉਨ੍ਹਾਂ ਸਪੱਸ਼ਟ ਤੌਰ `ਤੇ ਆਖਿਆ ਕਿ ਜੋ ਵੀ ਉਸ ਦੇ ਦੁਸ਼ਮਣਾਂ ਨੂੰ ਪਨਾਹ ਦਿੰਦਾ ਜਾਂ ਮਦਦ ਕਰਦਾ ਹੈ, ਉਸ ਨੂੰ ਮਾਰ ਦਿੱਤਾ ਜਾਵੇਗਾ, ਭਾਵੇਂ ਉਹ ਦੁਨੀਆ ਵਿੱਚ ਕਿਤੇ ਵੀ ਹੋਣ ।
