post

Jasbeer Singh

(Chief Editor)

National

ਰੇਲ ਗੱਡੀ ਵਿਚ ਚਪੇਟ ਵਿਚ ਆਉਣ ਨਾਲ ਹੋਈ ਦੋ ਔਰਤਾਂ ਦੀ ਮੌਤ

post-img

ਰੇਲ ਗੱਡੀ ਵਿਚ ਚਪੇਟ ਵਿਚ ਆਉਣ ਨਾਲ ਹੋਈ ਦੋ ਔਰਤਾਂ ਦੀ ਮੌਤ ਬਿਹਾਰ, 6 ਮਈ 2026 : ਭਾਰਤ ਦੇਸ ਦੇ ਸੂਬੇ ਬਿਹਾਰ ਦੇ ਬਖਤਿਆਰਪੁਰ ਰੇਲਵੇ ਸਟੇਸ਼ਨ ਵਿਖੇ ਦੋ ਔਰਤਾਂ ਦੇ ਰੇਲ ਲਾਈਨ ਪਾਰ ਕਰਦੇ ਵੇਲੇ ਰੇਲ ਗੱਡੀ ਦੀ ਚਪੇਟ ਵਿਚ ਆਉਣ ਨਾਲ ਮੌਤ ਹੋ ਗਈ ਹੈ । ਕਿਹੜੀ ਰੇਲ ਹੇਠਾਂ ਆਉਣ ਨਾਲ ਹੋਈ ਦੋਹਾਂ ਦੀ ਮੌਤ ਮਿਲੀ ਜਾਣਕਾਰੀ ਮੁਤਾਬਕ ਬਿਹਾਰ ਦੇ ਬਖਤਿਆਰਪੁਰ ਰੇਲਵੇ ਸਟੇਸ਼ਨ `ਤੇ ਪਲੇਟਫਾਰਮ ਪਾਰ ਕਰਦੇ ਸਮੇਂ ਦੋ ਔਰਤਾਂ ਦੀ ਰੇਲਗੱਡੀ ਨਾਲ ਦਰਦਨਾਕ ਮੌਤ ਹੋ ਗਈ । ਇਹ ਘਟਨਾ ਉਦੋਂ ਵਾਪਰੀ ਜਦੋਂ ਦਿੱਲੀ ਤੋਂ ਮਾਲਦਾ ਜਾ ਰਹੀ ਫਰੱਕਾ ਐਕਸਪ੍ਰੈਸ ਪਲੇਟਫਾਰਮ ਨੰਬਰ 1 `ਤੇ ਪਹੁੰਚ ਰਹੀ ਸੀ । ਉਸੇ ਸਮੇਂ ਦੋ ਔਰਤਾਂ ਪਟੜੀਆਂ ਪਾਰ ਕਰਨ ਅਤੇ ਪਲੇਟਫਾਰਮ `ਤੇ ਚੜ੍ਹਨ ਦੀ ਕੋਸਿ਼ਸ਼ ਕਰ ਰਹੀਆਂ ਸਨ । ਦੋਵੇਂ ਔਰਤਾਂ ਦੇ ਪਲੇਟਫਾਰਮ `ਤੇ ਚੜ੍ਹਨ ਤੋਂ ਪਹਿਲਾਂ ਹੀ ਉਹ ਰੇਲ ਗੱਡੀ ਦੀ ਲਪੇਟ ਵਿਚ ਆ ਗਈਆਂ, ਜਿਸ ਨਾਲ ਉਨ੍ਹਾਂ ਦੇ ਮੌਕੇ `ਤੇ ਹੀ ਟੁਕੜੇ-ਟੁਕੜੇ ਹੋ ਗਏ । ਦੋਵਾਂ ਔਰਤਾਂ ਦੀ ਦੁਖਦਾਈ ਮੌਤ ਹੋ ਗਈ ।

Related Post

Instagram