July 6, 2024 01:22:00
post

Jasbeer Singh

(Chief Editor)

Punjab, Haryana & Himachal

ਪੰਜਾਬੀ ਭੀਖ ਨਹੀਂ ਮੰਗਦੇ ਬਲਕਿ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਹਨ..

post-img

ਪੰਜਾਬੀ ਭੀਖ ਨਹੀਂ ਮੰਗਦੇ ਬਲਕਿ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਹਨ |\ਸਾਂਸਦ ਮੀਤ ਹੇਅਰ ਨੇ ਪੰਜਾਬ ਯੂਨੀਵਰਸਿਟੀ ਦੇ ਸਮਾਗਮ ਮੌਕੇ ਤੱਤਕਾਲੀ ਗ੍ਰਹਿ ਮੰਤਰੀ ਸਰਦਾਰ ਪਟੇਲ ਵੱਲੋਂ ਪੰਜਾਬੀਆਂ ਦੀ ਕੁਰਬਾਨੀ ਨੂੰ ਸਿਜਦਾ ਕਰਨ ਦਾ ਜ਼ਿਕਰ ਕਰਦਿਆਂ ਪੰਜਾਬ ਨਾਲ ਕੇਂਦਰ ਦੀ ਵਿਤਕਰੇਬਾਜੀ ਅਤੇ ਗੁਆਂਢੀ ਸੂਬਿਆਂ ਨੂੰ ਟੈਕਸ ਰਿਆਇਤਾਂ ਦੇ ਕੇ ਪੰਜਾਬ ਦੇ ਉਦਯੋਗਾਂ ਨਾਲ ਧੱਕੇ ਦੀ ਗੱਲ ਕਹੀ।ਨਵੀਂ ਦਿੱਲੀ- ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਲੋਕ ਸਭਾ ਵਿੱਚ ਆਪਣਾ ਪਲੇਠਾ ਭਾਸ਼ਣ ਦਿੰਦਿਆਂ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ। ਮੀਤ ਹੇਅਰ ਨੇ ਆਪਣੀ ਸਪੀਚ ਦੀ ਸ਼ੁਰੂਆਤ ਸੰਗਰੂਰ ਦੇ ਲੋਕਾਂ ਦੇ ਧੰਨਵਾਦ ਨਾਲ ਕੀਤੀ। ਮੀਤ ਹੇਅਰ ਨੇ ਰਾਸ਼ਟਰਪਤੀ ਸੰਬੋਧਨ ਉੱਤੇ ਬਹਿਸ ਵਿੱਚ ਹਿੱਸਾ ਲੈੰਦਿਆਂ ਸੰਬੋਧਨ ਵਿੱਚ ਪੰਜਾਬ ਦਾ ਨਾਮ ਵੀ ਜ਼ਿਕਰ ਨਾ ਹੋਣ ਉੱਤੇ ਖੇਦ ਪ੍ਰਗਟਾਇਆ।ਸਾਂਸਦ ਮੀਤ ਹੇਅਰ ਨੇ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਦੀਆਂ 80 ਫੀਸਦੀ ਕੁਰਬਾਨੀਆਂ ਤੋਂ ਲੈ ਕੇ ਵੰਡ ਦਾ ਸੰਤਾਪ ਭੋਗਣ, ਕਿਸਾਨਾਂ ਵੱਲੋਂ ਦੇਸ਼ ਦੇ ਅੰਨ ਭੰਡਾਰ ਭਰਨ, ਬਾਰਡਰਾਂ ਉੱਤੇ ਸੈਨਿਕਾਂ ਵੱਲੋਂ ਸ਼ਹੀਦੀ ਪਾਉਣ ਅਤੇ ਖੇਡਾਂ ਖਾਸ ਕਰਕੇ ਓਲੰਪਿਕਸ ਵਿੱਚ ਪੰਜਾਬੀਆਂ ਦੇ ਯੋਗਦਾਨ ਦਾ ਜ਼ਿਕਰ ਕੀਤਾ। ਮੀਤ ਹੇਅਰ ਨੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ, ਨਿਸ਼ਾਨੇਬਾਜ਼ ਅਭਿਨਵ ਬਿੰਦਰਾ, ਅਰਸ਼ਦੀਪ ਸਿੰਘ ਤੱਕ ਜ਼ਿਕਰ ਕੀਤਾ।ਸਾਂਸਦ ਮੀਤ ਹੇਅਰ ਨੇ ਪੰਜਾਬ ਯੂਨੀਵਰਸਿਟੀ ਦੇ ਸਮਾਗਮ ਮੌਕੇ ਤੱਤਕਾਲੀ ਗ੍ਰਹਿ ਮੰਤਰੀ ਸਰਦਾਰ ਪਟੇਲ ਵੱਲੋਂ ਪੰਜਾਬੀਆਂ ਦੀ ਕੁਰਬਾਨੀ ਨੂੰ ਸਿਜਦਾ ਕਰਨ ਦਾ ਜ਼ਿਕਰ ਕਰਦਿਆਂ ਪੰਜਾਬ ਨਾਲ ਕੇਂਦਰ ਦੀ ਵਿਤਕਰੇਬਾਜੀ ਅਤੇ ਗੁਆਂਢੀ ਸੂਬਿਆਂ ਨੂੰ ਟੈਕਸ ਰਿਆਇਤਾਂ ਦੇ ਕੇ ਪੰਜਾਬ ਦੇ ਉਦਯੋਗਾਂ ਨਾਲ ਧੱਕੇ ਦੀ ਗੱਲ ਕਹੀ। ਮੀਤ ਹੇਅਰ ਨੇ ਪੰਜਾਬ ਦੇ ਆਰਡੀਐਫ ਸਮੇਤ ਰੋਕੇ 8000 ਕਰੋੜ ਰੁਪਏ ਦੇ ਫੰਡਾਂ ਨੂੰ ਜਾਰੀ ਕਰਨ ਦੀ ਮੰਗ ਰੱਖੀਐਮਪੀ ਮੀਤ ਹੇਅਰ ਨੇ ਕੇਂਦਰੀ ਏਜੰਸੀਆਂ ਰਾਹੀਂ ਅਰਵਿੰਦ ਕੇਜਰੀਵਾਲ, ਮਨੀਸ ਸਿਸੋਦੀਆ, ਹੇਮੰਤ ਸੋਰੇਨ ਸਮੇਤ ਵਿਰੋਧੀ ਧਿਰ ਦੇ ਲੀਡਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਮੁੱਦਾ ਵੀ ਚੁੱਕਿਆ। ਅਗਨੀਵੀਰ ਸਕੀਮ ਦਾ ਪਹਿਲਾ ਸ਼ਹੀਦ ਪੰਜਾਬੀ ਅੰਮ੍ਰਿਤਪਾਲ ਸਿੰਘ ਸੀ ਜਿਸ ਨੂੰ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ। ਮੀਤ ਹੇਅਰ ਨੇ ਮੁਲਾਜ਼ਮਾਂ ਦੇ ਹੱਕ ਵਿੱਚ ਬੋਲਦਿਆਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਰੱਖੀਸਾਂਸਦ ਮੀਤ ਹੇਅਰ ਨੇ ਅੱਗ ਕਿਹਾ ਕਿ ਪੰਜਾਬੀ ਸਵੈਮਾਣ ਵਾਲੀ ਕੌਮ ਹੈ। ਉਹ ਭੀਖ ਨਹੀਂ ਮੰਗਦੇ ਪਰ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਹਨ। ਸਾਡੇ ਕਿਸਾਨਾਂ ਨੂੰ ਹਰਿਆਣਾ ਤੋਂ ਅੱਗੇ ਨਹੀ ਜਾਣ ਦਿੱਤਾ।

Related Post