
ਗੁਰਦੁਆਰਾ ਸਿੱਧਸਰ ਅਲੌਹਰਾਂ ਸਾਹਿਬ ਵਿਖੇ ਪੂਰਨਮਾਸ਼ੀ ਮੋਕੇ ਹੋਏ ਧਰਮਿਕ ਸਮਾਗਮ
- by Jasbeer Singh
- September 18, 2024

ਗੁਰਦੁਆਰਾ ਸਿੱਧਸਰ ਅਲੌਹਰਾਂ ਸਾਹਿਬ ਵਿਖੇ ਪੂਰਨਮਾਸ਼ੀ ਮੋਕੇ ਹੋਏ ਧਰਮਿਕ ਸਮਾਗਮ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਕੀਤਾ ਨਿਹਾਲ ਨਾਭਾ 18 ਸਤੰਬਰ () : ਨਾਭਾ ਦੇ ਨਜ਼ਦੀਕ ਗੁਰਦੁਆਰਾ ਈਸ਼ਰ ਪੁਰਾ ਸਿੱਧਸਰ ਅਲੋਹਰਾ ਸਾਹਿਬ ਵਿਖੇ ਹਰੇਕ ਮਹੀਨੇ ਪੂਰਨਮਾਸ਼ੀ ਦਾ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਜਾਂਦਾ ਹੈ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਨੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਾਉਂਦੀਆਂ ਹਨ। ਸਮਾਗਮ ਵਿੱਚ ਪਹੁੰਚਣ ਵਾਲੀ ਸੰਗਤ ਲਈ ਅਤੁੱਟ ਗੁਰੂ ਕਾ ਲੰਗਰ ਵਰਤਾਇਆ ਗਿਆ,ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਕਰਵਾਏ ਗਏ ਧਾਰਮਿਕ ਸਮਾਗਮ ਦੋਰਾਨ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰ ਸਿੰਘ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੋਕੇ ਬਾਬਾ ਕਸ਼ਮੀਰ ਸਿੰਘ ਗੱਲਬਾਤ ਕਰਦੇ ਹੋਏ ਕਿਹਾ ਕਿ ਹਰ ਮਹੀਨੇ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ ਜਾਂਦਾ ਜਿੱਥੇ ਕਿ ਧਾਰਮਿਕ ਸਮਾਗਮ ਦੀ ਕਰਵਾਏ ਜਾਂਦੇ ਹਨ , ਉਹਨਾਂ ਕਿਹਾ ਕਿ ਹਰ ਮਹੀਨੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਂਦਾ ਹੈ ਕਾਫੀ ਸੰਗਤਾਂ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਦੀਆਂ ਹਨ,ਇਸ ਮੌਕੇ ਤੇ ਬਾਬਾ ਗੁਰਸੇਵਕ ਸਿੰਘ ਜੀ ਸਟੇਜ ਸਕੱਤਰ, ਬਾਬਾ ਹਰਦੇਵ ਸਿੰਘ ਜੀ, ਹੈਡ ਗ੍ਰੰਥੀ ਤਰਲੋਚਨ ਪਾਲ ਸਿੰਘ, ਬਾਬਾ ਬਲਦੇਵ ਸਿੰਘ ਜੀ,ਬਾਬਾ ਹਰਦੇਵ ਸਿੰਘ ,ਭੁਪਿੰਦਰ ਸਿੰਘ ਖੋਖ ,ਲੈਕਚਰਾਰ ਸੁਖਵਿੰਦਰਜੀਤ ਸਿੰਘ, ਗੱਜਣ ਸਿੰਘ ਕੋਲੀ ਤੋ ਇਲਾਵਾ ਸੰਗਤਾਂ ਨੇ ਪਹੁੰਚ ਕੇ ਗੁਰੂ ਦੀ ਬਾਣੀ ਦਾ ਆਨੰਦ ਮਾਣਿਆ।