ਪੁਤਿਨ ਨੇ ਕਰਵਾਈ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਨੂੰ 40 ਮਿੰਟ ਉਡੀਕ
- by Jasbeer Singh
- December 14, 2025
ਪੁਤਿਨ ਨੇ ਕਰਵਾਈ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਨੂੰ 40 ਮਿੰਟ ਉਡੀਕ ਮਾਸਕੋ, 14 ਦਸੰਬਰ 2025 : ਪਾਕਿਸਤਾਨੀ ਪੀ. ਐਮ. ਸ਼ਾਹਬਾਜ਼ ਸ਼ਰੀਫ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੀਟਿੰਗ `ਚ ਜਬਰੀ ਦਾਖਲ ਹੋ ਗਏ। ਉਸ ਸਮੇਂ ਪੁਤਿਨ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨਾਲ ਮੀਟਿੰਗ ਕਰ ਰਹੇ ਸਨ । ਕਿਥੋਂ ਦਾ ਹੈ ਇਹ ਮਾਮਲਾ ਇਹ ਮਾਮਲਾ ਤੁਰਕਮੇਨੀਸਤਾਨ ਦਾ ਹੈ। ਇੱਥੇ ਇੰਟਰਨੈਸ਼ਨਲ ਪੀਸ ਐਂਡ ਟਰੱਸਟ ਫੋਰਮ ਦੀ ਮੀਟਿੰਗ ਹੋ ਰਹੀ ਸੀ। ਇਸ ` ਦੌਰਾਨ ਪੁਤਿਨ ਅਤੇ ਸ਼ਾਹਬਾਜ਼ ਵਿਚਾਲੇ ਮੀਟਿੰਗ ਹੋਣੀ ਸੀ ਪਰ ਸ਼ਾਹਬਾਜ਼ ਨੂੰ 40 ਮਿੰਟ ਤੱਕ ਉਡੀਕ ਕਰਵਾਉਣ ਤੋਂ ਬਾਅਦ ਵੀ ਪੁਤਿਨ ਉਨ੍ਹਾਂ ਨੂੰ ਮਿਲਣ ਨਹੀਂ ਪੁੱਜੇ। ਇਸ ਤੋਂ ਬਾਅਦ ਪਾਕਿਸਤਾਨੀ ਪੀ. ਐੱਮ. ਜਬਰੀ ਮੀਟਿੰਗ ਹਾਲ `ਚ ਦਾਖਲ ਹੋ ਗਏ। ਹਾਲਾਂਕਿ ਉਹ 10 ਮਿੰਟ ਬਾਅਦ ਨਿਕਲ ਆਏ। ਪਹਿਲਾਂ ਵੀ ਚੀਨ ਵਿਚ ਹੋ ਚੁੱਕੀ ਹੈ ਪੁਤਿਨ ਤੇ ਸ਼ਹਿਬਾਜ ਦੀ ਮੁਲਾਕਾਤ ਕੁਝ ਦੇਰ ਬਾਅਦ ਪੁਤਿਨ ਮੀਟਿੰਗ ਹਾਲ ਤੋਂ ਨਿਕਲ ਆਏ ਅਤੇ ਪੱਤਰਕਾਰਾਂ ਨੂੰ ਵੇਖ ਕੇ ਅੱਖਾਂ ਨਾਲ ਇਸ਼ਾਰਾ ` ਕੀਤਾ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੁਤਿਨ ਅਤੇ ਸ਼ਹਿਬਾਜ਼ ਦੀ ਮੁਲਾਕਾਤ ਇਸ ਤਰ੍ਹਾਂ ਦੇ ਅਜੀਬ ਤਰੀਕੇ ਨਾਲ ਚਰਚਾ `ਚ ਰਹੀ ਹੈ। ਜਦੋਂ-ਜਦੋਂ ਦੋਵੇਂ ਨੇਤਾ ਮਿਲੇ ਹਨ, ਉਦੋਂ-ਉਦੋਂ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ। ਇਸ ਤੋਂ ਪਹਿਲਾਂ ਪੁਤਿਨ ਅਤੇ ਸ਼ਾਹਬਾਜ਼ ਦੀ ਚੀਨ `ਚ ਐੱਸ. ਸੀ. ਓ. ਸਮਿਟ ਦੌਰਾਨ ਬੀਜਿੰਗ `ਚ ਮੁਲਾਕਾਤ ਹੋਈ ਸੀ । ਉਦੋਂ ਪੁਤਿਨ ਨਾਲ ਗੱਲ ਕਰਦੇ ਸਮੇਂ ਸ਼ਰੀਫ ਆਪਣਾ ਈਅਰਰਫੋਨ ਠੀਕ ਤਰ੍ਹਾਂ ਨਹੀਂ ਲਾ ਸਕੇ ਸਨ।
