
ਅਹਿਮਦਾਬਾਦ ਜਹਾਜ਼ ਹਾਦਸੇ ਤੇ ਆਰ. ਜੀ. ਐਮ. ਸੀ. ਵਿਜ਼ਨਰੀ ਗਰੁੱਪ ਕੀਤਾ ਸ਼ੋਕ ਪ੍ਰਗਟ
- by Jasbeer Singh
- June 16, 2025

ਅਹਿਮਦਾਬਾਦ ਜਹਾਜ਼ ਹਾਦਸੇ ਤੇ ਆਰ. ਜੀ. ਐਮ. ਸੀ. ਵਿਜ਼ਨਰੀ ਗਰੁੱਪ ਕੀਤਾ ਸ਼ੋਕ ਪ੍ਰਗਟ ਪਟਿਆਲਾ, 16 ਜੂਨ 2025 : ਪਟਿਆਲਾ ਦੇ ਆਰ. ਜੀ. ਐਮ. ਸੀ. ਵਿਜਨਰੀ ਗਰੁੱਪ ਵਲੋਂ ਅੱਜ ਸਮੂਹ ਮੈਂਬਰਾਂ ਦੀ ਮੌਜੂਦਗੀ ਵਿਚ ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਵਿਖੇ ਵਾਪਰੇ ਜਹਾਜ਼ ਹਾਦਸੇ ਦੇ ਵਾਪਰਨ ਅਤੇ ਉਸ ਦੌਰਾਨ ਮੌਤ ਦੇ ਘਾਟ ਉਤਰੇ ਵਿਅਕਤੀਆਂ ਦੀ ਦਰਦਨਾਕ ਮੌਤ ਤੇ ਸੋਕ ਪ੍ਰਗਟ ਕਰਦਿਆਂ ਦੁੱਖ ਪ੍ਰਗਟ ਕੀਤਾ ਗਿਆ।ਇਸ ਮੌਕੇ ਮੈਂਬਰਾਂ ਵਲੋਂ ਵਾਪਰੇ ਹਾਦਸੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਗਰੁੱਪ ਦੇ ਵਿਚਾਰ ਅਤੇ ਪ੍ਰਾਰਥਨਾਵਾਂ ਸੋਗਮਈ ਪਰਿਵਾਰਾਂ ਦੇ ਨਾਲ ਹੋਣ ਬਾਰੇ ਆਖਿਆ ਗਿਆ।ਗਰੁੱਪ ਮੈਂਬਰਾਂ ਨੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਸ ਮੁਸ਼ਕਲ ਦੀ ਘੜ ਵਿਚੋਂ ਲੰਘਣ ਲਈ ਤਾਕਤ, ਹਿੰਮਤ ਅਤੇ ਮਦਦ ਮਿਲੇ ਦੀ ਅਰਦਾਸ ਕੀਤੀ ਗਈ । ਆਰ. ਜੀ. ਐਮ. ਸੀ. ਵਿਜ਼ਨਰੀ ਗਰੁੱਪ ਦੇ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਗਰੁੱਪ ਦੇ ਸਪੋਕਸਪਰਸਨ ਐਡਵੋਕੇਟ ਸੁਮੇਸ਼ ਜੈਨ ਨੇ ਦੱਸਿਆ ਕਿ ਆਰ. ਜੀ. ਐਮ. ਸੀ. ਵਿਜਨਰੀ ਗਰੁੱਪ ਦੇ ਮੈਂਬਰਾਂ ਦੀ ਆਯੋਜਿਤ ਮੀਟਿੰਗ ਵਿਚ ਜਿਥੇ ਪਹਿਲਾਂ ਜਹਾਜ਼ ਹਾਦਸੇ ਤੇ ਸੋਕ ਪ੍ਰਗਟ ਕੀਤਾ ਗਿਆ, ਉਥੇ ਬਾਅਦ ਵਿਚ ਗਰੁੱਪ ਮੈਂਬਰਾਂ ਵਲੋਂ ਸਰਬ ਸੰਮਤੀ ਨਾਲ ਆਰ. ਜੀ. ਐਮ. ਸੀ. ਵਿਜਨਰੀ ਗਰੁੱਪ ਦਾ ਡਾ. ਨਿਧੀ ਬਾਂਸਲ ਨੂੰ ਵਾਈਸ ਚੇਅਰਮੈਨ ਵੀ ਨਿਯੁਕਤ ਕੀਤਾ ਗਿਆ ।ਜਿਸਦਾ ਸਮੁੱਚੇ ਗਰੁੱਪ ਮੈਂਬਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਗਰੁੱਪ ਦੀ ਇਸ ਮੀਟਿੰਗ ਵਿਚ ਚੇਅਰਮੈਨ ਹਿਮਾਂਸ਼ੂ ਸ਼ਰਮਾ ਜਿਥੇ ਵਿਸ਼ੇਸ਼ ਤੌਰ ਤੇ ਮੌਜੂਦ ਸਨ ਉਥੇ ਆਰ. ਜੀ. ਐਮ. ਸੀ. ਕਲੱਬ ਮੈਂਬਰਾਂ ਵਿਚ ਵਿਪਿਨ ਸ਼ਰਮਾ, ਨੀਰਜ ਵਤਸ, ਡਾ. ਐਚ. ਐਸ. ਬਾਠ, ਸੀ. ਏ. ਅਨਿਲ ਅਰੋੜਾ, ਸੀ. ਏ. ਵਿਨਾਇਕ ਭਾਂਬਰੀ, ਐਡਵੋਕੇਟ ਰਾਕੇਸ਼ ਬਧਵਾਰ, ਐਡਵੋਕੇਟ ਧੀਰਜ ਪੁਰੀ, ਕੇ. ਵੀ. ਐਸ. ਸਿੱਧੂ, ਬੀ. ਡੀ. ਗੁਪਤਾ, ਐਚ. ਪੀ. ਐਸ. ਲਾਂਬਾ, ਡਾ. ਐਚ. ਐਸ. ਵੈਲਥੀ ਅਤੇ ਰਾਜੀਵ ਗੁਪਤਾ ਮੌਜੂਦ ਸਨ।