post

Jasbeer Singh

(Chief Editor)

Patiala News

ਪੁਰਾਤਨ ਭੂਤਨਾਥ ਮੰਦਰ ਦੇ ਸਾਹਮਣੇ ਡਬਲ ਲੇਨ ਸੜਕ ਬਣਾਉਣ ਦਾ ਆਰ. ਕੇ. ਸਿੰਗਲਾ ਵਲੋਂ ਜੋਰਦਾਰ ਸਵਾਗਤ

post-img

ਪੁਰਾਤਨ ਭੂਤਨਾਥ ਮੰਦਰ ਦੇ ਸਾਹਮਣੇ ਡਬਲ ਲੇਨ ਸੜਕ ਬਣਾਉਣ ਦਾ ਆਰ. ਕੇ. ਸਿੰਗਲਾ ਵਲੋਂ ਜੋਰਦਾਰ ਸਵਾਗਤ -ਸ਼ਿਵਰਾਤਰੀ ਵਾਲੇ ਦਿਨ ਲੱਖਾਂ ਸੰਗਤ ਪਹੁੰਚਦੀ ਹੈ ਭੂਤਨਾਥ ਮੰਦਰ ਵਿਖੇ ਪਟਿਆਲਾ : ਨਗਰ ਨਿਗਮ ਦੇ ਜਨਰਲ ਹਾਊਸ ਵਿਚ ਲੰਘੇ ਕੱਲ ਪਟਿਆਲਾ ਸ਼ਹਿਰ ਦੇ ਪੁਰਾਤਨ ਇਤਿਹਾਸਕ ਸ੍ਰੀ ਭੂਤਨਾਥ ਮੰਦਰ ਦੇ ਸਾਹਮਣੇ ਵਾਲੀ ਸੜਕ ਨੂੰ ਡਬਲ ਨੇ ਬਣਾਉਣ ਦਾ ਮਤਾ ਪਾਸ ਕਰਨ 'ਤੇ ਹਿੰਦੂ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ । ਜਿਕਰਯੋਗ ਹੈ ਕਿ ਲੰਘੇ ਕੱਲ ਜਨਰਲ ਹਾਊਸ ਵਿਚ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਇਹ ਮਤਾ ਲਿਆਂਦਾ ਗਿਆ ਸੀ ਤੇ ਇਸਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ । ਉਘੇ ਸਮਾਜ ਸੇਵਕ, ਹਿੰਦੂ ਭਾਈਚਾਰੇ ਦੀ ਸ਼ਾਨ ਲਾਲਾ ਧਨੀ ਰਾਮ ਦੇ ਸਪੁੱਤਰ ਆਰ. ਕੇ. ਸਿੰਗਲਾ ਜਿਹੜੇ ਕਿ ਪੁਰਾਤਨ ਭੂਤਨਾਥ ਮੰਦਰ ਵਿਖੇ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਹਨ ਨੇ ਆਖਿਆ ਹੈ ਕਿ ਉਹ ਡਬਲ ਲੇਨ ਸੜਕ ਲਈ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ ਅਤੇ ਇਸਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਵਾਲੇ ਸਮੁੱਚੇ ਕੌਂਸਲਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ । ਆਰ. ਕੇ. ਸਿੰਗਲਾ ਨੇ ਆਖਿਆ ਕਿ ਪੁਰਾਤਨ ਭੂਤਨਾਥ ਮੰਦਰ ਪਟਿਆਲਾ ਸ਼ਹਿਰ ਦੇ ਨਾਲ ਪੂਰੇ ਜ਼ਿਲੇ ਤੇ ਇਲਾਕੇ ਦੀ ਸ਼ਾਨ ਹੈ ਤੇ ਇਥੇ ਹਰ ਰੋਜ਼ ਸੰਗਤਾਂ ਪਹੁੰਚਦੀਆਂ ਹਨ, ਉਥੇ ਸ਼ਿਵਰਾਤਰੀ ਵਾਲੇ ਦਿਨ ਤਾਂ ਲੱਖਾਂ ਦੀ ਗਿਣਤੀ ਵਿਚ ਸੰਗਤ ਸ਼ਿਵ ਭਗਵਾਨ ਨੂੰ ਮੱਥਾ ਟੇਕਣ ਪਹੁੰਚਦੀ ਹੈ । ਉਨ੍ਹਾ ਕਿਹਾ ਕਿ ਇਸ ਸੜਕ ਨੂੰ ਚੌੜੀ ਕਰਨ ਦੀ ਮੰਗ ਲੰਮੇ ਸਮੇਂ ਤੋਂ ਹਿੰਦੂ ਭਾਈਚਾਰੇ ਵਲੋਂ ਕੀਤੀ ਜਾ ਰਹੀ ਸੀ । ਆਰ. ਕੇ. ਸਿੰਗਲਾ ਨੇ ਆਖਿਆ ਕਿ ਪਟਿਆਲਾ ਸ਼ਹਿਰ ਵਿਚ ਹਿੰਦੂਆਂ ਅਤੇ ਸਿੱਖਾਂ ਵਿਚਕਾਰ ਨਹੂੰ ਮਾਸ ਦਾ ਰਿਸ਼ਤਾ ਹੈ ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਮੇਅਰ ਕੁੰਦਨ ਗੋਗੀਆ ਦੀ ਜੋੜੀ ਨੂੰ ਇਹ ਸੜਕ ਪਾਸ ਕਰਕੇ ਇਹ ਸਿੱਧ ਕਰਕੇ ਵਿਖਾਇਆ ਹੈ ਕਿ ਪਟਿਆਲਾ ਵਿਚ ਸਮੁੱਚੇ ਭਾਈਚਾਰੇ ਇਕਜੁੱਟ ਹਨ ਤੇ ਇਕ ਦੂਸਰੇ ਦਾ ਸਤਿਕਾਰ ਕਰਦੇ ਹਨ । ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੀ ਵਧੀਆ ਕੰਮ ਕੀਤਾ ਜਾਵੇਗਾ ਤਾਂ ਜੋ ਸੰਗਤਾਂ ਨੂੰ ਕੋਈ ਵੀ ਸਮੱਸਿਆ ਨਾ ਆਵੇ ।

Related Post