

ਪਾਤੜਾਂ ਆਉਣੇ ਰਾਹੁਲ ਗਾਂਧੀ ਕਾਂਗਰਸ ਵਲੋਂ ਤਿਆਰੀਆਂ ਸ਼ੁਰੂ -ਜ਼ਿਲਾ ਪ੍ਰਧਾਨ ਖਨੌੜਾ ਅਤੇ ਕੋਆਰਡੀਨੇਟਰ ਜਾਹਲਾਂ ਨੇ ਕੀਤੀ ਮੀਟਿੰਗ ਪਾਤੜਾਂ, 30 ਜੂਨ : ਕਾਂਗਰਸ ਪਾਰਟੀ ਵਲੋਂ ਵਿੱਢੀਆ ਸਰਗਰਮੀਆਂ ਤਹਿਤ ਹਲਕਾ ਸ਼ੁਤਰਾਣਾ ਦੇ ਪਿੰਡ ਬਨਵਾਲਾ ਵਿਖੇ ਹਲਕਾ ਇੰਚਾਰਜ ਦਰਬਾਰਾ ਸਿੰਘ ਬਨਵਾਲਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ ਵਿਚ ਜ਼ਿਲਾ ਪਟਿਆਲਾ ਕਾਂਗਰਸ ਕਮੇਟੀ ਪ੍ਰਧਾਨ ਹਰਵਿੰਦਰ ਖਨੋੜਾਂ ਅਤੇ ਨਵ ਨਿਯੁਕਤ ਕੁਆਰਡੀਨੇਟਰ ਰਤਨਜੀਤ ਜ਼ਾਹਲਾਂ ਵਲੋਂ ਭਾਗ ਲਿਆ ਗਿਆ। ਮੀਟਿੰਗ ਜਰਨਲ ਸੈਕਟਰੀ ਕਾਂਗਰਸ ਕਮੇਟੀ ਦਲੇਰ ਸਿੰਘ ਹਰਿਆਊ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਬਲਾਕ,ਮੰਡਲ ਦੇ ਅਹੁਦੇਦਾਰਾਂ ਨਾਲ ਕੀਤੀ ਗਈ ਅਤੇ ਜੁਲਾਈ ਮਹੀਨੇ ਹੋਣ ਵਾਲੀ ਸੰਵਿਧਾਨ ਬਚਾਓ ਰੈਲੀ ਦੇ ਸੰਬੰਧ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ। ਹਲਕਾ ਇੰਚਾਰਜ਼ ਅਤੇ ਜਰਨਲ ਸੈਕਟਰੀ ਕਾਂਗਰਸ ਕਮੇਟੀ ਸਮੇਤ ਪੁੱਜੇ ਆਗੂਆਂ ਨੇ ਕਿਹਾ ਕਿ ਰੈਲੀ ਨੂੰ ਸਫ਼ਲ ਬਣਾਉਣ ਲਈ ਹਰ ਵਰਕਰ ਨੂੰ ਆਪਣੀ ਜਿੰਮੇਵਾਰੀ ਅਤੇ ਮਿਹਨਤ ਨਾਲ ਕੰਮ ਕਰਨ ਦੀ ਲੋੜ ਹੈ ਤਾਂ ਹੀ ਇਸ ਰੈਲੀ ਨੂੰ ਸਫ਼ਲ ਬਣਾਇਆਂ ਜਾਵੇਗਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਤੋਂ ਸੂਬੇ ਦੇ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ,ਅੱਜ ਹਰ ਵਰਗ ਸਰਕਾਰ ਤੋਂ ਦੁਖੀ ਹੈ ਕਿਉਕਿ ਬਦਲਾਅ ਦੇ ਨਾਮ ਤੇ ਬਣੀ ਇਸ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਅੱਖੋਂ ਪਰੋਖੇ ਕਰਕੇ ਭਾਵਨਾਵਾਂ ਨਾਲ ਖਿਲਵਾੜ ਕਰਦੇ ਹੋਏ ਸਿਰਫ਼ ਆਪੋ ਆਪਣੀਆਂ ਤਿਜੌਰੀਆਂ ਭਰਨ ਵਿਚ ਲੱਗੇ ਹੋਏ ਹਨ। ਬਨਵਾਲਾ ਨੇ ਕਿਹਾ ਕਿ ਅਗਲੀ ਸਰਕਾਰ ਸੂਬੇ ਅੰਦਰ ਕਾਂਗਰਸ ਦੀ ਅਗਵਾਈ ਹੇਠ ਬਣੇਗੀ,ਲੋਕ ਕਾਂਗਰਸ ਦੀਆਂ ਸਰਕਾਰਾਂ ਵੱਲੋਂ ਕੀਤੇ ਕੰਮਾਂ ਨੂੰ ਅੱਜ ਯਾਦ ਕਰ ਰਹੇ ਹਨ ਅਤੇ ਪਾਤੜਾਂ ਵਿਖੇ ਆਪਣੇ ਹਰਮਨ ਪਿਆਰੇ ਆਗੂ ਰਾਹੁਲ ਗਾਂਧੀ ਨੂੰ ਦੇਖਣ ਲਈ ਜੋਰ ਸੋਰ ਨਾਲ ਕਾਂਗਰਸ ਦੀਆਂ ਮੀਟਿੰਗਾਂ ਵਿਚ ਹਿੱਸਾ ਲੈ ਰਹੇ ਹਨ। ਮੀਟਿੰਗ ਵਿਚ ਪਵਨ ਕੁਮਾਰ ਪਟਵਾਰੀ, ਰਣਜੀਤ ਸਿੰਘ ਮਤੌਲੀ ਬਲਾਕ ਪ੍ਰਧਾਨ, ਧੰਨਾ ਸਿੰਘ ਕਲਵਾਨੂੰ, ਬਲਰਾਜ ਸਿੰਘ ਸਿਉਨਾ, ਗੁਰਦੀਪ ਸਿੰਘ ਧਨੇਠਾ, ਮੋਹਰ ਸਿੰਘ ਸਾਬਕਾ ਸਰਪੰਚ, ਸਿਕੰਦਰ ਸਿੰਘ ਦੁਤਾਲ, ਰਾਜ ਕੁਮਾਰ ਗਰਗ ਕਕਰਾਲਾ, ਰਾਜੂ ਖੱਟੜਾ, ਵਿਜੇ ਕੁਮਾਰ ਭੋਲਾ, ਆਸ਼ੂ ਪਟਵਾਰੀ, ਪਰਮਜੀਤ ਸਿੰਘ ਕਕਰਾਲਾ, ਜੀਵਨ ਗੋਇਲ, ਮੁਨੀਸ ਗੋਇਲ, ਦਰਸ਼ਨ ਨਾਗਰੇ ਵਾਲੇ, ਨਰੇਸ਼ ਸਿੰਗਲਾ, ਤਰਸੇਮ ਚੰਦ ਗਰਗ, ਅਮਿ੍ਰਤ ਅਨਮੋਲ, ਰੁਲਦੂ ਪੰਡਿਤ ਅਤੇ ਮਲਕੀਤ ਸਿੰਘ ਆਦਿ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.