post

Jasbeer Singh

(Chief Editor)

National

ਰਾਹੁਲ ਗਾਂਧੀ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਕਮਲਾ ਹੈਰਿਸ ਨੂੰ ਚਿੱਠੀ ਲਿਖ ਕਿਹਾ ਸਭ ਕੁੱਝ

post-img

ਰਾਹੁਲ ਗਾਂਧੀ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਕਮਲਾ ਹੈਰਿਸ ਨੂੰ ਚਿੱਠੀ ਲਿਖ ਕਿਹਾ ਸਭ ਕੁੱਝ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੁਨੀਆ ਭਰ ਦੇ ਨੇਤਾਵਾਂ ਨੇ ਉਨ੍ਹਾਂ ਦੀ ਜਿੱਤ `ਤੇ ਵਧਾਈ ਦਿੱਤੀ ਹੈ। ਹੁਣ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਜੇ. ਟਰੰਪ ਨੂੰ ਪੱਤਰ ਲਿਖ ਕੇ ਹਾਲੀਆ ਚੋਣਾਂ `ਚ ਉਨ੍ਹਾਂ ਦੀ ਜਿੱਤ `ਤੇ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ, "ਤੁਹਾਡੀ ਜਿੱਤ `ਤੇ ਵਧਾਈਆਂ, ਡੋਨਾਲਡ ਟਰੰਪ । ਮੈਂ ਤੁਹਾਨੂੰ ਅਮਰੀਕੀ ਰਾਸ਼ਟਰਪਤੀ ਦੇ ਰੂਪ ਵਿੱਚ ਤੁਹਾਡੇ ਦੂਜੇ ਕਾਰਜਕਾਲ ਵਿੱਚ ਸਫਲਤਾ ਦੀ ਕਾਮਨਾ ਕਰਦਾ ਹਾਂ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਰਾਸ਼ਟਰਪਤੀ ਚੋਣਾਂ `ਚ ਹਾਰ ਦਾ ਸਾਹਮਣਾ ਕਰਨ ਵਾਲੀ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਚਿੱਠੀ ਲਿਖੀ ਹੈ । ਉਨ੍ਹਾਂ ਦੇ ਪੱਤਰ ਵਿੱਚ ਲਿਖਿਆ ਕਿ ਉਹ ਕਮਲਾ ਹੈਰਿਸ ਨੂੰ ਉਨ੍ਹਾਂ ਦੀ ਰਾਸ਼ਟਰਪਤੀ ਚੋਣ ਮੁਹਿੰਮ ਲਈ ਵਧਾਈ ਦੇਣਾ ਚਾਹੁੰਦੇ ਹਨ । ਰਾਹੁਲ ਗਾਂਧੀ ਵੱਲੋਂ 7 ਨਵੰਬਰ ਨੂੰ ਲਿਖੇ ਇਸ ਪੱਤਰ ਵਿੱਚ ਕਮਲਾ ਹੈਰਿਸ ਨੂੰ ਉਪ ਪ੍ਰਧਾਨ ਵਜੋਂ ਸੰਬੋਧਨ ਕੀਤਾ ਗਿਆ ਹੈ। ਇਸ `ਚ ਕਾਂਗਰਸ ਨੇਤਾ ਨੇ ਕਿਹਾ ਕਿ ਮੈਂ ਤੁਹਾਡੇ ਸਾਹਸੀ ਰਾਸ਼ਟਰਪਤੀ ਚੋਣ ਮੁਹਿੰਮ ਲਈ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਹਾਂ। ਤੁਹਾਡਾ ਉਮੀਦ ਨਾਲ ਭਰਿਆ ਜੋੜਨ ਵਾਲਾ ਸੁਨੇਹਾ ਲੋਕਾਂ ਨੂੰ ਪ੍ਰੇਰਿਤ ਕਰਦਾ ਰਹੇਗਾ। ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਨੇ ਅੱਗੇ ਕਿਹਾ, "ਬਿਡੇਨ ਪ੍ਰਸ਼ਾਸਨ ਦੇ ਦੌਰਾਨ, ਭਾਰਤ ਅਤੇ ਅਮਰੀਕਾ ਨੇ ਗਲੋਬਲ ਮਹੱਤਵ ਦੇ ਕਈ ਮੁੱਦਿਆਂ `ਤੇ ਸਹਿਯੋਗ ਨੂੰ ਡੂੰਘਾ ਕੀਤਾ ਹੈ, ਲੋਕਤਾਂਤਰਿਕ ਮੁੱਲਾਂ ਪ੍ਰਤੀ ਸਾਡੀ ਸਾਂਝੀ ਵਚਨਬੱਧਤਾ ਸਾਡੀ ਦੋਸਤੀ ਦੀ ਦਿਸ਼ਾ ਨਿਰਧਾਰਤ ਕਰਦੀ ਰਹੇਗੀ । ਉਪ-ਰਾਸ਼ਟਰਪਤੀ ਦੇ ਤੌਰ `ਤੇ, ਲੋਕਾਂ ਨੂੰ ਇਕਜੁੱਟ ਕਰਨ ਦੇ ਤੁਹਾਡੇ ਯਤਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।`` ਚਿੱਠੀ ਦੇ ਅੰਤ `ਚ ਰਾਹੁਲ ਨੇ ਕਮਲਾ ਹੈਰਿਸ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ।

Related Post