ਰਾਜ ਕੁੰਦਰਾ ਨੂੰ ਮਿਲੀ ਧੋਖਾਧੜੀ ਮਾਮਲੇ `ਚ ਜ਼ਮਾਨਤ ਮੁੰਬਈ, 21 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ ਦੇ ਸ਼ਹਿਰ ਮੁੰਬਈ ਦੀ ਇਕ ਅਦਾਲਤ ਵਲੋਂ ਪ੍ਰਸਿੱਧ ਬਿਜ਼ਨੈਸਮੈਨ ਰਾਜ ਕੁੰਦਰਾ ਨੂੰ ਜਮਾਨਤ ਦਿੱਤੇ ਜਾਣ ਦਾ ਪਤਾ ਚੱਲਿਆ ਹੈ। ਕਿਸ ਮਾਮਲੇ ਵਿਚ ਮਿਲੀ ਹੈ ਜਮਾਨਤ ਮਿਲੀ ਜਾਣਕਾਰੀ ਅਨੁਸਾਰ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਜੋ ਕਾਰੋਬਾਰੀ ਰਾਜ ਕੁੰਦਰਾ ਨੂੰ ਜ਼ਮਾਨਤ ਦਿੱਤੀ ਹੈ ਉਹ ਜਮਾਨਤ ਬਿਟਕੁਆਇਨ ਘਪਲੇ ਨਾਲ ਜੁੜੇ ਧੋਖਾਧੜੀ ਮਾਮਲੇ ਵਿਚ ਦਿੱਤੀ ਗਈ ਹੈ। ਕੁੰਦਰਾ ਕਥਿਤ ਬਿਟਕੁਆਇਨ ਘਪਲੇ ਨਾਲ ਜੁੜੇ ਧੋਖਾਦੇਹੀ ਮਾਮਲੇ `ਚ ਅਦਾਲਤ `ਚ ਪੇਸ਼ ਹੋਏ ਸਨ। ਕੀ ਦੋਸ਼ ਲਗਾਇਆ ਗਿਆ ਸੀ ਕੇਂਦਰੀ ਜਾਂਚ ਏਜੰਸੀ ਵਲੋਂ ਭਾਰਤੀ ਕੇਂਦਰੀ ਜਾਂਚ ਏਜੰਸੀ ਨੇ ਦੋਸ਼ ਲਗਾਇਆ ਹੈ ਕਿ ਰਾਜ ਕੁੰਦਰਾ ਨੇ `ਗੇਨ ਬਿਟਕੁਆਇਨ ਪੋਂਜੀ` ਘਪਲੇ ਦੇ ਕਥਿਤ ਸਾਜਿ਼ਸ਼ਕਰਤਾ ਅਮਿਤ ਭਾਰਦਵਾਜ ਤੋਂ ਯੂਕ੍ਰੇਨ `ਚ `ਬਿਟਕੁਆਇਨ ਮਾਈਨਿੰਗ ਫਾਰਮ` ਸਥਾਪਤ ਕਰਨ ਲਈ 285 ਬਿਟਕੁਆਇਨ ਪ੍ਰਾਪਤ ਕੀਤੇ ਸਨ। ਈ. ਡੀ. ਦਾ ਦਾਅਵਾ ਹੈ ਕਿ ਕਿਉਂਕਿ ਇਹ ਸੌਦਾ ਪੂਰਾ ਨਹੀਂ ਹੋਇਆ, ਇਸ ਲਈ ਕੁੰਦਰਾ ਕੋਲ ਹੁਣ ਵੀ 285 ਬਿਟਕੁਆਇਨ ਹਨ, ਜਿਨ੍ਹਾਂ ਦੀ ਮੌਜੂਦਾ ਕੀਮਤ 150 ਕਰੋੜ ਰੁਪਏ ਤੋਂ ਵੱਧ ਹੈ। ਦੱਸਣਯੋਗ ਹੈ ਕਿ ਮਨੀ ਲਾਂਡਰਿੰਗ ਰੋਕੂ ਐਕਟ (ਪੀ. ਐੱਮ. ਐੱਲ. ਏ.) ਦੇ ਤਹਿਤ ਦਰਜ ਮਾਮਲਿਆਂ ਦੇ ਵਿਸ਼ੇਸ਼ ਜੱਜ ਆਰ. ਬੀ. ਰੋਟੇ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਾਇਰ ਚਾਰਜਸ਼ੀਟ ਦਾ ਨੋਟਿਸ ਲੈਂਦੇ ਹੋਏ ਕੁੰਦਰਾ ਨੂੰ ਜਨਵਰੀ `ਚ ਸੰਮਨ ਜਾਰੀ ਕੀਤਾ ਸੀ।
