ਰਾਜਾ ਵੜਿੰਗ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹੈ : ਕਰਮਜੀਤ ਲਚਕਾਣੀ
- by Jasbeer Singh
- November 5, 2025
ਰਾਜਾ ਵੜਿੰਗ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹੈ : ਕਰਮਜੀਤ ਲਚਕਾਣੀ ਨਾਭਾ, 5 ਨਵੰਬਰ 2025 : ਕਾਂਗਰਸ ਪਾਰਟੀ ਦੇ ਦਫ਼ਤਰ ਇੰਚਾਰਜ ਐਸ. ਸੀ. ਡਿਪਾਰਮੈਟ ਕਾਂਗਰਸ ਪਟਿਆਲਾ ਕਰਮਜੀਤ ਲਚਕਾਣੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕੀਤੀ ਗਈ ਮਹਰੂਮ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਟਿੱਪਣੀ ਤੇ ਅਕਾਲੀ ਅਤੇ ਆਮ ਆਦਮੀ ਪਾਰਟੀ ਵਾਲੇ ਬਿਨ੍ਹਾਂ ਵਜ੍ਹਾ ਤੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਬਿਆਨਬਾਜ਼ੀ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਦਾ ਕਿਸੇ ਵੀ ਜਾਤੀ ਨੂੰ ਟਾਰਗੇਟ ਕਰਨਾ ਨਹੀਂ ਸੀ, ਜਦੋਂ ਕਿ ਰਾਜਾ ਵੜਿੰਗ ਵੱਲੋਂ ਆਪਣੀ ਵੀਡਿਓ ਜਾਰੀ ਕਰਕੇ ਕਿਸੇ ਨਾਂਹ ਕੀਤੀ ਹੈ। ਉਥੇ ਹੀ ਆਪਣੇ ਬਿਆਨ ਨੂੰ ਅਧੂਰਾ ਪੇਸ਼ ਕਰਨ ਦੀ ਗੱਲ ਵੀ ਕਹੀ ਹੈ । ਰਾਜਾ ਵੜਿੰਗ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਪੱਗੜੀ ਵਾਲੇ ਆਗੂਆਂ ਦਾ ਸਨਮਾਨ ਕੀਤਾ ਹੈ ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਪੱਗੜੀ ਵਾਲੇ ਆਗੂਆਂ ਦਾ ਸਨਮਾਨ ਕੀਤਾ ਹੈ।ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਦਾ ਕਹਿਣਾ ਸੀ ਕਿ ਕਾਂਗਰਸ ਨੇ ਕਦੇ ਵੀ ਸਨਮਾਨ ਦੇਣ ਮੌਕੇ ਰੰਗ, ਜਾਤੀ ਜਾਂ ਸਮਾਜ ਨਹੀਂ ਵੇਖਿਆ। ਉਨ੍ਹਾਂ ਨੇ ਇਹ ਗੱਲ ਕਾਂਗਰਸ ਵੱਲੋਂ ਦਿੱਤੇ ਜਾਂਦੇ ਸਨਮਾਨ ਨੂੰ ਉਜਾਗਰ ਕਰਨ ਵਾਸਤੇ ਕਿਹਾ ਸੀ । ਮਜ੍ਹਬੀ ਸਿੱਖ ਮਾਰਸਲ ਕੌਮ ਹੈ, ਜਿਨ੍ਹਾਂ ਨੇ ਹਮੇਸ਼ਾਂ ਦੇਸ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ : ਲਚਕਾਣੀ ਲਚਕਾਣੀ ਨੇ ਕਿਹਾ ਕਿ ਮਜ੍ਹਬੀ ਸਿੱਖ ਮਾਰਸਲ ਕੌਮ ਹੈ, ਜਿਨ੍ਹਾਂ ਨੇ ਹਮੇਸ਼ਾਂ ਦੇਸ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਉਹ ਇਨ੍ਹਾਂ ਖਿਲਾਫ ਕਿਸ ਤਰ੍ਹਾਂ ਕੁਝ ਬੋਲ ਸਕਦੇ ਹਨ ਕਿ ਪੰਜਾਬ ਦੇ ਲੋਕ ਬਹੁਤ ਸੂਝਵਾਨ ਹਨ । ਉਹ ਇਨ੍ਹਾਂ ਦੀਆਂ ਗੱਲਾਂ `ਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਮਜ੍ਹਬੀ ਭਾਈਚਾਰਾ ਇੱਕ ਹੈ ।ਵਿਰੋਧੀ ਪਾਰਟੀ ਵਾਲਿਆਂ ਦੀਆਂ ਕੋਝੀਆਂ ਚਾਲਾਂ ਨੂੰ ਸਮਝਦੇ ਹਨ।ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋ ਰਾਜਾ ਵੜਿੰਗ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ।ਜੋ ਮਜ੍ਹਬੀ ਭਾਈਚਾਰਾ ਕਦੇ ਬਰਦਾਸਤ ਨਹੀਂ ਕਰੇਗਾ ।
