
ਰਜਤ ਸੈਣੀ ਬਣੇ ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਦੀ ਰਾਜਪੁਰਾ ਸ਼ਹਿਰੀ ਦੇ ਵਰਕਿੰਗ ਪ੍ਰਧਾਨ
- by Jasbeer Singh
- January 28, 2025

ਰਜਤ ਸੈਣੀ ਬਣੇ ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਦੀ ਰਾਜਪੁਰਾ ਸ਼ਹਿਰੀ ਦੇ ਵਰਕਿੰਗ ਪ੍ਰਧਾਨ ਰਾਜਪੁਰਾ ਵਿਚ ਜਲਦ ਹੀ ਸੈਣੀ ਸਮਾਜ ਪਰਿਵਾਰ ਮਿਲਣ ਸਮਰੋਹ ਹੋਵਗਾ : ਲਵਲੀਨ ਸੈਣੀ ਪਟਿਆਲਾ : ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਵੱਲੋ ਰਾਜਪੁਰਾ ਸਹਿਰ ਅੰਦਰ ਇਕਾਈ ਨੂੰ ਮਜਬੂਤ ਕਰਨ ਲਈ ਮੈਂਬਰਾਂ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪੰਜਾਬ ਪ੍ਰਧਾਨ ਲਵਲੀਨ ਸਿੰਘ ਸੈਣੀ ਵਿਸ਼ੇਸ਼ ਤੌਰ ’ਤੇ ਪਹੁੰਚੇ । ਇਸ ਮੌਕੇ ਰਾਜਪੁਰਾ ਸਿਟੀ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਲਵਲੀਨ ਸਿੰਘ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਜਪੁਰਾ ਦੀ ਸ਼ਹਿਰ ਦੀ ਆਲ ਇੰਡੀਆ ਸੈਣੀ ਸੇਵਾ ਸਮਾਜ ਦੀ ਟੀਮ ਦਾ ਗਠਨ ਕੀਤਾ ਗਿਆ ਹੈ ਤੇ ਜਲਦ ਹੀ ਸੈਣੀ ਸਮਾਜ ਦਾ ਇਕ ਪਰਿਵਾਰ ਮਿਲਣ ਸਮਰੋਹ ਦਾ ਆਯੋਜਨ ਕੀਤਾ ਜਾਵੇਗਾ ਅਤੇ ਸਮੇਂ ਸਮੇਂ ’ਤੇ ਲੋਕਾਂ ਦੀ ਭਲਾਈ ਵਾਸਤੇ ਕੰਮ ਕੀਤੇ ਜਾਣਗੇ । ਸੈਣੀ ਸਮਾਜ ਦੇ ਯੂਥ ਨੂੰ ਵੀ ਸਮਾਜਿਕ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਰਜਤ ਸੈਣੀ ਨੇ ਕਿਹਾ ਕਿ ਸੈਣੀ ਸਮਾਜ ਨੂੰ ਅਪਣੇ ਸਮਾਜ ਤੋ ਇਲਾਵਾ ਹਰ ਵਰਗ ਦੀ ਸਹਾਇਤਾ ਦਾ ਵੀ ਸੁਨੇਹਾ ਦਿੱਤਾ ਜਾਵੇਗ । ਇਸ ਮੌਕੇ ਉਨ੍ਹਾਂ ਨਾਲ ਆਏ ਪੰਜਾਬ ਟੀਮ ਦੇ ਹੋਰ ਅਹੁਦੇਦਾਰਾਂ ਨੇ ਵੀ ਆਪਣੇ ਵਿਚਾਰ ਰੱਖਦਿਆਂ ਸੈਣੀ ਸਮਾਜ ਦੇ ਭਾਰਤ ਅੰਦਰ ਚੱਲ ਰਹੇ ਕੰਮਾਂ ਬਾਰੇ ਸਮਾਜ ਨੂੰ ਜਾਣੂ ਕਰਵਾਇਆ ਗਿਆ ਅਤੇ ਲੋੜਵੰਦਾਂ ਦੀ ਕੀਤੀ ਜਾਣ ਵਾਲੀ ਮਦਦ ਸਬੰਧੀ ਅਤੇ ਸਮਾਜਿਕ ਕੰਮਾਂ ਦੀ ਰੂਪ ਰੇਖਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਦੱਸਿਆ ਕਿ ਸੈਣੀ ਸਮਾਜ ਨੂੰ ਆ ਰਹੀ ਸਮੱਸਿਆਵਾਂ ਦਾ ਹੱਲ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ । ਇਸ ਮੌਕੇ ਪੰਜਾਬ ਪ੍ਰਧਾਨ ਲਵਲੀਨ ਸਿੰਘ ਸੈਣੀ ਵਲੋ ਰਾਜਪੁਰਾ ਇਕਾਈ ਦਾ ਐਕਟਿਵ ਵਰਕਿੰਗ ਪ੍ਰਧਾਨ ਰਜਤ ਸੈਣੀ, ਪ੍ਰਧਾਨ ਸਿਮਰਨਜੀਤ ਸਿੰਘ ਸੈਣੀ ਐਸ. ਡੀ. ਓ., ਵਾਈਸ ਪ੍ਰਧਾਨ ਰਾਜਵੀਰ ਸੈਣੀ ਅਤੇ ਹੋਰ ਆਏ ਅਹੁਦੇਦਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪੰਜਾਬ ਦੇ ਮੀਤ ਪ੍ਰਧਾਨ ਹਰਬੰਸ ਸਿੰਘ ਸੈਣੀ ਨੇ ਉਮੀਦ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਆਲ ਇੰਡੀਆ ਸੈਣੀ ਸੇਵਾ ਸਮਾਜ ਦੀ ਰਾਜਪੁਰ ਸਾਖਾ ਸਮਾਜ ਸੇਵਾ ਵਿਚ ਇਕ ਨਵਾਂ ਮੁਕਾਮ ਹਾਸਲ ਕਰੇਗੀ। ਸੈਣੀ ਸਮਾਜ ਦੀ ਟੀਮ ਦਾ ਵਿਸਤਾਰ ਕਰਨ ਦੀ ਜਿੰਮੇਦਾਰੀ ਭੀ ਰਜਤ ਸੈਣੀ ਜੀ ਨੂੰ ਦਿੱਤੀ ਗਈ । ਇਸ ਮੌਕੇ ਸੀਨੀਅਰ ਮੀਤ ਪ੍ਰਧਾਨ, ਪਟਿਆਲਾ ਗਿਆਨ ਸਿੰਘ ਸੈਣੀ ਤੇ ਆਫਿਸ ਬਲਵਿੰਦਰ ਸੈਣੀ ਨੇ ਸੰਬੋਧਨ ਕੀਤਾ ।