ਰਾਜੀਵ ਗਾਂਧੀ ਨੇਸ਼ਨਲ ਯੂਨੀਵਰਸਿਟੀ ਆਫ ਲਾਅ ਦੇ ਵਾਈਸ ਚਾਂਸਲਰ ਪ੍ਰੋ. ਜੈਸ਼ੰਕਰ ਸਿੰਘ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਮ
- by Jasbeer Singh
- December 3, 2025
ਰਾਜੀਵ ਗਾਂਧੀ ਨੇਸ਼ਨਲ ਯੂਨੀਵਰਸਿਟੀ ਆਫ ਲਾਅ ਦੇ ਵਾਈਸ ਚਾਂਸਲਰ ਪ੍ਰੋ. ਜੈਸ਼ੰਕਰ ਸਿੰਘ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਮੈਂਬਰ ਨਿਯੁਕਤ ਪਟਿਆਲਾ, 3 ਦਸੰਬਰ 2025 : ਭਾਰਤ ਸਰਕਾਰ ਦੇ ਕਾਨੂੰਨ ਅਤੇ ਨਿਆਂ ਮੰਤਰਾਲੇ ਨੇ ਲੀਗਲ ਸਰਵਿਸ ਅਥਾਰਟੀ ਐਕਟ, 1987 (39 ਆਫ 1987) ਦੇ ਤਹਿਤ, ਭਾਰਤ ਦੇ ਮਾਨਯੋਗ ਚੀਫ ਜਸਟਿਸ ਸ਼੍ਰੀ ਸੂਰਿਆ ਕਾਂਤ ਦੀ ਸਲਾਹ ਨਾਲ, ਰਾਜੀਵ ਗਾਂਧੀ ਨੇਸ਼ਨਲ ਯੂਨੀਵਰਸਿਟੀ ਆਫ ਲਾਅ, ਪੰਜਾਬ ਦੇ ਦੇ ਵਾਇਸ-ਚਾਂਸਲਰ ਪ੍ਰੋ. (ਡਾ.) ਜੈਸ਼ੰਕਰ ਸਿੰਘ ਨੂੰ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦਾ ਮੈਂਬਰ ਨਿਯੁਕਤ ਕੀਤਾ ਹੈ । ਪ੍ਰੋ. ਜੈਸ਼ੰਕਰ ਸਿੰਘ ਨੇ ਕਿਹਾ ਕਿ ਉਹ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਮੈਂਬਰ ਵਜੋਂ ਸਭ ਲੋਕਾਂ, ਖਾਸ ਕਰਕੇ ਗਰੀਬ ਅਤੇ ਪੱਛੜੇ ਲੋਕਾਂ ਲਈ ਇਨਸਾਫ਼ ਦੀ ਯਕੀਨੀ ਪਹੁੰਚ ਬਣਾਉਣ ਸਮੇਤ ਮੁਫ਼ਤ ਕਾਨੂੰਨੀ ਸਹਾਇਤਾ, ਕਾਨੂੰਨੀ ਜਾਗਰੂਕਤਾ, ਲੋਕ ਅਦਾਲਤਾਂ ਆਯੋਜਿਤ ਕਰਕੇ ਅਤੇ ਸੂਬਾ ਅਤੇ ਜ਼ਿਲ੍ਹਾ ਅਥਾਰਟੀਆਂ ਨਾਲ ਸਹਿਯੋਗ ਕਰਕੇ ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਯੋਗਦਾਨ ਪਾਉਣਾ ਯਕੀਨੀ ਬਣਾਉਣਗੇ।ਉਨ੍ਹਾਂ ਦੱਸਿਆ ਕਿ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਪਹਿਲਾਂ ਹੀ ਕਾਨੂੰਨੀ ਸਹਾਇਤਾ ਅਤੇ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨ ਲਈ ਪਿੰਡ ਅਪਣਾ ਕੇ ਆਉਟਰੀਚ ਪ੍ਰੋਗਰਾਮ ਉਚੇਚੇ ਤੌਰ 'ਤੇ ਆਯੋਜਿਤ ਕਰ ਰਹੀ ਹੈ।
