ਰਾਸ਼ਟਰੀ ਜੋਤੀ ਕਲਾ ਮੰਚ ਨੇ ਆਲ ਇੰਡੀਆ ਪਿੰਗਲਾ ਆਸ਼ਰਮ ਵਿਖੇ ਸਵਤੰਤਰਤਾ ਦਿਵਸ ਮਨਾਇਆ
- by Jasbeer Singh
- August 16, 2024
ਰਾਸ਼ਟਰੀ ਜੋਤੀ ਕਲਾ ਮੰਚ ਨੇ ਆਲ ਇੰਡੀਆ ਪਿੰਗਲਾ ਆਸ਼ਰਮ ਵਿਖੇ ਸਵਤੰਤਰਤਾ ਦਿਵਸ ਮਨਾਇਆ ਪਟਿਆਲਾ : ਅੱਜ ਰਾਸ਼ਟਰੀ ਜਯੋਤੀ ਕਲਾ ਮੰਚ ਵੱਲੋਂ ਆਲ ਇੰਡੀਆ ਪਿੰਗਲਾ ਆਸ਼ਰਮ ਸਨੌਰ ਵਿਖੇ 78ਵਾਂ ਸਵਤੰਤਰ ਦਿਵਸ ਬਾਬਾ ਬਲਵੀਰ ਸਿੰਘ ਮੁੱਖ ਸੰਚਾਲਕ ਆਲ ਇੰਡੀਆ ਪਿੰਗਲਾ ਆਸ਼ਰਮ ਅਤੇ ਡਾਇਰੈਕਟਰ ਰਾਕੇਸ਼ ਠਾਕੁਰ ਦੀ ਸਰਪਰਸਤੀ ਹੇਠ ਮਿਲਿਆ ਬੜੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਬਲਵਿੰਦਰ ਸਿੰਘ ਭਾਨਰਾ ਉੱਘੇ ਸਮਾਜ ਸੇਵਕ ਪਹੁੰਚੇ ਜਿਨਾਂ ਨੇ ਝੰਡਾ ਲਹਿਰਾ ਦੀ ਰਸਮ ਅਦਾ ਕੀਤੀ ਇਸ ਮੌਕੇ ਤੇ ਮੰਚ ਦੇ ਚੇਅਰਮੈਨ ਸੰਜੇ ਗੋਇਲ, ਬੀਰਚੰਦ ਖੁਰਮੀ, ਸੁਰਿੰਦਰ ਮੋਹਨ ਸਿੰਗਲਾ, ਇਜ. ਨਰਿੰਦਰ ਸਿੰਘ, ਹਰਕੇਸ਼ ਮਿੱਤਲ, ਹਰਮੇਸ਼ ਸਿੰਗਲਾ, ਡਾਕਟਰ ਸੱਤਿਆਪਾਲ ਸਲੂਜਾ, ਗਗਨ ਗੋਇਲ, ਦਰਸ਼ਨ ਜਿੰਦਲ, ਸਰੀਤਾ ਨੀਯੋਰੀਆ ਲਲੀਤਾ ਰਾਓ, ਸੁਸ਼ਮਾ, ਸ਼੍ਰੀਮਤੀ ਮੰਜਲਾ, ਵਰਿੰਦਰ ਕੌਰ, ਸੁਨੀਤਾ, ਪਿੰਕੀ, ਮਮਤਾ ਠਾਕੁਰ ਅਮਨ ਅਤੇ ਮਾਨਕ ਠਾਕੁਰ ਨੇ ਸ਼ਿਰਕਤ ਕੀਤੀ ਜਿਸ ਵਿੱਚ ਝੰਡਾ ਲਹਿਰਾਇਆ ਗਿਆ ਅਤੇ ਆਸ਼ਰਮ ਦੇ ਸਾਰੇ ਮਰੀਜ਼ਾਂ ਲਈ ਸਮੋਸੇ, ਫਲ ਅਤੇ ਬਿਸਕੁਟ ਤਕਸੀਮ ਕੀਤੇ ਗਏ ਅੰਤ ਵਿੱਚ ਬਾਬਾ ਜੀ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਸਰੋਪਾ ਪਾ ਕੇ ਧੰਨਵਾਦ ਕੀਤਾ ।
