ਰਤਨਦੀਪ ਗੜੰਗ ਚਾਰ ਦਿਨਾਂ ਤੋਂ ਲਾਪਤਾ ਪਟਿਆਲਾ, 16 ਜੂਨ : ਸ਼ਹਿਰ ਦੇ ਭਾਦਸੋਂ ਰੋਡ ’ਤੇ ਸਥਿਤ ਆਦਰਸ਼ ਕਾਲੋਨੀ ਵਿਚਲੀ ਸ਼ਹੀਦ ਭਗਤ ਸਿੰਘ ਸਟਰੀਟ ਦੇ ਵਸਨੀਕ ਰਤਨਦੀਪ ਗੜੰਗ (45) ਪੁੱਤਰ ਕੇਵਲ ਕ੍ਰਿਸ਼ਨ ਪਿਛਲੇ ਚਾਰ ਦਿਨਾਂ ਤੋਂ ਲਾਪਤਾ ਹਨ। ਜਿਨਾਂ ਦੀ ਗੁੰਮਸ਼ੁਦਗੀ ਸਬੰਧੀ ਰਿਪੋਰਟ ਥਾਣਾ ਕੋਤਵਾਲੀ ਵਿਖੇ ਦਰਜ ਕਰਵਾਈ ਗਈ ਹੈ। ਲਾਪਤਾ ਵਿਅਕਤੀ ਦੀ ਪਤਨੀ ਨੇ ਦੱਸਿਆ ਕਿ ਰਤਨਦੀਪ ਗੜੰਗ 12 ਜੂਨ ਨੂੰ ਸਵੇਰੇ 11 ਵਜੇ ਘਰ ਤੋਂ ਕਿਸੇ ਕੰਮ ਲਈ ਗਏ ਸਨ ਪਰ ਅੱਜ ਤੱਕ ਵਾਪਸ ਨਹੀ ਪਰਤੇ। ਜਿਸ ਕਾਰਨ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਦੱਸਿਆ ਕਿ ਰਤਨਦੀਪ ਨੇ ਨੀਲੇ ਰੰਗ ਦੀ ਟੀ-ਸ਼ਰਟ ਅਤੇ ਜੀਨਸ ਦੀ ਪੈਂਟ ਪਾਈ ਹੋਈ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰਤਨਦੀਪ ਬਾਰੇ ਜਾਣਕਾਰੀ ਹੋਵੇ ਤਾਂ 9876094033 ਨੰਬਰ ’ਤੇ ਸੰਪਰਕ ਕੀਤਾ ਜਾਵੇ ।
