post

Jasbeer Singh

(Chief Editor)

National

ਗਲੋਬਲ ਬਾਜ਼ਾਰ 'ਚ ਕਮਜ਼ੋਰ ਰੁਖ ਕਾਰਨ ਗਿਰਾਵਟ ਦਾ ਰਿਕਾਰਡ

post-img

ਗਲੋਬਲ ਬਾਜ਼ਾਰ 'ਚ ਕਮਜ਼ੋਰ ਰੁਖ ਕਾਰਨ ਗਿਰਾਵਟ ਦਾ ਰਿਕਾਰਡ ਨਵੀਂ ਦਿੱਲੀ, 6 ਸਤੰਬਰ : ਗਲੋਬਲ ਬਾਜ਼ਾਰਾਂ ਵਿਚ ਕਮਜ਼ੋਰ ਰੁਖ ਅਤੇ ਤਾਜ਼ਾ ਵਿਦੇਸ਼ੀ ਪੂੰਜੀ ਦੀ ਨਿਕਾਸੀ ਦੇ ਵਿਚਕਾਰ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਘਰੇਲੂ ਬਾਜ਼ਾਰਾਂ ਵਿਚ ਗਿਰਾਵਟ ਦਰਜ ਕੀਤੀ ਗਈ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 233.98 ਅੰਕ ਡਿੱਗ ਕੇ 81,967.18 'ਤੇ ਆ ਗਿਆ। NSE ਨਿਫਟੀ 60 ਅੰਕ ਡਿੱਗ ਕੇ 25,085.10 'ਤੇ ਆ ਗਿਆ। ਸੈਂਸੈਕਸ 'ਚ ਸੂਚੀਬੱਧ 30 ਕੰਪਨੀਆਂ 'ਚੋਂ ਸਟੇਟ ਬੈਂਕ ਆਫ ਇੰਡੀਆ, ਅਲਟਰਾਟੈੱਕ ਸੀਮੈਂਟ, ਰਿਲਾਇੰਸ ਇੰਡਸਟਰੀਜ਼, ਐੱਨ.ਟੀ.ਪੀ.ਸੀ., ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਟਾਈਟਨ ਦੇ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ।

Related Post