
Patiala News
0
ਸਿਹਤ ਵਿਭਾਗ `ਚ ਜਲਦ ਕੀਤੀ ਜਾਵੇਗੀ 500 ਡਾਕਟਰਾਂ ਦੀ ਭਰਤੀ ਤੇ 950 ਨਰਸਾਂ ਨੂੰ ਨਿਯੁਕਤੀ ਪੱਤਰ : ਕੈਬਨਿਟ ਮੰਤਰੀ
- by Jasbeer Singh
- July 12, 2024

ਸਿਹਤ ਵਿਭਾਗ `ਚ ਜਲਦ ਕੀਤੀ ਜਾਵੇਗੀ 500 ਡਾਕਟਰਾਂ ਦੀ ਭਰਤੀ ਤੇ 950 ਨਰਸਾਂ ਨੂੰ ਨਿਯੁਕਤੀ ਪੱਤਰ : ਕੈਬਨਿਟ ਮੰਤਰੀ ਫ਼ਤਹਿਗੜ੍ਹ ਸਾਹਿਬ : ਸਿਹਤ ਵਿਭਾਗ `ਚ ਜਲਦ 500 ਡਾਕਟਰਾਂ ਦੀ ਭਰਤੀ ਤੇ 950 ਨਰਸਾਂ ਨੂੰ ਨਿਯੁਕਤੀ ਪੱਤਰ ਦੇਣ ਸਬੰਧੀ ਬਿਆਨ ਦਾਗਦਿਆਂ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਚਲਾਏ ਜਾ ਰਹੇ 829 ਆਮ ਆਦਮੀ ਕਲੀਨਿਕਾਂ ਵਿੱਚ ਹੁਣ ਤਕ ਕਰੀਬ 1.5 ਕਰੋੜ ਲੋਕ ਆਪਣਾ ਇਲਾਜ ਮੁਫ਼ਤ ਕਰਵਾ ਚੁੱਕੇ ਹਨ। ਇਹ ਕਲੀਨਿਕ ਸਿਹਤ ਖੇਤਰ ਵਿਚਲੀ ਕ੍ਰਾਂਤੀ ਸਾਬਤ ਹੋ ਰਹੇ ਹਨ।