
ਸੀ ਪਾਈਟ ਵਿਖੇ ਨੌਜਵਾਨਾਂ ਲਈ ਅਰਧ ਸੈਨਿਕ ਬਲਾਂ ਵਿੱਚ ਭਰਤੀ ਸਿਖਲਾਈ ਕੈਂਪ ਸ਼ੁਰੂ
- by Jasbeer Singh
- September 15, 2024

ਸੀ ਪਾਈਟ ਵਿਖੇ ਨੌਜਵਾਨਾਂ ਲਈ ਅਰਧ ਸੈਨਿਕ ਬਲਾਂ ਵਿੱਚ ਭਰਤੀ ਸਿਖਲਾਈ ਕੈਂਪ ਸ਼ੁਰੂ ਪਟਿਆਲਾ, ਸੰਗਰੂਰ, ਮਲੇਰਕੋਟਲਾ ਅਤੇ ਬਰਨਾਲਾ ਜ਼ਿਲ੍ਹੇ ਦੇ ਨੌਜਵਾਨ ਲੈ ਸਕਦੇ ਨੇ ਟਰੇਨਿੰਗ ਪਟਿਆਲਾ, 15 ਸਤੰਬਰ : ਸੀ ਪਾਈਟ ਕੈਂਪ, ਨਾਭਾ ਦੇ ਟਰੇਨਿੰਗ ਅਫ਼ਸਰ ਸੂਬੇਦਾਰ ਮੇਜਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਅਰਧ ਸੈਨਿਕ ਬਲਾਂ ਵਿੱਚ ਨੌਜਵਾਨਾਂ ਦੀ ਭਰਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ। ਚਾਹਵਾਨ ਨੌਜਵਾਨ 5 ਸਤੰਬਰ 2024 ਤੋਂ 14 ਅਕਤੂਬਰ 2024 ਤੱਕ ਆਨ ਲਾਈਨ ਅਪਲਾਈ ਕਰ ਸਕਦੇ ਹਨ। ਸੀ.ਪਾਈਟ ਕੈਂਪ ਨਾਭਾ ਜੋ ਕਿ ਪੰਜਾਬ ਸਰਕਾਰ ਦਾ ਅਦਾਰਾ ਹੈ ਜਿਸ ਵਿੱਚ ਪਟਿਆਲਾ, ਸੰਗਰੂਰ, ਮਲੇਰਕੋਟਲਾ ਅਤੇ ਬਰਨਾਲਾ ਜ਼ਿਲ੍ਹੇ ਦੇ ਨੌਜਵਾਨਾਂ ਲਈ ਪੰਜਾਬ ਸਰਕਾਰ ਦੁਆਰਾ ਅਰਧ ਸੈਨਿਕ ਬਲਾਂ ਵਿੱਚ ਭਰਤੀ ਹੋਣ ਲਈ ਲਿਖਤੀ ਪੇਪਰ ਅਤੇ ਫਿਜ਼ੀਕਲ ਟਰੇਨਿੰਗ ਦੀ ਮੁਫ਼ਤ ਤਿਆਰੀ ਕਰਵਾਈ ਜਾਂਦੀ ਹੈ । ਟਰੇਨਿੰਗ ਅਫ਼ਸਰ ਨੇ ਦੱਸਿਆ ਕਿ ਨਾਭਾ ਕੈਂਪ ਵਿਖੇ ਇਸ ਭਰਤੀ ਸਬੰਧੀ ਲਿਖਤੀ ਅਤੇ ਫਿਜ਼ੀਕਲ ਟਰੇਨਿੰਗ ਸ਼ੁਰੂ ਹੋ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਰਹਿਣ, ਖਾਣਾ, ਪੜਾਈ ਅਤੇ ਫਿਜ਼ੀਕਲ ਟੈਸਟ ਦੀ ਤਿਆਰੀ ਬਿਲਕੁਲ ਮੁਫ਼ਤ ਹੈ । ਇਸ ਸਬੰਧੀ ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ 93575-19738, 81988-00853, 98725-51547 ਅਤੇ 82838-80131 'ਤੇ ਰਾਬਤਾ ਕੀਤਾ ਜਾ ਸਕਦਾ ਹੈ ।