post

Jasbeer Singh

(Chief Editor)

National

ਕੌਮੀ ਰਾਜਧਾਨੀ ਵਿੱਚ ਅਤਿ ਦੀ ਗਰਮੀ ਕਾਰਨ ਰੈੱਡ ਅਲਰਟ ਜਾਰੀ

post-img

ਦਿੱਲੀ ਸਣੇ ਪੂਰੇ ਦੇਸ਼ ਵਿੱਚ ਲੋਕ ਇਸ ਸਮੇਂ ਅਤਿ ਦੀ ਗਰਮੀ ਨਾਲ ਜੂਝ ਰਹੇ ਹਨ। ਖਾਸ ਕਰਕੇ ਉੱਤਰੀ ਭਾਰਤ ਦੇ ਰਾਜਾਂ ਦੀ ਹਾਲਤ ਵਾਲੀ ਮਾੜੀ ਹੈ। ਦਿੱਲੀ, ਉਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਰਗੇ ਸੂਬੇ ਗਰਮੀ ਵਿੱਚ ਝੁਲਸ ਰਹੇ ਹਨ। ਹਾਲਾਂਕਿ ਮੌਸਮ ਵਿਭਾਗ ਵੱਲੋਂ ਅਜੇ ਤੱਕ ਮੀਂਹ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਸਗੋਂ ਇਹ ਕਿਹਾ ਗਿਆ ਹੈ ਕਿ ਦਿੱਲੀ-ਐੱਨਸੀਆਰ ਵਿੱਚ ਗਰਮੀ ਦੀ ਲਹਿਰ ਜਾਰੀ ਰਹੇਗੀ। ਭਾਰਤੀ ਮੌਸਮ ਵਿਭਾਗ ਮੁਤਾਬਕ ਦਿੱਲੀ ਵਿੱਚ ਗਰਮੀ ਤੋਂ ਰਾਹਤ ਦੀ ਕੋਈ ਖਬਰ ਨਹੀਂ ਹੈ। ਸਗੋਂ ਅੱਜ ਐਤਵਾਰ ਨੂੰ ਸੂਰਜ ਦੀ ਤਪਸ਼ ਹੋਰ ਵੀ ਵਧੀ, ਜਿਸ ਕਾਰਨ ਵੱਧ ਤੋਂ ਵੱਧ ਔਸਤਨ ਤਾਪਮਾਨ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਈ ਇਲਾਕਿਆਂ ਵਿੱਚ ਤਾਪਮਾਨ 46 ਡਿਗਰੀ ਤੱਕ ਪਹੁੰਚ ਗਿਆ। ਘੱਟੋ ਘੱਟ ਤਾਪਮਾਨ 35 ਡਿਗਰੀ ਰਿਹਾ। ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕੀਤਾ ਹੈ। ਲੋਕਾਂ ਨੂੰ ਕਿਤੇ ਵੀ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ। ਸੜਕਾਂ ’ਤੇ ਜਾਂਦੇ ਰਾਹਗੀਰਾਂ ਗਰਮ ਹਵਾਵਾਂ ਨੇ ਝੁਲਸ ਰੱਖਿਆ ਹੈ ਅਤੇ ਆਮ ਲੋਕਾਂ ਦੇ ਘਰਾਂ ’ਚ ਲੱਗੇ ਕੂਲਰ-ਪੱਖੇ ਨਾਕਾਫ਼ੀ ਸਾਬਤ ਹੋ ਰਹੇ ਹਨ| ਅਜਿਹੇ ਵਿੱਚ ਲੋਕ ਮੀਂਹ ਦੀ ਉਡੀਕ ’ਚ ਅਸਮਾਨ ਵੱਲ ਟੇਕ ਲਾਈ ਬੈਠੇ ਹਨ। ਮੌਸਮ ਵਿਭਾਗ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਕਈ ਇਲਾਕਿਆਂ ਵਿੱਚ ਗਰਮੀ ਦਾ ਜ਼ੋਰ ਸੀ। ਗਰਮ ਹਵਾਵਾਂ ਦੀ ਰਫ਼ਤਾਰ 20 ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਰਹੀ। ਹੁੰਮਸ 8 ਡਿਗਰੀ ਰਹੀ।

Related Post