post

Admin

(Chief Editor)

National

ਕਾਸਗੰਜ `ਚ ਔਰਤ ਦਾ ਕੁੱਟ-ਕੁੱਟ ਕਰ ਦਿੱਤਾ ਗਿਆ ਕਤਲ

post-img

ਕਾਸਗੰਜ `ਚ ਔਰਤ ਦਾ ਕੁੱਟ-ਕੁੱਟ ਕਰ ਦਿੱਤਾ ਗਿਆ ਕਤਲ ਕਾਸਗੰਜ, 7 ਮਾਰਚ 2026 : ਭਾਰਤ ਦੇਸ ਦੇ ਸੂਬੇ ਲਖਨਊ ਦੇ ਜਿ਼ਲਾ ਕਾਸਗੰਜ ਅਧੀਨ ਆਉਂਦੇ ਪਿੰਡ ਭਬੂਪੁਰਾ ਵਿਖੇ ਇਕ ਮਹਿਲਾ ਦੀ ਕੁੱਟ-ਕੁਟ ਕੇ ਹੱਤਿਆ ਕੀਤੇ ਜਾਣ ਦਾ ਪਤਾ ਚੱਲਿਆ ਹੈ । ਕੌਣ ਹੈ ਉਹ ਔਰਤ ਜਿਸਦੀ ਕੁੱਟ-ਕੁੱਟ ਕੇ ਕਰ ਦਿੱਤੀ ਗਈ ਹੱਤਿਆ ਕਾਸਗੰਜ ਜਿ਼ਲੇ ਦੇ ਅਮਾਪੁਰ ਥਾਣਾ ਖੇਤਰ `ਚ ਇਕ ਔਰਤ ਦਾ ਕਥਿਤ ਤੌਰ `ਤੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ । ਪੁਲਸ ਅਨੁਸਾਰ ਭਬੂਪੁਰਾ ਪਿੰਡ ਨਿਵਾਸੀ ਰੁਚੀ (35) ਆਪਣੇ ਪਤੀ ਪਵਨ ਕੁਮਾਰ ਅਤੇ 8 ਸਾਲਾ ਬੇਟੇ ਹਾਰਦਿਕ ਨਾਲ ਰਹਿੰਦੀ ਸੀ । ਦੱਸਿਆ ਗਿਆ ਹੈ ਕਿ ਉਸ ਦਾ ਪਤੀ ਲਖਨਊ `ਚ ਇਕ ਨਿੱਜੀ ਕੰਪਨੀ `ਚ ਕੰਮ ਕਰਦਾ ਹੈ ਅਤੇ ਘਟਨਾ ਦੇ ਸਮੇਂ ਉਹ ਘਰ ਨਹੀਂ ਸੀ । ਔਰਤ ਦੇ ਪੁੱਤ ਨੇ ਦੱਸਿਆ ਫੋਨ ਕਰਕੇ ਮਾਂ ਦੀ ਕੁਟਮਾਰ ਕੀਤੇ ਜਾਣ ਬਾਰੇ ਇਸੇ ਦੌਰਾਨ ਬੇਟੇ ਹਾਰਦਿਕ ਨੇ ਫ਼ੋਨ ਕਰ ਕੇ ਦੱਸਿਆ ਕਿ ਉਸ ਦੇ ਤਾਏ ਨੀਰਜ ਅਤੇ ਪਰਿਵਾਰ ਦੇ ਹੋਰ ਮੈਂਬਰ ਉਸ ਦੀ ਮਾਂ ਨੂੰ ਕੁੱਟ ਰਹੇ ਹਨ। ਸੂਚਨਾ ਮਿਲਣ `ਤੇ ਪੁਲਸ ਮੌਕੇ `ਤੇ ਪਹੁੰਚੀ ਅਤੇ ਜ਼ਖਮੀ ਔਰਤ ਨੂੰ ਜਿ਼ਲਾ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮੁਲਜ਼ਮ ਦੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਹਿਰਾਸਤ `ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

Related Post

Instagram