
ਖੇਤੀਬਾੜੀ ਮਸ਼ੀਨਰੀ ਲਈ ਕਿਸਾਨ ਪੋਰਟਲ ‘ ਤੇ ਰਜਿਸਟ੍ਰੇਸ਼ਨ ਕਰਨ-ਮੁੱਖ ਖੇਤੀਬਾੜੀ ਅਫਸਰ
- by Jasbeer Singh
- April 29, 2025

ਖੇਤੀਬਾੜੀ ਮਸ਼ੀਨਰੀ ਲਈ ਕਿਸਾਨ ਪੋਰਟਲ ‘ ਤੇ ਰਜਿਸਟ੍ਰੇਸ਼ਨ ਕਰਨ-ਮੁੱਖ ਖੇਤੀਬਾੜੀ ਅਫਸਰ ਪਟਿਆਲਾ 29 ਅਪ੍ਰੈਲ : ਮੁੱਖ ਖੇਤੀਬਾੜੀ ਅਫਸਰ, ਪਟਿਆਲਾ ਡਾ ਜਸਵਿੰਦਰ ਸਿੰਘ ਨੇ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਕਿਸਾਨਾਂ ਨੂੰ ਖੇਤੀਬਾੜੀ ਮਸ਼ੀਨਰੀ ਲਈ www.agrimachinerypb.com ਤੇ ਰਜਿਸਟਰ ਕਰਨ ਲਈ ਅਪੀਲ ਕੀਤੀ । ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਹਿੱਤ ਸੀ.ਆਰ.ਐਮ. ਅਤੇ ਸਮੈਸ ਸਕੀਮ ਤਹਿਤ ਮਸ਼ੀਨਾਂ ਤੇ ਸਬਸਿਡੀ ਲਈ ਆਨਲਾਈਨ ਪੋਰਟਲ ਰਾਹੀ www.agrimachinerypb.com ਅਰਜੀਆਂ ਦੀ ਮੰਗ ਕੀਤੀ ਗਈ ਹੈ ਜਿਸ ਵਿੱਚ ਸੁਪਰ ਐਸ.ਐਮ.ਐਸ., ਹੈਪੀ ਸੀਡਰ, ਪੈਡੀ ਸਟਰਾਅ ਚੌਪਰ, ਸ਼ਰੈਡਰ, ਮਲਚਰ, ਸਮਾਰਟ ਸੀਡਰ, ਜੀਰੋ ਟਿੱਲ ਡਰਿੱਲ, ਸੁਪਰ ਸੀਡਰ, ਸਰਫੇਸ ਸੀਫਰ, ਬੇਲਰ, ਰੇਕ, ਸਰਬ ਮਾਸਟਰ, ਰੋਟਰੀ ਸਲੈਸ਼ਰ, ਕਰਾਪ ਰੀਪਰ, ਉਲਟਾਵੇਂ ਪਲਾਓ ਸਬਸਿਡੀ ਲੈਣ ਦੇ ਚਾਹਵਾਨ ਕਿਸਾਨ 12 ਅਪ੍ਰੈਲ ਸ਼ਾਮ 5 ਵਜੇ ਤੱਕ ਅਤੇ ਸਮੈਸ ਸਕੀਮ ਅਧੀਨ ਨੂਮੈਟਿਕ ਪਲਾਂਟਰ, ਰੇਜਡ ਬੈਂਡ ਡਰਿੱਲ , ਪੈਡੀ ਟਰਾਂਸਪਲਾਂਟਰਜ਼, ਟਰੈਕਟਰ ਆਪੇਟਿਡ ਬੂਮ ਸਪਰੇਅਰ, ਲੱਕੀ ਸੀਡ ਡਰਿੱਲ,ਅਤੇ ਮੈਨੂਅਲ/ਪਾਵਰ ਸਪ੍ਰੇਅਰ ਸਬਸਿਡੀ ਲੈਣ ਦੇ ਚਾਹਵਾਨ ਕਿਸਾਨ 28 ਅਪ੍ਰੈਲ 2025 ਤੋਂ 12 ਮਈ 2025 ਸ਼ਾਮ 5 ਵਜੇ ਤੱਕ ਲਈ ਆਪਣੀਆਂ ਅਰਜੀਆਂ ਆਨ ਲਾਈਨ ਪੋਰਟਲ ਰਾਂਹੀਂ ਦੇ ਸਕਦੇ ਹਨ । ਉਹਨਾਂ ਦੱਸਿਆ ਕਿ ਸਬਸਿਡੀ ਮੁਹੱਈਆਂ ਕਰਵਾਈਆਂ ਜਾ ਰਾਹੀਆਂ ਸਮੂਹ ਮਸ਼ੀਨਾਂ ਦੀ ਸੂਚੀ ਪੋਰਟਲ ਤੇ ਉਪਬਲਬਧ ਹੈ । ਇਹਨਾਂ ਮਸ਼ੀਨਾਂ ਉਪਰ ਸਬਸਿਡੀ ਦੀ ਦਰ ਸੀ.ਆਰ.ਐਮ. ਸਕੀਮ ਅਤੇ ਸਮੈਸ਼ ਸਕੀਮ ਦੀਆਂ ਗਾਈਡਲਾਈਨਜ਼ ਅਨੁਸਾਰ ਹੋਵੇਗੀ । ਕਿਸਾਨ ਇਸ ਸਬੰਧੀ ਬਲਾਕ ਪਟਿਆਲਾ ਦੇ ਕਿਸਾਨ ਡਾ: ਗੁਰਮੀਤ ਸਿੰਘ (97791-60950) ਬਲਾਕ ਨਾਭਾ ਦੇ ਕਿਸਾਨ ਡਾ ਜੁਪਿੰਦਰ ਸਿੰਘ ਗਿੱਲ (97805-60004) , ਬਲਾਕ ਭੁੱਨਰਹੇੜੀ ਦੇ ਕਿਸਾਨ ਡਾ: ਅਵਨਿੰਦਰ ਸਿੰਘ ਮਾਨ (80547-04171) , ਬਲਾਕ ਸਮਾਣਾ ਦੇ ਕਿਸਾਨ ਡਾ: ਸਤੀਸ਼ ਕੁਮਾਰ (97589-00047) ਬਲਾਕ ਰਾਜਪੁਰਾ ਦੇ ਕਿਸਾਨ ਡਾ: ਜੁਪਿੰਦਰ ਸਿੰਘ ਪੰਨੂ (73070-59201) ਅਤੇ ਬਲਾਕ ਘਨੌਰ ਦੇ ਕਿਸਾਨ ਡਾ: ਰਣਜੋਧ ਸਿੰਘ (99883-12299) ਨਾਲ ਸੰਪਰਕ ਕਰ ਸਕਦੇ ਹਨ ।
Related Post
Popular News
Hot Categories
Subscribe To Our Newsletter
No spam, notifications only about new products, updates.