post

Jasbeer Singh

(Chief Editor)

Patiala News

ਲੋਕਾਂ ਨੂੰ ਰਾਹਤ : ਆਖਿਰ ਅੱਜ ਸੰਭੂ ਬਾਰਡਰ ਵਿਖੇ ਆਵਾਜਾਈ ਹੋਈ ਬਹਾਲ

post-img

ਲੋਕਾਂ ਨੂੰ ਰਾਹਤ : ਆਖਿਰ ਅੱਜ ਸੰਭੂ ਬਾਰਡਰ ਵਿਖੇ ਆਵਾਜਾਈ ਹੋਈ ਬਹਾਲ - ਖਨੌਰੀ ਵਿਖੇ ਅੱਜ ਦੁਪਿਹਰ ਤੱਕ ਹੋ ਜਾਵੇਗੀ ਆਵਾਜਾਈ ਬਹਾਲ : ਡੀਆਈਜੀ ਸਿੱਧੂ - 2 ਘੰਟੇ ਦਾ ਰਸਤਾ ਸਿਰਫ਼ ਹੋਵੇਗਾ 10 ਮਿੰਟ ਵਿਚ ਤੈਅ - ਲੋਕਾਂ ਅਤੇ ਵਪਾਰੀਆਂ ਨੂੰ ਵੱਡਾ ਸਕੂਨ ਪਟਿਆਲਾ :  ਸੰਭੂ ਅਤੇ ਖਨੌਰੀ ਬਾਰਡਰ ਵਿਖੇ ਲੰਘੇ 400 ਦਿਨਾਂ ਤੋ ਚਲੇ ਆ ਰਹੇ ਪੱਕੇ ਮੋਰਚਿਆਂ ਨੂੰ ਖੁਲਵਾਉਣ ਤੋੀ ਬਾਅਦ ਅੱਜ ਸੰਭੂ ਬਾਰਡਰ ਵਿਖੇ ਆਵਾਜਾਈ ਬਹਾਲ ਹੋ ਗਈ ਹੈ। ਛੋਟੇ ਵੀਹਕਲਾਂ ਤੋਂ ਲੈ ਕੇ ਬੱਸਾਂ ਤੱਕ ਦੀ ਆਵਾਜਾਈ ਪੂਰੇ ਜੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀ ਹੈ। ਲੋਕਾਂ ਅਤੇ ਵਪਾਰੀਆਂ ਨੇ ਇਸ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਜਿਹੜੇ ਕਿ ਕਲ ਤੋ ਹੀ ਇਸਸਮੁਚੇ ਆਪ੍ਰੇਸ਼ਨ ਦੀ ਅਗਵਾਈ ਕਰ ਰਹੇ ਸਨ ਨੇ ਗੱਨਬਾਤ ਕਰਦਿਆਂ ਆਖਿਆ ਕਿ ਸੰਭੂ ਵਿਖੇ ਆਵਾਜਾਈ ਬਹਾਲ ਹੋਣ ਤੋਂ ਬਾਅਦ ਖਨੌਰੀ ਬਾਰਡਰ ਵਿਖੇ 21 ਮਾਰਚ ਨੂੰ ਦੁਪਿਹਰ ਤੱਕ ਆਵਾਜਾਈ ਬਹਾਲ ਕਰ ਦਿੱਤੀ ਜਾਵੇਗੀ । ਉਨ੍ਹਾ ਆਖਿਆ ਕਿ ਖਨੋਰੀ ਬਾਰਡਰ ਵਿਖੇ ਬਹੁਤ ਸਾਰੀਆਂ ਟਰਾਲੀਆਂ ਨੂੰ ਅਤੇ ਅਸਥਾਈ ਘਰਾਂ ਨੂੰ ਹਟਾਇਆ ਜਾ ਚੁਕਾ ਹੈ ਤੇ ਇਹ ਕਾਰਵਾਈ ਅੱਜ ਸਾਰੀ ਰਾਤ ਜਾਰੀ ਰਹੇਗੀ ।  ਉਧਰੋ ਡੀਸੀ ਪਟਿਆਲਾ ਡਾ. ਪ੍ਰੀਤੀਯਾਦਵ ਨੇ ਅਧਿਕਾਰੀਆਂ ਦੀ ਟੀਮ ਨਾਲ ਬਾਰਡਰਾਂ ਦਾ ਦੌਰਾ ਕਰਕੇ ਸਮੁਚੀ ਸਥਿਤੀ ਦਾ ਜਾਇਜਾ ਲਿਆ ਹੈ । ਉਧਰੋ ਹੁਣ ਸੰਭੂ ਬਾਰਡਰ ਖੁਲਣ ਨਾਲ ਪੰਜਾਬ ਅਤੇ ਹੋਰ ਭਾਗਾਂ ਤੋਂ ਦਿੱਲੀ ਜਾਣ ਦਾ ਰਸਤਾ ਜੋਕਿ ਦੋ ਘੰਟੇ ਵਿਚ ਤੈਅ ਹੋ ਰਿਹਾ ਸੀ। ਹੁਣ ਸਿਰਫ 10 ਮਿੰਟ ਵਿਚ ਤੈਅ ਹੋ ਜਾਵੇਗਾ। ਇਸ ਲਈ ਲੋਕਾਂ ਨੇ ਵਪਾਰੀਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। 400 ਦਿਨਾਂ ਤੋਂ ਚਲੇ ਆ ਰਹੇ ਇਸ ਧਰਨੇ ਕਾਰਨ ਵਪਾਰੀ ਵਰਗ ਦਾ ਵੀ ਵੱਡਾ ਨੁਕਸਾਨ ਹੋਇਆ ਸੀ ਅਤੇ ਹੁਣ ਫਿਰ ਪੰਜਾਬ ਦੀ ਪਟੜੀ ਆਰਥਿਕਤ ਤੌਰ 'ਤੇ ਲੀਹ 'ਤੇ ਪੈਣੀ ਸ਼ੁਰੂ ਹੋ ਜਾਵੇਗੀ। ਡਲੇਵਾਲ ਵੱਲੋ ਪੁਲਸ ਹਿਰਾਸਤ ਵਿਚ ਹੀ ਮਰਨ ਵਰਤ ਜਾਰੀ : ਪਾਣੀ ਪੀਣਾ ਵੀ ਕੀਤਾ ਬੰਦ - ਪੁਲਿਸ ਹਿਰਾਸਤ ਵਿਚ 200 ਤੋਂ ਵਧ ਕਿਸਾਨਾਂ ਨੇ ਕੀਤੀ ਭੁੱਖ ਹੜਤਾਲ ਸ਼ੁਰੂ ਪਟਿਆਲਾ : ਉਧਰੋ ਅੱਜ ਕਿਸਾਨ ਨੇਤਾਵਾਂ ਨੇ ਮੀਟਿੰਗ ਕਰਕੇ ਆਖਿਆ ਹੈ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਵਿਸਵਾਸ਼ਘਾਤ ਕੀਤਾ ਹੈ, ਜਿਸ ਕਾਰਨ ਹੁਣ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਕਿਸਾਨੀ ਮੰਗਾਂ ਲਈ ਪੁਲਿਸ ਹਿਰਾਸਤ ਵਿਚ ਹੀ ਮਰਨ ਵਰਤ ਜਾਰੀ ਰਖਣਗੇ ਤੇ ਉਨ੍ਹਾ ਪਾਣੀ ਪੀਣਾ ਵੀ ਬੰਦ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਆਗੂਆਂ ਨੂੰ ਧੋਖੇ ਨਾਲ ਗ੍ਰਿਫਤਾਰ ਕਰਨ ਤੋਂ ਬਾਅਦ ਕੇਂਦਰ ਸਰਕਾਰ ਨਾਲ ਸੰਬੰਧਿਤ ਮੰਗਾਂ ਜਿਨਾਂ ਨੂੰ ਕੇਂਦਰ ਸਰਕਾਰ ਵੱਲੋਂ ਲਿਖਤ ਵਿੱਚ ਮੰਨਿਆ ਗਿਆ ਹੈ ਅਤੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਉਹਨਾਂ ਨੂੰ ਲਾਗੂ ਕਰਨ ਦੇ ਵਾਅਦੇ ਕੀਤੇ ਗਏ ਸਨ ਉਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਲੱਗੇ ਹੋਏ ਮੋਰਚੇ ਉੱਪਰ ਹਮਲਾ ਕਰਕੇ 80, 80 ਸਾਲ ਦੇ ਬਜ਼ੁਰਗਾਂ ਉੱਪਰ ਜ਼ੁਲਮ ਕੀਤਾ ਗਿਆ। ਕਿਸਾਨ ਆਗੂਆਂ ਦੱਸਿਆ ਕਿ ਬਾਾਰਡਰਾਂ ਉੱਪਰ ਕਿਸਾਨਾਂ ਦੇ ਰਹਿਣ ਬਸੇਰਿਆ ਦਾ ਪੰਜਾਬ ਸਰਕਾਰ ਦੀ ਸ਼ਹਿ ਪ੍ਰਾਪਤ ਹੋਣ ਕਾਰਨ ਪੁਲਸ ਵੱਲੋਂ ਭੰਨਤੋੜ ਕਰਕੇ ਉਜਾੜਾ ਕੀਤਾ ਗਿਆ ਅਤੇ ਉਹਨਾਂ ਰਹਿਣ ਬਸੇਰਿਆਂ ਵਿੱਚ ਜੋ ਕਿਸਾਨਾਂ ਦਾ ਕੀਮਤੀ ਸਮਾਨ ਪਿਆ ਸੀ ਉਸ ਦੀ ਤੋੜ ਭੰਨ ਕੀਤੀ ਗਈ ਅਤੇ ਪੰਜਾਬ ਪੁਲਿਸ ਦੀ ਨਿਗਰਾਨੀ ਵਿੱਚ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਕੀਮਤੀ ਸਮਾਨ ਫਰਿਜ,ਕੂਲਰ,ਏਸੀ, ਇਨਵਾਈਟਰ,ਬਿਸਤਰੇ ਮੰਜੇ ਆਦਿ ਲੱਖਾਂ ਰੁਪਏ ਦਾ ਸਾਮਾਨ ਗਾਇਬ ਹੋ ਰਿਹਾ ਅਤੇ ਪੁਲਸ ਵੱਲੋਂ ਮੋਰਚੇ ਵਿੱਚ ਖੜੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦਾ ਭਾਰੀ ਨੁਕਸਾਨ ਕੀਤਾ ਗਿਆ ਕਿਸਾਨਾਂ ਦੇ ਹਰ ਤਰ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਜਿੰਮੇਵਾਰ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਹੋਵੇਗੀ। ਗ੍ਰਿਫਤਾਰੀਆਂ ਅਤੇ ਮੋਰਚਿਆਂ ਨੂੰ ਖਤਮ ਕਰਨ ਦੇ ਰੋਸ਼ ਵਜੋਂ ਥਾਂ ਥਾਂ ਰੋਸ਼ ਪ੍ਰਦਰਸ਼ਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ ਕਿਸਾਨ ਆਗੂਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰ ਕੇ ਦਿੱਤੇ ਧੋਖੇ ਦੇ ਰੋਸ ਵੱਜੋਂ ਗ੍ਰਿਫਤਾਰ ਕੀਤੇ ਕਿਸਾਨਾਂ ਦੀ ਰਿਹਾਈ ਲਈ ਪੰਜਾਬ ਹਰਿਆਣਾ ਅਤੇ ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਗਏ ਜਿੰਨਾਂ ਨੂੰ ਲੋਕਤੰਤਰ ਦਾ ਘਾਣ ਕਰਦੇ ਹੋਏ ਪੁਲਸ ਪ੍ਰਸ਼ਾਸਨ ਵੱਲੋਂ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਹੈ । ਉਹਨਾਂ ਕਿਹਾ ਕਿ ਪਹਿਲਾਂ ਇਹ ਲੜਾਈ ਕੇਂਦਰ ਸਰਕਾਰ ਨਾਲ ਸੀ ਪਰ ਹੁਣ ਇਹਦੇ ਵਿੱਚ ਭਾਗੀਦਾਰ ਪੰਜਾਬ ਸਰਕਾਰ ਵੀ ਹੋ ਚੁੱਕੀ ਹੈ ਅਤੇ ਇਸ ਲਈ ਹੁਣ ਦੋਵੇਂ ਸਰਕਾਰਾਂ ਜਿੰਮੇਵਾਰ ਹਨ ਤੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕਰਦੇ ਹੋਏ ਉਹਨਾਂ ਨੂੰ ਮੀਟਿੰਗ ਵਿੱਚ ਸੱਦ ਕੇ ਧੋਖੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ । ਉਧਰ ਦੂਸਰੇ ਪਾਸੇ ਪੰਜਾਬ ਪੁਲਸ ਦਾ ਰਵਈੲਆ ਅੱਜ ਵੀ ਸਖਤ ਰਿਹਾ । ਉਨ੍ਹਾਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ ਭੇਜਿਆ ਹੈ । ਅੱਜ ਵੀ ਸਾਰਾ ਦਿਨ ਚਲਿਆ ਪੁਲਸ ਸਰਚ ਆਪ੍ਰੇਸਨ ਸਾਰਾ ਦਿਨ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਅਤੇ ਐਸ. ਐਸ. ਪੀ. ਡਾ. ਨਾਨਕ ਸਿੰਘ ਦੀ ਅਗਵਾਈ ਵਿਚ ਸਾਰਾ ਦਿਨ ਦੋਵੇਂ ਬਾਰਡਰਾਂ 'ਤੇ ਸਰਚ ਆਪ੍ਰੇਸ਼ਨ ਚਲਦਾ ਰਿਹਾ। ਪੁਲਿਸ ਅਧਿਕਰੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੋਰਚੇ ਉਪਰ ਆਕੇ ਆਪਣੇ ਟ੍ਰੈਕਟਰ ਟਰਾਲੀ ਦੀ ਪਹਿਚਾਣ ਦਸਕੇ ਪੁਲਿਸ ਦੇ ਰਜਿਸਟਰ ਵਿਚ ਨੋਟ ਕਰਵਾ ਕੇ ਲੈ ਕੇ ਜਾ ਸਕਦੇ ਹਨ ਅਤੇ ਬਹੁਤ ਸਾਰੇ ਕਿਸਾਨ ਆਪਣੇ ਟ੍ਰੈਕਟਰ ਟਰਾਲੀਆਂ ਵੀ ਲਿਜਾਂਦੇ ਦਿਖਾਈ ਦਿੱਤੇ ਗਏ ।

Related Post