post

Jasbeer Singh

(Chief Editor)

Patiala News

ਅਰਬਨ ਅਸਟੇਟ, ਫੇਜ-2 ਦੀਆਂ ਟੁੱਟੀਆਂ ਸੜ੍ਹਕਾਂ ਦੀ ਮੁਰੰਮਤ ਦਾ ਕੰਮ ਤੇਜੀ ਨਾਲ ਜਾਰੀ-ਮਨੀਸ਼ਾ ਰਾਣਾ

post-img

ਅਰਬਨ ਅਸਟੇਟ, ਫੇਜ-2 ਦੀਆਂ ਟੁੱਟੀਆਂ ਸੜ੍ਹਕਾਂ ਦੀ ਮੁਰੰਮਤ ਦਾ ਕੰਮ ਤੇਜੀ ਨਾਲ ਜਾਰੀ-ਮਨੀਸ਼ਾ ਰਾਣਾ -ਕਿਹਾ, 29 ਲੱਖ ਰੁਪਏ ਦੀ ਲਾਗਤ ਨਾਲ ਸੜ੍ਹਕਾਂ ਦੀ ਮੁਰੰਮਤ ਨਾਲ ਦੂਰ ਹੋਣਗੀਆਂ ਅਰਬਨ ਅਸਟੇਟ ਵਾਸੀਆਂ ਦੀਆਂ ਦਿੱਕਤਾਂ ਪਟਿਆਲਾ, 14 ਅਕਤੂਬਰ : ਪਟਿਆਲਾ ਸ਼ਹਿਰੀ ਯੋਜਨਬੰਦੀ ਤੇ ਵਿਕਾਸ ਅਥਾਰਟੀ ਪੀ.ਡੀ.ਏ. ਵੱਲੋਂ ਪਟਿਆਲਾ ਸ਼ਹਿਰ ਵਿਖੇ ਅਰਬਨ ਅਸਟੇਟ, ਫੇਜ-2 ਵਿੱਚ ਟੁੱਟੀਆਂ ਪਈਆਂ ਸੜ੍ਹਕਾਂ ਦੀ ਮੁਰੰਮਤ ਦਾ ਕੰਮ ਤੇਜੀ ਨਾਲ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਪੀਡੀਏ, ਪਟਿਆਲਾ ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਨੇ ਦੱਸਿਆ ਕਿ ਅਰਬਨ ਅਸਟੇਟ, ਫੇਜ-2, ਪਾਰਟ-1 ਅਤੇ ਪਾਰਟ-2 ਵਿਖੇ ਸੜਕਾਂ ਦੀ ਮੁਰੰਮਤ ਦਾ ਕੰਮ ਤੇਜੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੜ੍ਹਕਾਂ ਦੀ ਮੁਰੰਮਤ ਦਾ ਇਹ ਸਾਰਾ ਕੰਮ ਤਕਰੀਬਨ 29 ਲੱਖ ਰੁਪਏ ਦੀ ਲਾਗਤ ਨਾਲ ਅਤੇ ਇਹ ਕੰਮ ਕੁਝ ਦਿਨਾਂ ਵਿੱਚ ਮੁਕੰਮਲ ਹੋ ਜਾਵੇਗਾ । ਮਨੀਸ਼ਾ ਰਾਣਾ ਨੇ ਦੱਸਿਆ ਕਿ ਅਰਬਨ ਅਸਟੇਟ ਵਾਸੀਆਂ ਨੂੰ ਇਨ੍ਹਾਂ ਟੁੱਟੀਆਂ ਸੜ੍ਹਕਾਂ ਹੋਣ ਕਰਕੇ ਆ ਰਹੀਆਂ ਦਿੱਕਤਾਂ ਦੂਰ ਕਰਨ ਲਈ ਇਨ੍ਹਾਂ ਸੜ੍ਹਕਾਂ ਦੀ ਮੁਰੰਮਤ ਦਾ ਕੰਮ ਤੇਜੀ ਨਾਲ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਪੀਡੀਏ, ਪਟਿਆਲਾ ਦੇ ਮੰਡਲ ਇੰਜੀਨੀਅਰ, ਪਰਮਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਆਏ ਹੜ੍ਹਾਂ ਕਾਰਨ ਅਰਬਨ ਅਸਟੇਟ, ਫੇਜ-2, ਪਾਰਟ 1 ਅਤੇ ਪਾਰਟ 2 ਦੀਆਂ ਖਰਾਬ ਹੋਈਆਂ ਸੜ੍ਹਕਾਂ ਜਲਦੀ ਹੀ ਮੁਕੰਮਲ ਹੋ ਜਾਵੇਗਾ।

Related Post