

ਜ਼ਖਮੀਆਂ ਨੂੰ ਬਚਾਉਂਣਾ, ਭਾਰਤੀ ਪ੍ਰੰਪਰਾਵਾਂ ਪਟਿਆਲਾ : ਅਕੈਡਮੀ ਆਫ ਸਿੱਖ ਰਿਲੀਜਨ ਐਂਡ ਕਲਚਰ, ਪਟਿਆਲਾ ਵਿਖੇ ਚਲ ਰਹੇ ਗੁਰਮਤਿ ਸਿਖਲਾਈ ਕੈਂਪ ਦੌਰਾਨ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ, ਅਧਿਆਪਕਾਂ, ਬੁੱਧੀਜੀਵੀਆ ਅਤੇ ਮਾਪਿਆ ਨੂੰ ਰੈੱਡ ਕਰਾਸ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਸ਼੍ਰੀ ਕਾਕਾ ਰਾਮ ਵਰਮਾ ਨੇ ਫਸਟ ਏਡ, ਘਰੈਲੂ ਸੁਰੱਖਿਆ, ਭੋਜਨ ਪਾਣੀ, ਹਵਾਵਾਂ, ਅਰੋਗਤਾ, ਇਨਸਾਨੀਅਤ ਪ੍ਰਤੀ ਪਿਆਰ ਅਤੇ ਪੀੜਤਾਂ ਦੀ ਸਹਾਇਤਾ ਕਰਨ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਨੀਆ ਵਿੱਚ ਸੱਭ ਤੋਂ ਵੱਧ ਮੌਤਾਂ, ਅਪਾਹਜਤਾ ਅਤੇ ਮਾਨਵਤਾ ਦੀ ਬਰਬਾਦੀ, ਜੰਗਾਂ ਅਤੇ ਆਪਦਾਵਾਂ ਸਮੇਂ ਹੁੰਦੀਆਂ, ਕਿਉਂਕਿ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਸਮੇਂ, ਆਪਣੇ ਬਚਾਅ ਅਤੇ ਪੀੜਤਾਂ ਨੂੰ ਬਚਾਉਣ ਲਈ, ਸੈਨਿਕਾਂ ਡਾਕਟਰਾਂ ਨਰਸਾਂ ਤੋਂ ਇਲਾਵਾ, ਲੋਕਾਂ ਨੂੰ ਟ੍ਰੇਨਿੰਗਾਂ ਨਹੀਂ ਦਿੱਤੀਆਂ ਜਾਂਦੀਆਂ। ਅਜ ਦੇ ਸਮੇਂ ਵਿੱਚ ਜੰਗਾਂ ਦੌਰਾਨ ਤਾਂ ਰਸਾਇਣਕ, ਪ੍ਰਮਾਣੂ, ਐਟਮੀ ਬੰਬਾਂ ਅਤੇ ਵਾਇਰਸਾਂ ਦੀ ਵਰਤੋਂ, ਬੇਰਹਿਮੀ ਨਾਲ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਮਾਰਨ ਲਈ ਦੇਸ਼ਾਂ ਵਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਬਚਾਉਣ ਲਈ ਕੋਈ ਟ੍ਰੇਨਿੰਗ ਅਭਿਆਸ ਨਹੀਂ। ਪਰ ਦੁਨੀਆਂ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਥੇ ਜੰਗਾਂ ਦੌਰਾਨ, ਜ਼ਾਲਮ ਦੁਸ਼ਮਣਾਂ ਨੂੰ ਮਾਰਨ ਹਿੱਤ ਫੋਜਾਂ ਤਿਆਰ ਕੀਤੀਆ ਉਥੇ ਜ਼ਖ਼ਮੀ ਸੈਨਿਕਾਂ ਅਤੇ ਨਾਗਰਿਕਾਂ ਨੂੰ ਬਚਾਉਣ ਲਈ, ਪਾਣੀ ਅਤੇ ਮੁੱਢਲੀ ਸਹਾਇਤਾ ਦੇ ਕਾਰਜ਼ਾਂ ਦੀ ਟ੍ਰੇਨਿੰਗ ਵੀ ਆਪਣੇ ਸੈਨਿਕਾਂ ਅਤੇ ਨਾਗਰਿਕਾਂ ਨੂੰ ਦਿੱਤੀ ਸੀ। ਜਿਸ ਹਿੱਤ ਅਜ ਵੀ ਭਾਈ ਘਨ੍ਹਈਆ ਜੀ ਦੇ ਮਾਨਵਤਾਵਾਦੀ ਮਿਸ਼ਨ ਨੂੰ ਦੁਨੀਆਂ ਵਿੱਚ ਸਨਮਾਨ ਦਿੱਤਾ ਜਾਂਦਾ। ਕਾਕਾ ਰਾਮ ਵਰਮਾ ਨੇ ਘਰੇਲੂ ਘਟਨਾਵਾਂ ਰੋਕਣ, ਦਿਲ ਮਿਰਗੀ ਦੇ ਦੌਰੇ, ਕਾਲਾ ਪੀਲੀਆਂ, ਹਲਕ, ਗੈਸਾਂ, ਅੱਗਾਂ ਦੀ ਘਟਨਾਵਾਂ ਰੋਕਣ ਅਤੇ ਪੀੜਤਾਂ ਨੂੰ ਮਰਨ ਤੋਂ ਬਚਾਉਣ ਦੀ ਮੁੱਢਲੀ ਸਹਾਇਤਾ, ਅਤੇ ਹੈਲਪ ਲਾਈਨ ਨੰਬਰਾਂ ਦੀ ਜਾਣਕਾਰੀ ਦਿੱਤੀ। ਪ੍ਰਬੰਧਕਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਲਾਈਫ ਸੇਵਿੰਗ ਜਾਣਕਾਰੀ ਹਰੇਕ ਵਿਦਿਆਰਥੀ, ਨਾਗਰਿਕ ਕਰਮਚਾਰੀ ਨੂੰ ਹੋਣੀ ਚਾਹੀਦੀ ਹੈ ਤਾਂ ਜ਼ੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਨਵਤਾਵਾਦੀ ਸਿਧਾਂਤਾਂ ਨੂੰ ਅਪਣਾਕੇ, ਮਰਦਿਆਂ ਨੂੰ ਬਚਾਉਣ ਲਈ ਘਰਾਂ, ਮਹੱਲਿਆਂ ਪਿੰਡਾਂ ਵਿਖੇ ਟੀਮਾਂ ਤਿਆਰ ਹੋਣ।