

ਸ਼ਹਿਰ ਦੀ ਬਿਹਤਰੀ ਲਈ ਮੋਹਤਬਰ ਵਿਅਕਤੀਆਂ ਨੇ ਕੀਤਾ ਪਟਿਆਲਾ ਪ੍ਰੋਗਰੈਸਿਵ ਫਰੰਟ ਦਾ ਗਠਨ, ਅਕਾਸ਼ ਬੋਕਸਰ ਬਣੇ ਸਰਬ ਸੰਮਤੀ ਨਾਲ ਬਾਨੀ ਪ੍ਰਧਾਨ -ਫਰੰਟ ਦੀ 101 ਮੈਂਬਰੀ ਟੀਮ ਨਾਲ ਪਟਿਆਲਾ ਸ਼ਹਿਰ ਦੇ ਲੋਕਾਂ ਦੀ ਸੇਵਾ ਵਿਚ ਦਿਨ ਰਾਤ ਹਾਜ਼ਰ ਰਹਾਂਗਾ: ਪ੍ਰਧਾਨ ਅਕਾਸ ਬੋਕਸਰ ਪਟਿਆਲਾ, 20 ਜੁਲਾਈ 2025 : ਸ਼ਹਿਰ ਦੀ ਬਿਹਤਰੀ ਅਤੇ ਸਮਾਜ ਸੇਵਾ ਲਈ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਨੇ ਅੱਜ ਕਈ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਧਾਨ ਅਤੇ ਸੀਨੀਅਰ ਐਡਵੋਕੇਟ ਸਤੀਸ਼ ਕਰਕਰਾ ਦੀ ਅਗਵਾਈ ਹੇਠ ਇੱਕ ਮੀਟਿੰਗ ਦਾ ਕਰਕੇ ‘ਪਟਿਆਲਾ ਪ੍ਰੋਗਰੈਸਿਵ ਫਰੰਟ’ ਨਾਮ ਦੀ ਸੰਸਥਾ ਬਣਾਈ। ਜਿਸ ਦਾ ਪਹਿਲਾ ਅਤੇ ਬਾਨੀ ਪ੍ਰਧਾਨ ਸਰਬ ਸੰਮਤੀ ਨਾਲ ਅਕਾਸ਼ ਬੋਕਸਰ ਨੂੰ ਚੁਣਿਆ ਗਿਆ। ਜਦੋਂ ਐਡਵੋਕੇਟ ਸਤੀਸ਼ ਕਰਕਰਾ ਨੂੰ ਸਰਪ੍ਰਸਤ ਬਣਾਇਆ। ਪਹਿਲੇ ਦਿਨ 101 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ। ਜਿਸ ਵਿਚ ਸ਼ਹਿਰ ਦੇ ਹਰ ਵਰਗ ਅਤੇ ਹਰ ਕਿੱਤੇ ਵਿਚ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ। ਇਸ ਸੰਸਥਾ ਦਾ ਉਦੇਸ਼ ਸ਼ਹਿਰ ਦੀ ਬਿਹਤਰੀ ਅਤੇ ਸਮਾਜ ਸੇਵਾ ਦੇ ਕੰਮ ਕਰਨਾ ਰਹੇਗਾ। ਬਾਨੀ ਪ੍ਰਧਾਨ ਅਕਾਸ ਬੋਕਸਰ ਨੇ ਸਭ ਤੋਂ ਪਹਿਲਾਂ ਸਾਰੇ ਮੈਂਬਰਾਂ ਅਤੇ ਸਮੁੱਚੇ ਸ਼ਹਿਰ ਨਿਵਾਸੀਆਂ ਦਾ ਵਿਸ਼ਵਾਸ਼ ਜਤਾਉਣ ’ਤੇ ਤਹਿ ਦਿਲ ਤੋਂ ਧੰਨਵਾਦ ਕੀਤਾ ਅਤੇ ਉਨ੍ਹਾ ਕਿਹਾ ਕਿ 101 ਮੈਂਬਰੀ ਟੀਮ ਨਾਲ ਸ਼ਹਿਰ ਦੇ ਲੋਕਾਂ ਦੀ ਸੇਵਾ ਵਿਚ ਦਿਨ ਰਾਤ ਹਾਜ਼ਰ ਰਹਾਂਗਾ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਉਨ੍ਹਾਂ ਦਾ ਆਪਣਾ ਪਰਿਵਾਰ ਹੈ ਅਤੇ ਉਹ ਪਹਿਲਾਂ ਵੀ ਅਤੇ ਭਵਿੱਖ ਵਿਚ ਵੀ ਲੋਕ ਸੇਵਾ ਵਿਚ ਹਾਜ਼ਰ ਰਹਿਣਗੇ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਿਆਦਾ ਤੋਂ ਜਿਆਦਾ ਸੰਖਿਆ ਵਿਚ ਸੰਸਥਾ ਨਾਲ ਜੁੜਨ। ਉਨ੍ਹਾਂ ਐਲਾਨ ਕੀਤਾ ਜਲਦ ਹੀ ਇਸ ਸੰਸਥਾ ਦੇ ਵੱਖ ਵੱਖ ਵਿੰਗਾ ਦਾ ਗਠਨ ਕੀਤਾ ਜਾਵੇਗਾ। ਸਰਪ੍ਰਸਤ ਐਡਵੋਕੇਟ ਸਤੀਸ਼ ਕਰਕਰਾ ਨੇ ਕਿਹਾ ਕਿ ਅਕਾਸ਼ ਬੋਕਸਰ ਅਗਾਂਹ ਵਧੂ ਨੌਜਵਾਨ ਹੈ ਅਤੇ ਦਿੱਤੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਪਟਿਆਲਾ ਪ੍ਰੋਗਰੈਸਿਵ ਫਰੰਟ ਦੀ 101 ਮੈਂਬਰੀ ਵਿਚ ਟੀਮ ਵਿਚ ਅਰਵਿੰਦਰ ਸ਼ਰਮਾ ਬਿੱਟਾ, ਰਾਜਨ ਪਰਾਸ਼ਰ, ਸੁਖਬੀਰ ਸਿੰਘ ਸਨੋਰ, ਜਤਵਿੰਦਰ ਗਰੇਵਾਲ, ਪਰਮਿੰਦਰ ਪਹਿਲਵਾਨ, ਹਰਜੀਤ ਸਿੰਘ ਜੀਤੀ, ਰਾਮ ਕੁਮਾਰ ਟੰਡਨ, ਭਗਵੰਤ ਸਿੰਘ ਆਰੇਵਾਲੇ, ਧਰਮਿੰਦਰ ਆਸ਼ੂ ਕੰਬੋਜ, ਜਸਪਾਲ ਮਹਿਰਾ, ਰੋਹਿਤ ਕੁਮਾਰ ਗੁਪਤਾ, ਸਚਿਨ ਸਿੰਗਲਾ, ਰਾਕੇਸ਼ ਗਰਗ ਕਾਕਾ, ਰਾਜੇਸ਼ ਗਰਗ ਬਿੰਟਾ, ਓਮ ਪ੍ਰਕਾਸ਼ ਗਰਗ, ਮਹੰਤ ਵਿਸ਼ਨੂੰ ਨੰਦ ਗਿਰੀ ਜੀ, ਰਾਕੇਸ਼ ਸ਼ਰਮਾ, ਸੰਜੇ ਵੋਹਰਾ ਕਾਰ ਬਜ਼ਾਰ, ਪੁਨੀਤ ਗੁਪਤਾ ਗੋਪੀ, ਦਲਬੀਰ ਸਿੰਘ ਰਾਜੂ ਕੰਬੋਜ, ਗੁਰਮੀਤ ਸਿੰਘ ਨਿੱਕਾ, ਮਨਦੀਪ ਕੁਮਾਰ, ਪ੍ਰਵੀਨ ਸ਼ਰਮਾ, ਸਰਬਜੀਤ ਸਿੰਘ ਗੈਰੀਸਨ, ਕਰਨੈਲ ਸਿੰਘ ਚਲੈਲਾ, ਵਿਜੇ ਮੋਹਨ ਵਰਮਾ, ਮਨਜੀਤ ਸਿੰਘ, ਰਾਕੇਸ਼ ਖੰਨਾ ਗੁੱਲਾ, ਅਨਿਲ ਸ਼ਰਮਾ ਆਦਰਸ਼ ਬੁੱਕ ਡਿਪੂ, ਅਨੁਜ ਕੁਮਾਰ ਅਰਾਈ ਮਾਜਰਾ, ਸੁਸ਼ੀਲ ਸ਼ਰਮਾ, ਗੁਰਵਿੰਦਰ ਕੁਮਾਰ ਗੋਲੂ, ਸਪਨ ਕੋਹਲੀ, ਅਮਿਤ ਸ਼ਰਮਾ, ਭੁਪਿੰਦਰ ਕੁਮਾਰ ਭੋਲੂ, ਰਾਜੀਵ ਵਰਮਾ, ਅਨਿਲ ਸ਼ਰਮਾ, ਸੰਜੀਵ ਸ਼ਰਮਾ ਡਿੰਪੀ, ਸੁਨੀਲ ਬਘੇਰੀਆ, ਸੰਜੀਵ ਕੁਮਾਰ ਮਾਣਾ, ਰਵਿੰਦਰ ਸਿੰਘ ਖਾਲਸਾ, ਅਮਨ ਸ਼ਰਮਾ, ਜਸਪ੍ਰੀਤ ਸਿੰਘ ਲੱਕੀ, ਯੋਗੇਸ਼ ਕੁਮਾਰ, ਸੋਹਨ ਲਾਲ ਸੋਨੂੰ, ਅਨੂੰ ਰਾਜਵੀਰ, ਕਰਨ ਸ਼ਰਮਾ ਸੰਟੀ, ਮੋਹਿਤ ਬੰਟੀ, ਮਨੀ ਵਰਮਾ, ਸੰਜੀਵ ਖੋਸਲਾ, ਨਰਿੰੰਦਰ ਸਿੰਘ, ਪਿ੍ਰੰਸ ਸ਼ਰਮਾ, ਸੁਰੇਸ਼ ਸ਼ਰਮਾ, ਨਰੇਸ਼ ਸ਼ਰਮਾ ਚੁੱਘਾ, ਲਕਸ਼ਮਣ ਗੋਇਲ, ਰਮਨ ਕੁਮਾਰ, ਸੰਜੀਵ ਕੁਮਾਰ ਸੱਪ, ਰਾਜੇਸ਼ ਵਰਮਾ, ਜਗਦੀਸ਼ ਸ਼ਰਮਾ, ਦੀਪ ਸ਼ਰਮਾ, ਰਾਹੁਲ ਸ਼ਰਮਾ, ਅਨੁਰਾਗ ਦੇਵਗਨ ਮੋਨੂੰ, ਅਮਰਨਾਥ ਧੀਮਾਨ, ਸਤਵਿੰਦਰ ਸਿੰਘ, ਲਲਿਤ ਕੁਮਾਰ, ਰਾਜ ਕੁਮਾਰ ਗੌਤਮ, ਅਮਿਤ ਕੁਮਾਰ, ਪੰਕਜ ਸ਼ਰਮਾ, ਡਾ. ਕੁਮੇਸ਼ ਸਿੰਗਲਾ, ਮੁਨੀਸ਼ ਸ਼ਰਮਾ, ਦਿਨੇਸ਼ ਭਟਨਾਗਰ, ਜਗਤਾਰ ਸਿੰਘ ਜੱਗਾ, ਲਖਵਿੰਦਰ ਸਿੰਘ ਲੱਖਾ, ਦਰਸ਼ਨ ਕਾਲਾ, ਰਾਕੇਸ਼ ਕੁਮਾਰ ਲੱਡੂ, ਮੁਕੇਸ਼ ਕੁਮਾਰ ਵਿੱਕੀ, ਮਹਿੰਦਰ ਸ਼ਰਮਾ, ਬਲਵਿੰਦਰ ਵਿੱਕੀ, ਗੁਰਚਰਨ ਸਿੰਘ ਗੋਲਡੀ, ਡਾ. ਬੀਰਦਵਿੰਦਰ ਸਿੰਘ, ਰਾਜਨ ਸ਼ਰਮਾ ਕਾਲਾ, ਘਣਸਿਆਮ ਕੁਮਾਰ, ਮੁਕੇਸ਼ ਕੁਮਾਰ, ਤਪਿਸ਼ ਸ਼ਰਮਾ, ਅਮਰੀਸ਼ ਗਰਗ, ਰਜਤ ਗੁਪਤਾ, ਹਰਿੰਦਰ ਸਿੰਘ ਮਿੱਠੂ, ਸੰਤੋਸ਼ ਗੁਪਤਾ, ਕਮਲ ਘੋਨਾ, ਸਨੀ ਵਰਮਾ, ਸੋਨੂੰ ਰੋਕਸੀ, ਯੋਗਰਾਜ ਸ਼ੋਰੀ, ਸਨੀ ਕੁਮਾਰ ਰਾਜ ਕਲੋਨੀ, ਕਨਵ ਸ਼ਰਮਾ, ਸੁਭਾਸ਼ ਕੁਮਾਰ, ਅਕਾਸ਼ ਸ਼ਰਮਾ ਟੀਨੂੰ, ਮਯੰਕ ਕੁਮਾਰ, ਰਾਣਾ ਪ੍ਰਤਾਪ ਸਿੰਘ, ਰੋਹਿਤ ਗਰਗ, ਵਿਸ਼ਾਲ ਕੁਮਾਰ, ਦਵਿੰਦਰ ਸਿੰਘ ਸੋਨੂੰ ਮਿੱਤਲ ਸ਼ਾਮਲ ਹਨ ।