
ਸਹਾਇਕ ਕਮਿਸ਼ਨਰ ਵਜੋਂ ਪੱਦਉੱਨਤ ਹੋਣ ਤੇ ਹਰਬੰਸ ਸਿੰਘ ਦਾ ਸੇਵਾ ਮੁਕਤ ਕਰਮਚਾਰੀ ਯੂਨੀਅਨ ਨੇ ਕੀਤਾ ਵਿਸ਼ੇਸ਼ ਸਨਮਾਨ
- by Jasbeer Singh
- January 8, 2025

ਸਹਾਇਕ ਕਮਿਸ਼ਨਰ ਵਜੋਂ ਪੱਦਉੱਨਤ ਹੋਣ ਤੇ ਹਰਬੰਸ ਸਿੰਘ ਦਾ ਸੇਵਾ ਮੁਕਤ ਕਰਮਚਾਰੀ ਯੂਨੀਅਨ ਨੇ ਕੀਤਾ ਵਿਸ਼ੇਸ਼ ਸਨਮਾਨ ਪਟਿਆਲਾ : ਨਗਰ ਨਿਗਮ ਪਟਿਆਲਾ ਵਿਖੇ ਲੰਮੇ ਸਮੇਂ ਤੋਂ ਸਕੱਤਰ ਵਜੋਂ ਇਮਾਨਦਾਰੀ, ਤਨਦੇਹੀ ਅਤੇ ਨਿਰਪੱਖ ਸੇਵਾਵਾਂ ਨਿਭਾਉਣ ਵਾਲੇ ਹਰਬੰਸ ਸਿੰਘ ਦੇ ਨਗਰ ਨਿਗਮ ਪਟਿਆਲਾ ਸਹਾਇਕ ਕਮਿਸ਼ਨਰ ਵਜੋਂ ਪੱਦਉਨਤ ਹੋਣ ਤੇ ਸੇਵਾ ਮੁਕਤ ਕਰਮਚਾਰੀ ਯੂਨੀਅਨ ਨਗਰ ਨਿਗਮ ਵਲੋਂ ਪ੍ਰਧਾਨ ਮਹਿੰਦਰ ਸਿੰਘ ਬਡੂੰਗਰ, ਜਨਰਲ ਸਕੱਤਰ ਜੋਗਿੰਦਰ ਸਿੰਘ ਪੰਛੀ ਦੀ ਅਗਵਾਈ ਵਿੱਚ ਉਹਨਾਂ ਨੂੰ ਫੂੱਲਾਂ ਦਾ ਬੁੱਕਾ ਭੇਂਟ ਕਰ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਯੂਨੀਅਨ ਦੇ ਪ੍ਰਧਾਨ ਮਹਿੰਦਰ ਸਿੰਘ ਬਡੂੰਗਰ ਅਤੇ ਜਨਰਲ ਸਕੱਤਰ ਜੋਗਿੰਦਰ ਸਿੰਘ ਪੰਛੀ ਨੇ ਸਾਂਝੇ ਤੌਰ ਤੇ ਕਿਹਾ ਕਿ ਹਰਬੰਸ ਸਿੰਘ ਨਗਰ ਨਿਗਮ ਦੇ ਸਮੂੰਹ ਕਰਮਚਾਰੀਆਂ ਅਤੇ ਪਬਲਿਕ ਨਾਲ ਵਧੀਆ ਵਤੀਰੇ ਕਾਰਨ ਜਾਣੇ ਜਾਂਦੇ ਹਨ। ਜਿਹੜੇ ਕਿ ਨਗਰ ਨਿਗਮ ਦੇ ਸੇਵਾ ਮੁਕਤ ਕਰਮਚਾਰੀਆਂ ਦੇ ਦਫਤਰ ਦੇ ਕੰਮਾਂ ਵਿੱਚ ਵੀ ਸਹਿਯੋਗ ਕਰਨ ਵਿੱਚ ਮੋਹਰੀ ਰਹਿੰਦੇ ਹਨ। ਜਿਸ ਕਾਰਨ ਪਬਲਿਕ ਅਤੇ ਸਮੂੰਹ ਸਟਾਫ ਵਿੱਚ ਇਨ੍ਹਾਂ ਦਾ ਵਿਸ਼ੇਸ਼ ਸਨਮਾਨ ਹੈ। ਇਸ ਮੌਕੇ ਨਗਰ ਨਿਗਮ ਦੇ ਨਵ ਨਿਯੁਕਤ ਸਹਾਇਕ ਕਮਿਸ਼ਨਰ ਹਰਬੰਸ ਸਿੰਘ ਨੇ ਯੂਨੀਅਨ ਦੇ ਆਹੁਦੇਦਾਰਾਂ ਦਾ ਧੰਨਵਾਦ ਅਤੇ ਸਹਿਰ ਵਾਸੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਆਲੇ ਦੁਆਲੇ ਦੀ ਸਾਫ ਸੁੱਥਰੀ ਦਿਖ ਬਣਾਉਣ ਲਈ ਨਗਰ ਨਿਗਮ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਅਤੀ ਜਰੂਰੀ ਹੈ । ਇਸ ਲਈ ਨਗਰ ਨਿਗਮ ਦਾ ਸਹਿਯੋਗ ਕਰਨਾ ਹਰ ਸਹਿਰ ਵਾਸੀ ਦਾ ਮੁੱਢਲਾ ਫਰਜ ਬਣਦਾ ਹੈ । ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਕਾਰਜਾਂ ਪ੍ਰਤੀ ਜੇਕਰ ਕਿਸੇ ਨੂੰ ਵੀ ਕੋਈ ਸ਼ਿਕਾਇਤ, ਸਮੱਸਿਆ ਹੈ ਤਾਂ ਉਸਦਾ ਸਮਾਧਾਨ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ । ਇਸ ਮੌਕੇ ਸੇਵਾ ਮੁਕਤ ਕਰਮਚਾਰੀ ਯੂਨੀਅਨ ਨਗਰ ਨਿਗਮ ਦੇ ਆਗੂ ਰਮੇਸ਼ ਕੁਮਾਰ, ਹਰਚੰਦ ਸਿੰਘ, ਅਜੈਬ ਸਿੰਘ, ਭਗਵੰਤ ਸਿੰਘ ਰਿਟਾ: ਚੀਫ਼ ਸੈਨਟਰੀ ਇੰਸਪੈਕਟਰ ਆਦਿ ਸ਼ਾਮਲ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.